ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

NDA ਨੂੰ ਬਿਹਾਰ ਤੋਂ ਬਾਹਰ ਨਿਤੀਸ਼ ਦੀ ਹਮਾਇਤ ਨਾ ਦੇਣ ’ਤੇ ਮਮਤਾ ਖੁਸ਼

ਭਾਜਪਾ ਤੇ ਲਗਾਤਾਰ ਤਿੱਖ ਹਮਲੇ ਕਰ ਰਹੀ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੈ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਦਾ ਧੰਨਵਾਦ ਪ੍ਰਗਟਾਇਆ ਹੈ। ਮਮਤਾ ਨੇ ਕਿਹਾ ਕਿ ਨਿਤੀਸ਼ ਬਿਹਾਰ ਦੇ ਬਾਹਰ ਐਨਡੀਏ ਸਰਕਾਰ ਨੂੰ ਹਮਾਇਤ ਨਹੀਂ ਕਰਨਗੇ, ਇਸ ਲਈ ਮੈਂ ਉਨ੍ਹਾਂ ਨੂੰ ਵਧਾਈ ਦਿੰਦੀ ਹਾਂ।

 

ਇਸ ਤੋਂ ਪਹਿਲਾਂ ਨਿਤੀਸ਼ ਨੇ ਜੇਡੂਯੂ ਦੀ ਕੌਮੀ ਕਰਾਜਕਾਰਨੀ ਚ ਵੱਡਾ ਫੈਸਲਾ ਲੈਂਦਿਆਂ ਤੈਅ ਕੀਤਾ ਸੀ ਕਿ ਬਿਹਾਰ ਦੇ ਬਾਹਰ ਜੇਡੀਯੂ ਭਾਜਪਾ ਦੀ ਅਗਵਾਈ ਵਾਲੀ ਐਨਡੀਏ ਦਾ ਹਿੱਸਾ ਨਹੀਂ ਰਹੇਗੀ। ਜੰਮ-ਕਸ਼ਮੀਰ, ਝਾਰਖੰਡ, ਹਰਿਆਣਾ ਅਤੇ ਦਿੱਲੀ ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਚ ਜੇਡੀਯੂ ਇਕੱਲਿਆਂ ਚੋਣਾਂ ਲੜੇਗੀ। ਜਦਕਿ ਬੈਠਕ ਮੁਤਾਬਕ ਬਿਹਾਰ ਚ ਉਹ ਐਨਡੀਏ ਦਾ ਹਿੱਸਾ ਰਹੇਗੀ ਅਤੇ ਭਾਜਪਾ ਨਾਲ ਮਿਲ ਕੇ ਚੋਣਾਂ ਲੜੇਗੀ।

 

ਦੱਸਣਯੋਗ ਹੈ ਕਿ ਨਿਤੀਸ਼ ਨੇ 2 ਜੂਨ ਨੂੰ ਆਪਣੇ ਮੰਤਰੀ ਮੰਡਲ ਦਾ ਵਾਧਾ ਕੀਤਾ ਸੀ। ਇਨ੍ਹਾਂ ਚੋਂ ਸਾਰੇ 8 ਮੰਤਰੀ ਜੇਡੀਯੂ ਕੋਟੇ ਚੋਂ ਬਣਾਏ ਜਾਣਗੇ ਜਦਕਿ ਭਾਜਪਾ ਤੋਂ ਕਿਸੇ ਨੇਤਾ ਨੂੰ ਸ਼ਾਮਲ ਨਹੀਂ ਕੀਤਾ ਗਿਆ ਸੀ।

 

 

 

 

.

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Mamata banerjee thanks Nitish Kumar for not alliance with NDA outside Bihar