2013 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ ਨੇ ਲਗਪਗ ਤਿੰਨ ਚੌਥਾਈ ਸੀਟਾਂ ਹਾਸਿਲ ਕੀਤੀਆਂ। ਭਾਜਪਾ ਨੇ 2014 ਦੀਆਂ ਲੋਕ ਸਭਾ ਚੋਣਾਂ ਵਿੱਚ 29 ਵਿਚੋਂ 27 ਸੀਟਾਂ ਜਿੱਤੀਆਂ। ਮੌਜੂਦਾ ਵਿਧਾਨ ਸਭਾ ਦੀ ਸਥਿਤੀ-
- ਸ਼ਿਵਰਾਜ ਸਿੰਘ ਚੌਹਾਨ ਲਗਾਤਾਰ ਤਿੰਨ ਵਾਰ ਮੁੱਖ ਮੰਤਰੀ ਬਣੇ ਹਨ।
- ਸ਼ਿਵਰਾਜ ਸਿੰਘ ਦਾ ਕਾਰਜਕਾਲ ਜਨਵਰੀ 2019 'ਚ ਖਤਮ ਹੋ ਰਿਹਾ ਹੈ।
- ਪਹਿਲਾਂ 4 ਅਕਤੂਬਰ 2013 ਨੂੰ ਚੋਣ ਦਾ ਐਲਾਨ ਕੀਤਾ ਗਿਆ ਸੀ. ਇਸ ਤੋਂ ਬਾਅਦ 25 ਨਵੰਬਰ, 2013 ਨੂੰ ਵੋਟਿੰਗ ਹੋਈ।
-ਭਾਜਪਾ ਨੇ ਕੇਂਦਰੀ ਪੈਟਰੋਲੀਅਮ ਮੰਤਰੀ ਧਰਮਿੰਦਰ ਪ੍ਰਧਾਨ ਨੂੰ ਇਸ ਵਾਰ ਮੱਧ ਪ੍ਰਦੇਸ਼ ਦੇ ਚੋਣ ਪ੍ਰਭਾਰੀ ਦੇ ਤੌਰ 'ਤੇ ਨਿਯੁਕਤ ਕੀਤਾ ਹੈ।
- ਕਾਂਗਰਸ ਦੀ ਚੋਣ ਪ੍ਰਚਾਰ ਕਮੇਟੀ ਦੇ ਜੋਤੀਰਾਦਿੱਤਿਆ ਸਿੰਧੀਆ ਮੁਖੀ ਬਣੇ ਹਨ।
2013 ਵਿੱਚ ਮੱਧ ਪ੍ਰਦੇਸ਼ ਦੀਆਂ ਚੋਣਾਂ ਦੇ ਨਤੀਜੇ ਇਸ ਤਰ੍ਹਾਂ ਸਨ:
- ਕੁੱਲ ਚੋਣ 230 ਸੀਟਾਂ 'ਤੇ ਹੋਈ
- ਭਾਜਪਾ ਨੇ 165 ਸੀਟਾਂ ਜਿੱਤੀਆਂ
- ਕਾਂਗਰਸ ਨੂੰ 58 ਸੀਟਾਂ ਹੀ ਹਾਸਿਲ ਹੋਈਆ।
- ਬਸਪਾ ਦੇ ਚਾਰ ਉਮੀਦਵਾਰਾਂ ਨੇ ਚੋਣ ਜਿੱਤੀ
- ਸਮਾਜਵਾਦੀ ਪਾਰਟੀ ਅਤੇ ਭਾਰਤੀ ਜਨ ਸ਼ਕਤੀ ਪਾਰਟੀ ਆਪਣਾ ਖਾਤਾ ਵੀ ਨਹੀਂ ਖੋਲ੍ਹ ਸਕੀ।
- ਤਿੰਨ ਆਜ਼ਾਦ ਉਮੀਦਵਾਰ ਵੀ ਚੋਣ ਜਿੱਤ ਕੇ ਵਿਧਾਨ ਸਭਾ ਪਹੁੰਚ ਗਏ।
ਮੱਧ ਪ੍ਰਦੇਸ਼ 2008 ਦੀਆਂ ਚੋਣਾਂ ਦੇ ਨਤੀਜੇ ਇਸ ਤਰ੍ਹਾਂ ਸਨ:
- ਕੁਲ 230 ਸੀਟਾਂ 'ਤੇ ਚੋਣਾਂ ਹੋਈਆਂ ਸਨ
- ਭਾਜਪਾ ਨੇ 143 ਸੀਟਾਂ ਜਿੱਤੀਆਂ ਸਨ
- 71 ਸੀਟਾਂ 'ਤੇ ਕਾਂਗਰਸ ਦੀ ਜਿੱਤ
- ਬਸਪਾ ਦੇ 7 ਉਮੀਦਵਾਰ ਵਿਧਾਨ ਸਭਾ ਚੋਣਾਂ ਜਿੱਤ ਗਏ
- ਇੱਕ ਐਸਪੀ ਉਮੀਦਵਾਰ ਚੋਣਾਂ ਜਿੱਤ ਗਿਆ.
- ਭਾਰਤੀ ਜਨ ਸ਼ਕਤੀ ਪਟੀ ਦੇ ਪੰਜ ਉਮੀਦਵਾਰਾਂ ਨੇ ਚੋਣ ਜਿੱਤੀ
- ਤਿੰਨ ਆਜ਼ਾਦ ਉਮੀਦਵਾਰਾਂ ਨੇ ਚੋਣਾਂ ਜਿੱਤੀ