ਅਗਲੀ ਕਹਾਣੀ

ਖਹਿਰਾ ਦੀ ਨਵੀਂ ਪਾਰਟੀ ਦਾ ਨਾਮ ਆਇਆ ਸਾਹਮਣੇ, ਬਦਲਿਆ ਝੰਡੇ ਤੇ ਪੱਗਾਂ ਦਾ ਰੰਗ

ਸਾਬਕਾ ਵਿਰੋਧੀ ਧਿਰ ਨੇਤਾ ਸੁਖਪਾਲ ਸਿੰਘ ਖਹਿਰਾ

ਆਪ ਤੋਂ ਮੁੱਅਤਲ ਕੀਤੇ ਗਏ ਭੁੱਲਥ ਵਿਧਾਇਕ ਤੇ ਸਾਬਕਾ ਵਿਰੋਧੀ ਧਿਰ ਨੇਤਾ ਸੁਖਪਾਲ ਸਿੰਘ ਖਹਿਰਾ ਛੇਤੀ ਹੀ ਨਵੇਂ ਮੋਰਚੇ ਦਾ ਐਲਾਨ ਕਰ ਸਕਦੇ ਹਨ। ਹੁਣ ਕਿਆਸ ਲਗਾਏ ਜਾ ਰਹੇ ਹਨ ਕਿ ਖਹਿਰਾ ਦੀ ਨਵੀਂ ਪਾਰਟੀ ਦਾ ਨਾਮ ਪੰਜਾਬ ਏਕਤਾ ਪਾਰਟੀ ਹੋ ਸਕਦਾ ਹੈ।

 

ਖਹਿਰਾ ਨੇ ਸ਼ੋਸਲ ਮੀਡੀਆ ਉੱਤੇ ਇੱਕ ਫ਼ੋਟੋ ਪੋਸਟ ਕਰਕੇ ਇਨ੍ਹਾਂ ਕਿਆਸਾਂ ਨੂੰ ਹੋਰ ਹਵਾ ਦੇ ਦਿੱਤੀ ਹੈ। ਇਸ ਦੇ ਨਾਲ ਹੀ ਖਹਿਰਾ ਨੇ ਉਨ੍ਹਾਂ ਦੋਸਾਂ ਉੱਤੇ ਵੀ ਸਫ਼ਾਈ ਦਿੱਤੀ ਹੈ ਕਿ ਉਹ ਦੋ ਸਾਲ ਪਹਿਲਾਂ ਬੀਜੇਪੀ ਪ੍ਰਧਾਨ ਅਮਿਤ ਸ਼ਾਹ ਨੂੰ ਮਿਲੇ ਸਨ। ਖਹਿਰਾ ਨੇ ਕਿਹਾ ਕਿ ਉਹ ਝੂਠੇ ਦੋਸ਼ਾਂ ਦੀ ਪਰਵਾਹ ਨਹੀਂ ਕਰਦੇ ਤੇ ਆਪਣੀ ਜੰਗ ਜਾਰੀ ਰੱਖਣਗੇ।

 

 

ਇਸ ਤਸਵੀਰ ਵਿੱਛ ਖਹਿਰਾ ਪੰਜਾਬ ਦੇ ਨਕਸ਼ੇ ਅੰਦਰ ਦਿਖਾਈ ਦੇ ਰਹੇ ਹਨ, ਜਿਸ ਤੋਂ ਸਾਫ਼ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਉਹ ਹੁਣ ਵੱਡੀ ਬਾਜ਼ੀ ਖੇਡਣ ਜਾ ਰਹੇ ਹਨ। ਇਸ ਦੇ ਨਾਲ ਹੀ ਪਾਰਟੀ ਦਾ ਝੰਡਾ ਪੀਲਾ ਤੇ ਹਰਾ ਹੋ ਸਕਦਾ ਹੈ। ਇਸ ਤੋਂ ਪਹਿਲਾਂ ਵੀ ਉਹ ਬਠਿੰਡਾ ਕਨਵੈਨਸ਼ਨ ਵਿਖੇ ਹਰੇ ਰੱਗ ਦੀਆਂ ਪੱਗਾਂ ਵੰਡ ਚੁੱਕੇ ਹਨ

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:khira may name his new party punjab ekta party