ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪੱਛਮੀ ਬੰਗਾਲ ’ਚ ਖੱਬੀਆਂ ਪਾਰਟੀਆਂ ਦਾ ਸਫ਼ਾਇਆ

ਪੱਛਮੀ ਬੰਗਾਲ ’ਚ ਖੱਬੀਆਂ ਪਾਰਟੀਆਂ ਦਾ ਸਫ਼ਾਇਆ

ਪੱਛਮੀ ਬੰਗਾਲ ਇਸ ਵਾਰ ਸਾਲ 2019 ਦੀਆਂ ਲੋਕ ਸਭਾ ਚੋਣਾਂ ਦੌਰਾਨ ਖੱਬੇ ਮੋਰਚੇ (ਖੱਬੀਆਂ ਪਾਰਟੀਆਂ) ਦਾ ਪੂਰੀ ਤਰ੍ਹਾਂ ਸਫ਼ਾਇਆ ਹੋ ਗਿਆ ਹੈ। ਇਹ ਖ਼ਬਰ ਇਸ ਲਈ ਵੀ ਅਹਿਮ ਹੈ ਕਿਉਂਕਿ ਕੁਝ ਸਮਾਂ ਪਹਿਲਾਂ ਤੱਕ ਪੱਛਮੀ ਬੰਗਾਲ ਨੂੰ ਖੱਬੀਆਂ ਪਾਰਟੀਆਂ ਦਾ ਗੜ੍ਹ ਮੰਨਿਆ ਜਾਂਦਾ ਸੀ।

 

 

ਖ਼ਬਰਾਂ ਤਾਂ ਇੱਥੋਂ ਤੱਕ ਵੀ ਰਹੀਆਂ ਹਨ ਕੁਝ ਖੱਬੇਪੱਖੀ ਆਗੂ ਤਾਂ ਹੁਣ ਕਥਿਤ ਤੌਰਤੇ ਭਾਰਤੀ ਜਨਤਾ ਪਾਰਟੀ (ਭਾਜਪਾ) ਵਿੱਚ ਆਪਣੀ ਦਿਲਚਸਪੀ ਵਿਖਾਉਣ ਲੱਗੇ ਹਨ।

 

 

ਐਤਕੀਂ ਦੀਆਂ ਚੋਣਾਂ ਦੌਰਾਨ ਪੱਛਮੀ ਬੰਗਾਲ ਉੱਤੇ ਭਾਜਪਾ ਦਾ ਕੇਸਰੀ ਰੰਗ ਵਿਖਾਈ ਦਿੰਦਾ ਰਿਹਾ ਹੈ। ਇੱਥੇ ਹੁਣ ਕੁੱਲ 42 ਸੀਟਾਂ ਵਿੱਚੋਂ ਭਾਜਪਾ ਤੇ ਤ੍ਰਿਣਮੂਲ ਕਾਂਗਰਸ ਦੀਆਂ ਸੀਟਾਂ ਵਿਚਲਾ ਫ਼ਰਕ ਤੇਜ਼ੀ ਨਾਲ ਘਟਦਾ ਜਾ ਰਿਹਾ ਹੈ। ਐਤਕੀਂ ਤ੍ਰਿਣਮੂਲ ਕਾਂਗਰਸ ਨੂੰ 22, ਭਾਜਪਾ ਨੂੰ 18, ਕਾਂਗਰਸ ਨੂੰ ਦੋ ਸੀਟਾਂ ਮਿਲੀਆਂ ਹਨ।

 

 

ਖੱਬੀਆਂ ਪਾਰਟੀਆਂ ਨੇ ਪੱਛਮੀ ਬੰਗਾਲ ਸਾਲ 2012 ਦੌਰਾਨ ਸੱਤਾ ਗੁਆ ਦਿੱਤੀ ਸੀ ਤੇ ਉੱਥੇ ਤ੍ਰਿਣਮੂਲ ਕਾਂਗਰਸ ਕਾਬਜ਼ ਹੋ ਗਈ ਸੀ।

ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ ਖੱਬੀਆਂ ਪਾਰਟੀਆਂ ਦੇ 6 ਫ਼ੀ ਸਦੀ ਵੋਟ ਇਸ ਵਾਰ ਭਾਜਪਾ ਨੂੰ ਚਲੇ ਗਏ ਹਨ। ਇਸੇ ਲਈ ਭਾਜਪਾ ਨੂੰ ਐਤਕੀਂ ਇਸ ਸੂਬੇ ਵੱਧ ਸੀਟਾਂ ਮਿਲੀਆਂ ਹਨ।

 

 

ਸਾਲ 2014 ਦੌਰਾਨ ਭਾਜਪਾ ਨੂੰ ਪੱਛਮੀ ਬੰਗਾਲ ਵਿੱਚ ਸਿਰਫ਼ ਦੋ ਸੀਟਾਂ ਮਿਲੀਆਂ ਸਨ। ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਤੇ ਭਾਜਪਾ ਪ੍ਰਧਾਨ ਸ੍ਰੀ ਅਮਿਤ ਸ਼ਾਹ ਨੇ ਇਸ ਸੂਬੇ ਵਿੱਚ ਸਭ ਤੋਂ ਵੱਧ ਰੈਲੀਆਂ ਨੂੰ ਸੰਬੋਧਨ ਕੀਤਾ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Left Parties washed out in West Bengal