ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸੁਖਪਾਲ ਖਹਿਰਾ ਖ਼ਿਲਾਫ਼ ਪਹਿਲੀ ਬਾਜ਼ੀ ਮਾਰ ਗਿਆ ਅਰਵਿੰਦ ਕੇਜਰੀਵਾਲ

ਖਹਿਰਾ ਧੜਾ

ਬਠਿੰਡਾ ਵਿਚ ਭੁੱਲਥ ਤੋਂ ਵਿਧਾਇਕ ਸੁਖਪਾਲ ਸਿੰਘ ਖਹਿਰਾ ਦੇ ਸੰਮੇਲਨ ਤੋਂ ਆਪ ਦੇ ਬਹੁਤੇ ਵਿਧਾਇਕਾਂ ਨੇ ਦੂਰੀ ਬਣਾਈ. ਆਮ ਆਦਮੀ ਪਾਰਟੀ (ਆਪ) ਨੇ ਸੱਤ ਬਾਗ਼ੀ ਵਿਧਾਇਕਾਂ ਖ਼ਿਲਾਫ਼ ਵੀ ਅਜੇ ਕੋਈ ਅਨੁਸ਼ਾਸਨੀ ਕਾਰਵਾਈ ਨਾ ਕਰਨ ਦਾ ਫੈਸਲਾ ਕੀਤਾ ਹੈ।

 

ਆਪ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਨਾਲ ਇਕ ਮੀਟਿੰਗ ਬਾਰੇ ਦੱਸਦਿਆਂ ਪੰਜਾਬ ਦੇ ਆਪ ਦੇ ਸੂਬਾਈ ਸਹਿ-ਪ੍ਰਧਾਨ ਡਾ. ਬਲਬੀਰ ਸਿੰਘ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਸੂਬਾਈ ਨੇਤਾਵਾਂ ਨੇ ਕੇਂਦਰੀ ਲੀਡਰਸ਼ਿਪ ਨੂੰ ਅਪੀਲ ਕੀਤੀ ਹੈ ਕਿ ਬਾਗ਼ੀਆਂ  ਵਿਰੁੱਧ ਅਨੁਸ਼ਾਸਨੀ ਕਾਰਵਾਈ  ਨਾ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਅਸੀਂ ਕਿਹਾ ਹੈ ਕਿ ਬਠਿੰਡਾ ਵਿਚ ਗਏ ਵਿਧਾਇਕਾਂ ਅਤੇ ਹੋਰ ਆਗੂਆਂ ਨੂੰ ਵਾਪਸ ਲੀਹ 'ਤੇ ਲਿਆਉਣ ਲਈ ਯਤਨ ਕੀਤੇ ਜਾਣਗੇ।

 

ਖਹਿਰਾ ਅਤੇ ਕੁਝ ਪਾਰਟੀ ਦੇ ਅਹੁਦੇਦਾਰਾਂ ਦੇ ਇਲਾਵਾ ਕੰਵਰ ਸੰਧੂ (ਖਰੜ), ਨਜਰ ਸਿੰਘ ਮਾਨਸ਼ਾਹੀਆ (ਮਾਨਸਾ), ਜਗਦੇਵ ਸਿੰਘ ਕਮਲੂ (ਮੌੜ), ਪਰਮਲ ਸਿੰਘ (ਭਦੌੜ), ਜਗਤਾਰ ਸਿੰਘ ਹਿਸੋਵਾਲ (ਰਾਏਕੋਟ) ਅਤੇ ਮਾਸਟਰ ਬਲਦੇਵ ਸਿੰਘ (ਜੈਤੂ) ਨੇ ਬਠਿੰਡਾ ਸਮਾਗਮ ਵਿਚ ਹਿੱਸਾ ਲਿਆ ਜਿਸ ਵਿਚ ਪਾਰਟੀ ਦੀ ਉੱਚ ਲੀਡਰਸ਼ਿਪ ਨੂੰ ਜੰਮ ਕੇ ਨਿਸ਼ਾਨਾ ਬਣਾਇਆ ਗਿਆ। ਕੇਂਦਰੀ ਲੀਡਰਸ਼ਿਪ ਨੇ ਖਹਿਰਾ ਦੁਆਰਾ ਐਲਾਨ ਕੀਤੇ ਵਲੰਟੀਅਰਾਂ ਦੇ ਸੰਮੇਲਨ ਨੂੰ ਪਾਰਟੀ ਵਿਰੋਧੀ ਦੱਸਿਆ ਸੀ।

 

ਕੇਜਰੀਵਾਲ ਦੀ ਮੀਟਿੰਗ ਲਈ 13 MLA ਆਏ

 

ਹਾਲਾਂਕਿ ਬਾਗ਼ੀ ਕੈਂਪ ਨੇ ਪਹਿਲਾਂ ਦਾਅਵਾ ਕੀਤਾ ਸੀ ਕਿ 12-13 ਪਾਰਟੀ ਦੇ ਵਿਧਾਇਕਾਂ ਨੇ ਬਠਿੰਡਾ ਸੰਮੇਲਨ ਵਿਚ ਆਪਣੀ ਭਾਗੀਦਾਰੀ ਦੀ ਪੁਸ਼ਟੀ ਕੀਤੀ ਹੈ। ਪਰ ਇਸਦੇ ਜਵਾਬ ਵਿਚ ਕੇਜਰੀਵਾਲ ਨੇ ਵੀਰਵਾਰ ਨੂੰ ਦਿੱਲੀ ਦੇ ਪਾਰਟੀ ਵਿਧਾਇਕਾਂ ਦੀ ਮੀਟਿੰਗ  ਬੁਲਾ ਲਈ। ਸ਼ੁਰੂ ਵਿਚ ਪਾਰਟੀ ਸੁਪਰੀਮੋ ਨਾਲ ਮੀਟਿੰਗ ਬਾਰੇ ਕੋਈ ਜਾਣਕਾਰੀ ਦੇਣ ਤੋਂ ਇਨਕਾਰ ਕਰਨ ਦੇ ਬਾਵਜੂਦ 20 ਵਿਚੋਂ 13 ਪਾਰਟੀ ਵਿਧਾਇਕ ਡਾ. ਬਲਬੀਰ ਸਿੰਘ ਅਤੇ ਫਰੀਦਕੋਟ ਤੋਂ ਐੱਮ.ਪੀ. ਸਾਧੂ ਸਿੰਘ ਨੇ ਕੌਮੀ ਰਾਜਧਾਨੀ ਪਹੁੰਚ ਕੇ ਕੇਜਰੀਵਾਲ ਨਾਲ ਮੁਲਾਕਾਤ ਕੀਤੀ।

 

ਉਨ੍ਹਾਂ ਦਾ ਕਹਿਣਾ ਸੀ ਕਿ ਉਹ ਸਾਰੇ ਹਸਪਤਾਲ ਵਿਚ ਭਰਤੀ ਸੰਗਰੂਰ ਦੇ ਸੰਸਦ ਮੈਂਬਰ ਭਗਵੰਤ ਮਾਨ ਦਾ ਹਾਲਚਾਲ ਪੁੱਛਣ ਆਏ ਹਨ।

 

ਖਹਿਰਾ ਦੀ ਥਾਂ 'ਤੇ ਨਿਯੁਕਤ ਹੋਏ ਚੀਮਾ ਨੇ ਕਿਹਾ ਕਿ ਉਹ ਅਸੰਤੁਸ਼ਟ ਵਿਧਾਇਕਾਂ ਅਤੇ ਵਲੰਟੀਅਰਾਂ ਨੂੰ ਵਾਪਸ ਆਉਣ ਲਈ ਗੱਲ ਕਰਨਗੇ। "ਸਾਡੇ ਕੋਲ ਸੂਝਵਾਨ ਲੋਕ ਹਨ ਜਿਵੇਂ ਕਿ ਕੰਵਰ ਸੰਧੂ. ਉਨ੍ਹਾਂ ਨੂੰ ਸਮਝਾਉਣ ਵਿਚ ਬਹੁਤ ਮੁਸ਼ਕਲ ਨਹੀਂ ਹੋਣੀ ਆਖਿਰ ਅਸੀਂ ਸਾਰੇ ਪੰਜਾਬ ਦੇ ਸ਼ੁਭਚਿੰਤਕ ਹਾਂ। " ਇਹ ਪੁੱਛੇ ਜਾਣ ਤੇ ਕਿ ਉਹ ਆਉਣ ਵਾਲੇ ਮੌਨਸੂਨ ਸੈਸ਼ਨ ਦੌਰਾਨ ਕਿਵੇਂ ਬਾਗ਼ੀ  ਵਿਧਾਇਕਾਂ ਦੀ ਅਗਵਾਈ ਕਰਨ ਦੀ ਯੋਜਨਾ ਬਣਾ ਰਹੇ ਹਨ, ਚੀਮਾ ਨੇ ਕਿਹਾ ਕਿ ਉਹ ਵਿਧਾਨ ਸਭਾ ਵਿਚ ਜਨ ਹਿੱਤ ਦੇ ਮੁੱਦੇ ਉਠਾਉਣ ਲਈ ਇਕ ਨੀਤੀ ਤਿਆਰ ਕਰਨ ਲਈ ਆਮ ਆਦਮੀ ਪਾਰਟੀ ਦੀ ਇਕ ਬੈਠਕ ਬੁਲਾਉਣਗੇ। ਇਹ ਸੈਸ਼ਨ ਅਗਸਤ ਦੇ ਤੀਜੇ ਹਫਤੇ ਵੀ ਹੋ ਸਕਦਾ ਹੈ।

 

 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:majority mla still supoorted arvind kejriwal over sukhpal singh khaira