ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮਿਸ਼ਨ 2021: ਮਮਤਾ ਬੈਨਰਜੀ ਨੇ ਸ਼ੁਰੂ ਕੀਤੀ ‘ਦੀਦੀ ਕੇ ਬੋਲੋ’ ਮੁਹਿੰਮ

ਲੋਕ ਸਭਾ ਚੋਣਾਂ ਦੇ ਨਤੀਜਿਆਂ ਨੂੰ ਦੇਖਦਿਆਂ ਹੋਇਆਂ ਅਤੇ ਬੰਗਾਲ ਚ ਭਾਜਪਾ ਪ੍ਰਤੀ ਵੱਧ ਰਹੇ ਵਿਸ਼ਵਾਸ ਨੂੰ ਦੇਖਦਿਆਂ ਹੋਇਆ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਦੀ ਪਾਰਟੀ ਟੀਐਮਸੀ ਨੇ ਆ ਰਹੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਹੁਣੇ ਤੋਂ ਹੀ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ।

 

ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਤਕ ਪਹੁੰਚ ਬਣਾਉਣ ਅਤੇ ਲੋਕਾਂ ਨੂੰ ਖੁੱਦ ਨਾਲ ਜੋੜਣ ਲਈ ਇਕ ਨਵੀਂ ਮੁਹਿੰਮ ਸ਼ੁਰੂ ਕੀਤੀ ਹੈ, ‘ਦੀਦੀ ਕੇ ਬੋਲੋ’ ਮਤਲਬ 'ਦੀਦੀ ਨਾਲ ਗੱਲ ਕਰੋ ਜਾਂ ਦੀਦੀ ਨੂੰ ਕਹੋ'

 

ਮਮਤਾ ਦੀ ਪਾਰਟੀ ਟੀਐਮਸੀ ਨੇ ਮੁਹਿੰਮ ਲਈ ਇਕ ਨੰਬਰ ਜਾਰੀ ਕੀਤਾ ਹੈ ਕਿ ਜਿਸ ਤੇ ਤਹਿਤ ਲੋਕ ਆਪਣੀ ਸ਼ਿਕਾਇਤਾਂ ਦਰਜ ਕਰਾ ਸਕਦੇ ਹਨ। ਇਸ ਤੋਂ ਇਲਾਵਾ ਪਾਰਟੀ ਨੇ ਇਕ ਵੈਬਸਾਈਟ ਵੀ ਲਾਂਚ ਕੀਤੀ ਹੈ ਜਿਸ ਨਾਲ ਆਮ ਲੋਕਾਂ ਤਕ ਪਕੜ ਬਣਾਉਣ ਅਤੇ ਉਨ੍ਹਾਂ ਦੀਆ ਸ਼ਿਕਾਇਤਾਂ ਦੇ ਨਿਪਟਾਰੇ ਦਾ ਕੰਮ ਕੀਤਾ ਜਾਵੇਗਾ।

 

ਪੱਛਮੀ ਬੰਗਾਲ ਦੇ 1.6 ਕਰੋੜ ਪਰਿਵਾਰਾਂ ਦੇ ਘਟੋ ਘੱਟ 80 ਫੀਸਦ ਘਰਾਂ ਤਕ ਪਹੁੰਚ ਬਣਾਉਣ ਦੇ ਟੀਚੇ ਨਾਲ ਇਹ ਮਹਿੁੰਮ ਲਾਂਚ ਕੀਤੀ ਗਈ ਹੈ। ਦੱਸ ਦੇਈਏ ਕਿ ਲੋਕ ਸਭਾ ਚੋਣਾਂ ਚ ਟੀਐਮਸੀ ਦੇ ਪ੍ਰਦਰਸ਼ਨ ਚ ਵੱਡੀ ਗਿਰਾਵਟ ਦੇਖੀ ਗਈ ਹੈ। ਜਿਸ ਤੋਂ ਬਾਅਦ ਪਾਰਟੀ ਭਾਜਪਾ ਨੂੰ ਜਿੱਤਣ ਦਾ ਕੋਈ ਮੌਕਾ ਨਹੀਂ ਦੇਣਾ ਚਾਹੁੰਦੀ।

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Mamata Banerjee TMC Started a mass outreach campaign for 2021 assembly polls