ਅਗਲੀ ਕਹਾਣੀ

ਜਯਾ ਪ੍ਰਦਾ ’ਤੇ ਭੱਦੀ ਟਿੱਪਣੀ: ਸੁਸ਼ਮਾ ਸਵਰਾਜ ਨੇ ਲਿਆ ਮੁਲਾਇਮ ਯਾਦਵ ਨੂੰ ਨਿਸ਼ਾਨੇ ’ਤੇ

ਜਯਾ ਪ੍ਰਦਾ, ਆਜ਼ਮ ਖ਼ਾਨ, ਸੁਸ਼ਮਾਾ ਸਵਰਾਜ। ਤਸਵੀਰ: OP-INDIA

ਕੇਂਦਰੀ ਮੰਤਰੀ ਸੁਸ਼ਮਾ ਸਵਰਾਜ ਨੇ ਰਾਮਪੁਰ ਲੋਕ ਸਭਾ ਸੀਟ ਤੋਂ ਭਾਜਪਾ ਉਮੀਦਵਾਰ ਜਯਾ ਪ੍ਰਦਾ ਵਿਰੁੱਧ ਸਮਾਜਵਾਦੀ ਪਾਰਟੀ ਦੇ ਆਗੂ ਆਜ਼ਮ ਖ਼ਾਨ ਦੀ ਕਥਿਤ ‘ਅੰਡਰਵੀਅਰ’ ਵਾਲੀ ਟਿੱਪਣੀ ’ਤੇ ਪਾਰਟੀ ਦੇ ਬਾਨੀ ਮੁਲਾਇਮ ਸਿੰਘ ਯਾਦਵ ਦੀ ਚੁੱਪੀ ਉੱਤੇ ਸੁਆਲ ਉਠਾਉਂਦਿਆਂ ਕਿਹਾ ਹੈ ਕਿ ਉਹ ਮਹਾਭਾਰਤ ਵਿੱਚ ਦ੍ਰੋਪਦੀ ਦੇ ਚੀਰ–ਹਰਣ ਸਮੇਂ ਭੀਸ਼ਮ ਪਿਤਾਮਾ ਵਾਂਗ ਚੁੱਪ ਨਾ ਰਹਿਣ।

 

 

ਭਾਜਪਾ ਦੇ ਸੀਨੀਅਰ ਆਗੂ ਨੇ ਸਮਾਜਵਾਦੀ ਪਾਰਟੀ ਦੇ ਆਗੂ ਆਜ਼ਮ ਖ਼ਾਨ ਨੇ ਇੱਕ ਚੋਣ ਰੈਲੀ ਦੌਰਾਨ ਜਯਾ ਪ੍ਰਦਾ ਦਾ ਨਾਂਅ ਲਏ ਬਿਨਾ ਆਖਿਆ ਸੀ ਕਿ – ‘ਉੱਤਰ ਪ੍ਰਦੇਸ਼ ਦੇ ਲੋਕਾਂ ਨੂੰ ਉਨ੍ਹਾਂ ਨੂੰ ਸਮਝਣ ਵਿੱਚ 17 ਸਾਲਾਂ ਦਾ ਸਮਾਂ ਲੱਗ ਗਿਆ ਪਰ ਉਹ 17 ਦਿਨਾਂ ਵਿੱਚ ਇਹ ਜਾਣ ਗਏ ਕਿ ਉਹ ‘ਖ਼ਾਕੀ ਅੰਡਰਵੀਅਰ’ ਪਹਿਨਦੇ ਹਨ।’

 

 

ਆਜ਼ਮ ਖ਼ਾਨ ਦੀ ਟਿੱਪਣੀ ਦਾ ਵਿਡੀਓ ਟੈਗ ਕਰਦਿਆਂ ਸਵਰਾਜ ਨੇ ਮਹਾਭਾਰਤ ਦੇ ਇੱਕ ਪ੍ਰਸੰਗ ਦੇ ਸੰਦਰਭ ਵਿੱਚ ਟਵੀਟ ਕਰ ਕੇ ਆਖਿਆ,‘ਮੁਲਾਇਮ ਭਾਅ ਜੀ, ਤੁਸੀਂ ਪਿਤਮਾ ਹੋ ਸਮਾਜਵਾਦੀ ਪਾਰਟੀ ਦੇ। ਤੁਹਾਡੇ ਸਾਹਮਣੇ ਰਾਮਪੁਰ ਵਿਖੇ ਦ੍ਰੋਪਦੀ ਦਾ ਚੀਰ–ਹਰਣ ਹੋ ਰਿਹਾ ਹੈ। ਤੁਸੀਂ ਭੀਸ਼ਮ ਵਾਂਗ ਮੌਨ ਬੈਠਣ ਦੀ ਗ਼ਲਤੀ ਨਾ ਕਰੋ।’

 

 

ਸੁਸ਼ਮਾ ਸਵਰਾਜ ਨੇ ਸਮਾਜਵਾਦੀ ਪਾਰਟੀ ਦੇ ਮੁਖੀ ਨੂੰ ਵੀ ਟੈਗ ਕੀਤਾ, ਜੋ ਕਥਿਕ ਤੌਰ ਉੱਤੇ ਰੈਲੀ ਵਿੱਚ ਮੌਜੂਦ ਸਨ; ਜਦੋਂ ਖ਼ਾਨ ਨੇ ਇਹ ਵਿਵਾਦਗ੍ਰਸਤ ਟਿੱਪਣੀ ਕੀਤੀ। ਇਸ ਤੋਂ ਪਹਿਲਾਂ ਸੁਸ਼ਮਾ ਸਵਰਾਜ ਨੇ ਡਿੰਪਲ ਯਾਦਵ ਤੇ ਅਦਾਕਾਰਾ ਜਯਾ ਬੱਚਨ ਨੂੰ ਵੀ ਆਪਦੇ ਟਵੀਟ ਵਿੱਚ ਟੈਗ ਕੀਤਾ ਹੈ, ਜੋ ਸਮਾਜਵਾਦੀ ਪਾਰਟੀ ਆਗੂ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Malicious comment on Jaya Prada Sushma Swaraj takes on Mulayam