ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

147 ਵਿਧਾਇਕ 50 ਫ਼ੀਸਦ ਤੋਂ ਘੱਟ ਵੋਟਾਂ ਜਿੱਤ ਕੇ ਪੁੱਜੇ ਵਿਧਾਨ ਸਭਾ

230 ਵਿਧਾਇਕਾਂ ਚੋਂ 147 ਵਿਧਾਇਕ ਅਜਿਹੇ ਹਨ, ਜਿਹੜੇ ਆਪੋ ਆਪਣੇ ਵਿਧਾਨ ਸਭਾ ਖੇਤਰਾਂ ਤੋਂ ਅੱਧੀਆਂ ਮਤਲਬ 50 ਫੀਸਦ ਤੋਂ ਵੀ ਘੱਟ ਵੋਟਾਂ ਜਿੱਤ ਕੇ ਮੱਧ ਪ੍ਰਦੇਸ਼ ਦੀ ਵਿਧਾਨ ਸਭਾ ਚ ਪੁੱਜੇ ਹਨ। ਇਹ ਖੁਲਾਸਾ ਐਸੋਸੀਏਸ਼ਨ ਆਫ਼ ਡੈਮੋਕ੍ਰੈਟਿਕ ਰਿਫ਼ਾਰਮ (ਈਡੀਆਰ) ਦੁਆਰਾ ਜਾਰੀ ਰਿਪੋਰਟ ਚ ਕੀਤਾ ਗਿਆ ਹੈ।

 

ਤਾਜ਼ਾ ਖ਼ਬਰਾਂ ਨਾਲ ਜੁੜੇ ਰਹਿਣ ਲਈ HT Punjabi ਦੇ facebook ਪੇਜ ਨੂੰ ਹੁਣੇ ਹੀ Like ਕਰੋ

https://www.facebook.com/hindustantimespunjabi/

 

ਏਡੀਆਰ ਦੀ ਰਿਪੋਰਟ ਚ ਦਸਿਆ ਗਿਆ ਹੈ ਕਿ ਸੂਬੇ ਦੇ 230 ਵਿਧਾਇਕਾਂ ਚ ਸਿਫਰ 83 ਵਿਧਾਇਕ ਹੀ ਹੈ, ਜਿਨ੍ਹਾਂ ਨੇ 50 ਫੀਸਦ ਤੋਂ ਵੱਧ ਵੋਟਾਂ ਜਿੱਤ ਕੇ ਵਿਧਾਨ ਸਭਾ ਚ ਪੁੱਜੇ ਸਨ। ਦੂਜੇ ਪਾਸੇ 147 ਵਿਧਾਇਕ ਅਜਿਹੇ ਹਨ ਜਿਨ੍ਹਾਂ ਨੂੰ ਉਨ੍ਹਾਂ ਦੇ ਇਲਾਕੇ ਚ ਅੱਧੀਆਂ ਤੋਂ ਵੀ ਘੱਟ ਵੋਟਾਂ ਮਿਲੀਆਂ ਹਨ। ਦੂਜੇ ਪਾਸੇ ਕਾਂਗਰਸ ਦੇ 114 ਵਿਧਾਇਕਾਂ ਚੋਂ 69 ਮੈਂਬਰ ਅੱਧੇ ਤੋਂ ਵੀ ਘੱਟ ਵੋਟਾਂ ਦੇ ਫਰਕ ਨਾਲ ਜਿੱਤੇ ਹਨ।

 

ਤਾਜ਼ਾ ਖ਼ਬਰਾਂ ਨਾਲ ਜੁੜੇ ਰਹਿਣ ਲਈ HT Punjabi ਦੇ twitter ਪੇਜ ਨੂੰ ਹੁਣੇ ਹੀ Follow ਕਰੋ

https://twitter.com/PunjabiHT

 

ਵਿਧਾਨ ਸਭਾ ਚ ਭਾਜਪਾ ਦੇ 109 ਵਿਧਾਇਕ ਹਨ ਜਦਕਿ ਬਸਪਾ ਦੇ 2, ਸਪਾ ਦਾ 1 ਤੇ 1 ਆਜ਼ਾਦ ਉਮੀਦਵਾਰ 50 ਫ਼ੀਸਦ ਤੋਂ ਵੀ ਘੱਟ ਵੋਟਾਂ ਜਿੱਤ ਕੇ ਵਿਧਾਨ ਸਭਾ ਚ ਪੁੱਜੇ ਹਨ।

 

ਸੂਬੇ ਦੇ 10 ਵਿਧਾਇਕ ਅਜਿਹੇ ਹਨ ਜਿਹੜੇ 1000 ਵੋਟਾਂ ਤੋਂ ਵੀ ਘੱਟ ਵੋਟਾਂ ਦੇ ਫਰਕ ਨਾਲ ਜਿੱਤੇ ਹਨ। 5 ਵਿਧਾਇਕ ਅਜਿਹੇ ਹਨ ਜਿਹੜੇ 30 ਫੀਸਦ ਤੋਂ ਵੀ ਘੱਟ ਵੋਟਾਂ ਦੇ ਫਰਕ ਨਾਲ ਜਿੱਤੇ। ਚੁਣੇ ਗਏ ਵਿਧਾਇਕਾਂ ਚ 21 ਮੈਂਬਰ ਔਰਤਾਂ ਹਨ।

 

 

 

 

/

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Legislative Assembly reached with 147 MLAs less than 50 percent votes