ਅਗਲੀ ਕਹਾਣੀ

ਨਾਟਕੀ ਅੰਦਾਜ਼ ਲਈ ਮਸ਼ਹੂਰ TDP ਸਾਂਸਦ ਮੈਂਬਰ ਹਿਟਲਰ ਬਣ ਪਹੁੰਚੇ ਸੰਸਦ

ਤੇਲਗੂ ਦੇਸ਼ਮ ਪਾਰਟੀ ਦੇ ਸੰਸਦ ਮੈਂਬਰ ਐੱਨ.ਸ਼ਿਵਪ੍ਰਸ਼ਾਦ

ਤੇਲਗੂ ਦੇਸ਼ਮ ਪਾਰਟੀ ਦੇ ਸੰਸਦ ਮੈਂਬਰ ਐੱਨ.ਸ਼ਿਵਪ੍ਰਸ਼ਾਦ ਜੋ ਆਪਣੀ ਵੱਖਰੀ ਨਾਟਕੀ ਸ਼ੈਲੀ ਲਈ ਜਾਣੇ ਜਾਂਦੇ ਹਨ, ਵੀਰਵਾਰ ਨੂੰ ਸੰਸਦ ਭਵਨ ਵਿਚ ਆਏ ਤਾਂ ਉਨ੍ਹਾਂ ਦਾ ਪਹਿਰਾਵਾ ਬਿਲਕੁਲ ਵੱਖਰਾ ਸੀ ਉਹ ਜਰਮਨ ਤਾਨਾਸ਼ਾਹ ਹਿਟਲਰ ਦੇ ਭੇਸ ਵਿਚ ਸਨ ਦਰਅਸਲ ਇਹ ਉਨ੍ਹਾਂ ਦਾ ਵਿਰੋਧ ਕਰਨ ਦਾ ਤਰੀਕਾ ਸੀ।​​​​​​​ ਜੋ ਆਂਧਰਾ ਪ੍ਰਦੇਸ਼ ਨੂੰ ਵਿਸ਼ੇਸ਼ ਦਰਜਾ ਨਾ ਮਿਲਣ 'ਤੇ ਟੀਡੀਪੀ ਦੁਆਰਾ ਕੀਤਾ ਜਾ ਰਿਹਾ ਹੈ।​​​​​​​


ਅਭਿਨੇਤਾ ਤੋਂ ਰਾਜਨੇਤਾ ਬਣੇ ਸ਼ਿਵਪ੍ਰਸਾਦ ਦਾ ਇਹ ਅੰਦਾਜ਼ ਨਵਾਂ ਨਹੀਂ ਹੈ।​​​​​​​ ਤਿੰਨ ਦਿਨ ਪਹਿਲਾਂ ਉਹ ਸੰਸਦ ਵਿਚ ਭਗਵਾਨ ਰਾਮ ਦੇ ਰੂਪ ਵਿਚ ਆਏ ਸਨ।​​​​​​​ ਇਸ ਮੁੱਦੇ 'ਤੇ ਉਹ ਸਤਿਆ ਸਾਈ ਅਤੇ ਨਾਰਦ ਮੁਨੀ ਦਾ ਭੇਸ ਵੀ ਧਾਰਨ ਕਰ ਚੁੱਕੇ ਹਨ।​​​​​​​

 

ਮੁੱਖ ਮੰਤਰੀ ਐਨ. ਚੰਦਰਬਾਬੂ ਨਾਇਡੂ ਦੀ ਅਗਵਾਈ ਵਾਲੇ ਟੀਡੀਪੀ ਲੰਮੇ ਸਮੇਂ ਤੋਂ ਆਂਧਰਾ ਪ੍ਰਦੇਸ਼ ਲਈ ਵਿਸ਼ੇਸ਼ ਦਰਜਾ ਮੰਗ ਰਹੀ ਹੈ।​​​​​​​ ਇਸੇ ਸਾਲ ਮਾਰਚ ਵਿਚ ਨਾਇਡੂ ਨੇ ਆਂਧਰਾ ਪ੍ਰਦੇਸ਼ ਨੂੰ ਵਿਸ਼ੇਸ਼ ਰਾਜ ਦਾ ਦਰਜਾ ਦੇਣ ਦੇ ਆਪਣੇ ਵਾਅਦੇ ਨੂੰ ਪੂਰਾ ਨਾ ਕਰਨ ਲਈ ਭਾਜਪਾ ਨਾਲ ਗੱਠਜੋੜ ਨੂੰ ਤੋੜਨ ਦਾ ਫੈਸਲਾ ਕੀਤਾ ਸੀ।​​​​​​​

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Known for dramatic appearances Telugu Desham Party MP turns up as Adolf Hitler in Parliament