ਅਗਲੀ ਕਹਾਣੀ

ਕੇਜਰੀਵਾਲ ਦੀ ਭਵਿੱਖਬਾਣੀ- ਕਾਂਗਰਸ ਨੂੰ ਸਿਰਫ 9 ਫੀਸਦੀ ਵੋਟਾਂ ਹੀ ਮਿਲਣਗੀਆਂ

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ

ਆਮ ਆਦਮੀ ਪਾਰਟੀਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ  ਕਿਹਾ ਹੈ ਕਿ 2019 ਦੀਆਂ ਲੋਕ ਸਭਾ ਚੋਣਾਂ ਵਿਚ ਮੁੱਖ ਲੜਾਈ ਆਪ ਅਤੇ ਭਾਜਪਾ ਵਿਚਕਾਰ ਹੋਵੇਗੀ ਅਤੇ ਕਾਂਗਰਸ ਨੂੰ ਕੁੱਲ ਵੋਟਾਂ ਦਾ ਸਿਰਫ 9 ਫੀਸਦੀ ਹੀ ਮਿਲੇਗਾ।

 

ਉਨ੍ਹਾਂ ਨੇ ਟਵਿੱਟਰ 'ਤੇ ਲਿਖਿਆ ਹੈ,' 'ਆਪ ਅਤੇ ਭਾਜਪਾ ਦਾ ਸਿੱਧਾ ਮੁਕਾਬਲਾ, ਕਾਂਗਰਸ ਨੂੰ ਸਿਰਫ 9% ਵੋਟ।"

 

ਨਿਊਜ਼ ਏਜੰਸੀ ਦੇ ਮੁਤਾਬਕ ਕੇਜਰੀਵਾਲ ਨੇ ਇਹ ਵੀ ਕਿਹਾ ਕਿ ਲੋਕ ਸੋਚਦੇ ਹਨ ਕਿ ਜੇਕਰ ਦਿੱਲੀ ਦੇ ਸਾਰੇ 7 ਸੰਸਦ ਮੈਂਬਰ ਆਪ ਨਾਲ ਸਬੰਧਤ ਹੁੰਦੇ ਤਾਂ ਮੈਟਰੋ ਦਾ ਕਿਰਾਇਆ ਨਾ ਵੱਧਦਾ।

 

ਉਨ੍ਹਾਂ ਨੇ ਕਿਹਾ ਕਿ ਲੋਕ ਸੋਚਦੇ ਹਨ ਕਿ ਸਿਰਫ ਆਪ ਦਿੱਲੀ ਦੇ ਲੋਕਾਂ ਦੇ ਹੱਕਾਂ ਲਈ ਲੜਦੀ ਹੈ। ਬੀਜੇਪੀ ਅਤੇ ਕਾਂਗਰਸ ਦੇ ਸੰਸਦ ਮੈਂਬਰ ਦਿੱਲੀ ਦੇ ਲੋਕਾਂ ਬਾਰੇ ਨਹੀਂ ਸੋਚਦੇ ਤੇ ਜੇਕਰ ਸੱਤ ਸੰਸਦ ਮੈਂਬਰ ਆਪ ਦੇ ਹੁੰਦੇ ਤਾਂ ਕੋਈ ਸੀਲਿੰਗ ਨਾ ਹੁੰਦੀ ਹੈ ਅਤੇ ਮੈਟਰੋ ਦਾ ਕਿਰਾਇਆ ਨਾ ਵੱਧਦਾ।

 

 2014 ਦੀਆਂ ਲੋਕ ਸਭਾ ਚੋਣਾਂ ਦੌਰਾਨ ਭਾਜਪਾ ਨੇ ਦਿੱਲੀ ਦੀਆਂ 7 ਸੀਟਾਂ ਜਿੱਤੀਆਂ ਸਨ। ਆਪ ਤੇ ਅਤੇ ਕਾਂਗਰਸ ਖਾਤਾ ਨਹੀਂ ਖੋਲ੍ਹ ਸਕੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Lok Sabha Polls 2019 : Congress will get only 9 per cent votes says Arvind Kejriwal