ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮਮਤਾ ਬੈਨਰਜੀ ਦੇ ਭਤੀਜੇ ਵੱਲੋਂ PM ਮੋਦੀ ਨੂੰ ਮਾਨਹਾਨੀ ਦਾ ਨੋਟਿਸ

ਮਮਤਾ ਬੈਨਰਜੀ ਦੇ ਭਤੀਜੇ ਵੱਲੋਂ PM ਮੋਦੀ ਨੂੰ ਮਾਨਹਾਨੀ ਦਾ ਨੋਟਿਸ

ਤ੍ਰਿਣਮੂਲ ਕਾਂਗਰਸ ਦੇ ਆਗੂ ਤੇ ਪੱਛਮੀ ਬੰਗਾਲ ਦੇ ਮੁੱਖ ਮੰਤਰੀ ਮਮਤਾ ਬੈਨਰਜੀ ਦੇ ਭਤੀਜੇ ਅਭਿਸ਼ੇਕ ਬੈਨਰਜੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮਾਨਹਾਨੀ ਦਾ ਨੋਟਿਸ ਭੇਜਿਆ ਹੈ। ਇਹ ਨੋਟਿਸ ਸ੍ਰੀ ਮੋਦੀ ਵੱਲੋਂ ਬੁੱਧਵਾਰ ਨੂੰ ਬੰਗਾਲ ਦੀ ਡਾਇਮੰਡ ਬੰਦਰਗਾਹ ਉੱਤੇ ਇੱਕ ਚੋਣ–ਰੈਲੀ ਦੌਰਾਨ ਸ੍ਰੀ ਅਭਿਸ਼ੇਕ ਬੈਨਰਜੀ ਲਈ ਕਥਿਤ ਤੌਰ ’ਤੇ ਵਰਤੀ ਗਈ ਅਪਮਾਨਜਨਕ ਸ਼ਬਦਾਵਲੀ/ਟਿੱਪਣੀ ਲਈ ਭੇਜਿਆ ਗਿਆ ਹੈ।

 

 

ਇਸ ਸਬੰਧੀ ਦੋ ਪੰਨਿਆਂ ਦੀ ਚਿੱਠੀ ਭੇਜ ਕੇ ਸ੍ਰੀ ਮੋਦੀ ਤੋਂ ਮੰਗ ਕੀਤੀ ਗਈ ਹੈ ਕਿ ਉਹ 36 ਘੰਟਿਆਂ ਦੇ ਅੰਦਰ–ਅੰਦਰ ਬਿਨਾ ਸ਼ਰਤ ਮਾਫ਼ੀ ਮੰਗਣ, ਨਹੀਂ ਤਾਂ ਉਨ੍ਹਾਂ ਵਿਰੁੱਧ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਜਾਵੇਗੀ।

 

 

ਚੇਤੇ ਰਹੇ ਕਿ ਸ੍ਰੀ ਮੋਦੀ ਨੇ ਉਸ ਰੈਲੀ ਦੌਰਾਨ ਕਿਹਾ ਸੀ ਕਿ – ‘ਚੋਣ ਨਤੀਜਿਆਂ ਤੋਂ ਬਾਅਦ ਭਤੀਜੇ ਦੇ ਦਫ਼ਤਰ ਨੂੰ ਜਿੰਦਰਾ ਲੱਗ ਜਾਵੇਗਾ। ਮੈਨੂੰ ਦੱਸਿਆ ਗਿਆ ਹੈ ਕਿ ਤ੍ਰਿਣਮੂਲ ਕਾਂਗਰਸ ਦੀਆਂ ਮਹਾਨ ਰਵਾਇਤਾਂ ਉੱਤੇ ਚੱਲਦਿਆਂ ਭਤੀਜੇ ਦਾ ਦਫ਼ਤਰ ਨਾਜਾਇਜ਼ ਕਬਜ਼ੇ ਵਾਲੀ ਜ਼ਮੀਨ ਤੇ ਸੜਕ ਉੱਪਰ ਬਣਾਇਆ ਗਿਆ ਹੈ।’

 

 

ਸ੍ਰੀ ਮੋਦੀ ਨੇ ਉਸ ਰੈਲੀ ’ਚ ਦਿੱਤੇ ਭਾਸ਼ਣ ਦੌਰਾਨ ਇਹ ਵੀ ਦਾਅਵਾ ਕੀਤਾ ਸੀ ਕਿ – ‘ਦੀਦੀ (ਮਮਤਾ ਬੈਨਰਜੀ) ਤੁਹਾਡੀ ਪਾਰਟੀ ਨੇ ਤੋਲਾਬਾਜ਼ੀ (ਫਿਰੌਤੀ) ਰਾਹੀਂ ਧਨ ਇਕੱਠਾ ਕੀਤਾ ਹੈ। ਦਰਅਸਲ, ਆਦਤਾਂ ਔਖੀਆਂ ਹੀ ਛੁੱਟਦੀਆਂ ਹਨ। ਲੁੱਟ ਦੀ ਆਦਤ ਛੇਤੀ ਕਿਤੇ ਜਾਂਦੀ ਨਹੀਂ’।

 

 

ਇੱਥੇ ਇਹ ਵੀ ਵਰਨਣਯੋਗ ਹੈ ਕਿ ਮੌਜੂਦਾ ਐੱਮਪੀ ਅਭਿਸ਼ੇਕ ਬੈਨਰਜੀ ਨੂੰ ਤ੍ਰਿਣਮੂਲ ਕਾਂਗਰਸ (TMC) ਵਿੱਚ ਮਮਤਾ ਬੈਨਰਜੀ ਤੋਂ ਬਾਅਦ ਦੋ ਨੰਬਰ ਉੱਤੇ ਸਮਝਿਆ ਜਾਂਦਾ ਹੈ। ਡਾਇਮੰਡ ਹਾਰਬਰ ਸੀਟ ਉੱਤੇ ਸ੍ਰੀ ਬੈਨਰਜੀ ਦਾ ਮੁਕਾਬਲਾ ਇਸ ਵਾਰ ਭਾਜਪਾ ਦੇ ਨੀਲਾਂਜਨ ਰਾਏ ਨਾਲ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Mamta Banerjee s nephew sends defamation notice to PM Modi