ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਵੀਰਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇੱਕ ਪੱਤਰ ਲਿਖ ਕੇ ਸੂਬੇ ਲਈ ਕੇਂਦਰੀ ਫੰਡਾਂ ਚ ਕਟੌਤੀ ਅਤੇ ਇਸ ਨੂੰ ਜਾਰੀ ਕਰਨ ਵਿੱਚ ਅਚਾਨਕ ਦੇਰੀ ਕਰਨ ‘ਤੇ ਚਿੰਤਾ ਜ਼ਾਹਰ ਕੀਤੀ ਹੈ। ਮਮਤਾ ਬੈਨਰਜੀ ਨੇ ਕਿਹਾ ਕਿ ਪੱਛਮੀ ਬੰਗਾਲ ਨੂੰ ਜਨਵਰੀ 2020 ਤਕ 50,000 ਕਰੋੜ ਰੁਪਏ ਦੇ ਕੁਲ ਕੇਂਦਰੀ ਫੰਡ ਵਿਚੋਂ ਆਪਣਾ ਹਿੱਸਾ ਪ੍ਰਾਪਤ ਕਰਨਾ ਬਾਕੀ ਹੈ।
ਮੁੱਖ ਮੰਤਰੀ ਬੈਨਰਜੀ ਨੇ ਆਪਣੇ ਪੱਤਰ ਚ ਕਿਹਾ ਹੈ ਕਿ ਸਾਲ 2019- 20 ਵਿੱਚ ਰਾਸ਼ਟਰੀ ਜੀਡੀਪੀ 5 ਪ੍ਰਤੀਸ਼ਤ ਦੇ ਮੁਕਾਬਲੇ ਸੂਬੇ ਦੀ ਜੀਡੀਪੀ ਵਿੱਚ 10.4 ਪ੍ਰਤੀਸ਼ਤ ਦਾ ਵਾਧਾ ਹੋਇਆ ਹੈ। ਮੈਂ ਸੂਬੇ ਲਈ ਕੇਂਦਰੀ ਫੰਡਾਂ ਚ ਕਟੌਤੀ ਅਤੇ ਸਾਨੂੰ ਫੰਡ ਜਾਰੀ ਕਰਨ ਚ ਅਚਾਨਕ ਦੇਰੀ ਕਰਨ ਬਾਰੇ ਡੂੰਘੀ ਚਿੰਤਾ ਨਾਲ ਕੇਂਦਰ ਸਰਕਾਰ ਨੂੰ ਲਿਖ ਰਹੀ ਹਾਂ।"
ਉਨ੍ਹਾਂ ਕਿਹਾ ਕਿ ਅਚਾਨਕ ਦੇਰੀ ਨਾਲ ਸੂਬੇ ਦੀ ਭਲਾਈ ਲਈ ਕੀਤੇ ਵਾਅਦੇ ਪੂਰੇ ਕਰਨ ਚ ਮੁਸ਼ਕਲ ਹੋ ਰਹੀ ਹੈ। ਉਨ੍ਹਾਂ ਆਪਣੇ ਪੱਤਰ ਚ ਇਹ ਵੀ ਦੱਸਿਆ ਕਿ ਕਿਵੇਂ ਸੂਬੇ ਨੂੰ 11,000 ਕਰੋੜ ਰੁਪਏ ਤੋਂ ਵੱਧ ਦੇ ਫੰਡਾਂ ਤੋਂ ਵਾਂਝਾ ਰੱਖਿਆ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਬੰਗਾਲ ਨੂੰ ਵੱਖ ਵੱਖ ਕੇਂਦਰੀ ਸਪਾਂਸਰ ਸਕੀਮਾਂ ਲਈ ਅੰਦਾਜ਼ਨ 36,000 ਕਰੋੜ ਰੁਪਏ ਪ੍ਰਾਪਤ ਨਹੀਂ ਹੋਏ ਹਨ।
.