ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅਮਿਤ ਸ਼ਾਹ ਦੇ NRC ਵਾਲੇ ਬਿਆਨ 'ਤੇ ਮਮਤਾ ਬੈਨਰਜੀ ਦਾ ਪਲਟਵਾਰ

ਬੰਗਾਲ ਚ ਮੰਗਲਵਾਰ ਨੂੰ ਭਾਜਪਾ ਦੇ ਪ੍ਰਧਾਨ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਇੱਕ ਭਾਸ਼ਣ ਤੋਂ ਥੋੜ੍ਹੀ ਦੇਰ ਬਾਅਦ ਸੂਬੇ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਪੱਛਮੀ ਬੰਗਾਲ ਦੇ ਲੋਕਾਂ ਨੂੰ ਵੰਡਣ ਵਾਲੀ ਰਾਜਨੀਤੀ ਬਾਰੇ ਚੇਤਾਵਨੀ ਦਿੰਦਿਆਂ ਕਿਹਾ ਕਿ ਸੂਬੇ ਚ ਇਹ ਨੀਤੀ ਕੰਮ ਨਹੀਂ ਕਰੇਗੀ।

 

ਦੱਖਣੀ ਕੋਲਕਾਤਾ ਵਿੱਚ ਇੱਕ ਧਾਰਮਕ ਪ੍ਰੋਗਰਾਮ ਦੌਰਾਨ ਮਮਤਾ ਨੇ ਕਿਹਾ- ਸਾਡੇ ਸੂਬੇ ਚ ਸਾਰਿਆਂ ਦਾ ਸਵਾਗਤ ਹੈ ਅਤੇ ਲੋਕਾਂ ਦੀ ਮਹਿਮਾਨਨਵਾਜ਼ੀ ਦਾ ਅਨੰਦ ਲੈਣ ਦਿਓ ਪਰ ਕੋਈ ਵਿਵਾਦਤ ਰਾਜਨੀਤੀ ਨਾ ਕਰੋ, ਇਹ ਤਰਕੀਬ ਬੰਗਾਲ ਚ ਕੰਮ ਨਹੀਂ ਕਰੇਗੀ।

 

ਮਮਤਾ ਨੇ ਅੱਗੇ ਕਿਹਾ- ਕ੍ਰਿਪਾ ਕਰਕੇ ਧਾਰਮਿਕ ਅਧਾਰ 'ਤੇ ਵੱਖਵਾਦੀ ਰਾਜਨੀਤੀ ਨਾ ਕਰੋ। ਕ੍ਰਿਪਾ ਕਰਕੇ ਦਰਾਰ ਨਾ ਬਣਾਓ, ਬੰਗਾਲ ਸਾਰੇ ਲੋਕਾਂ ਦੇ ਸਤਿਕਾਰ ਲਈ ਜਾਣਿਆ ਜਾਂਦਾ ਹੈ, ਇਸ ਨੂੰ ਖਤਮ ਨਹੀਂ ਕੀਤਾ ਜਾ ਸਕਦਾ।"

 

ਮਮਤਾ ਬੈਨਰਜੀ ਦਾ ਇਹ ਬਿਆਨ ਅਮਿਤ ਸ਼ਾਹ ਦੇ ਬਿਆਨ ਤੋਂ ਬਾਅਦ ਆਇਆ ਹੈ ਜਿਸ ਵਿਚ ਸ਼ਾਹ ਨੇ ਕੋਲਕਾਤਾ ਵਿੱਚ ਭਾਜਪਾ ਦੇ ਇੱਕ ਪ੍ਰੋਗਰਾਮ ਦੌਰਾਨ ਕਿਹਾ ਸੀ ਕਿ ਬੰਗਾਲ ਦੇ ਲੋਕਾਂ ਨੂੰ ਐਨ.ਆਰ.ਸੀ ਦੇ ਨਾਮ 'ਤੇ ਧੋਖਾ ਦਿੱਤਾ ਜਾ ਰਿਹਾ ਹੈ, ਉਨ੍ਹਾਂ ਨੂੰ ਵਰਗਲਾਇਆ ਜਾ ਰਿਹਾ ਹੈ।

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Mamta Banerjee retort on Amit Shah statement of NRC