ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕਾਂਗਰਸ ਨਾਲ ਗੱਠਜੋੜ ਲਈ ਮਾਇਆਵਤੀ ਨੇ ਰੱਖੀ ਸ਼ਰਤ, ਕੀ ਮਿਲਣਗੇ ਦਿਲ?

ਮਾਇਆਵਤੀ ਅਤੇ ਸੋਨੀਆ ਗਾਂਧੀ

ਬਹੁਜਨ ਸਮਾਜ ਪਾਰਟੀ ਨੇ ਕਿਹਾ ਹੈ ਕਿ ਜੇਕਰ ਸੀਟਾਂ ਦੀ ਸਤਿਕਾਰਯੋਗ ਗਿਣਤੀ ਮਿਲਦੀ ਹੈ ਤਾਂ ਇਹ ਕਾਂਗਰਸ ਨਾਲ ਗੱਠਜੋੜ ਕਰੇਗੀ। ਮਾਇਆਵਤੀ ਨੇ ਪ੍ਰੈਸ ਕਾਨਫਰੰਸ ਚ ਕਿਹਾ, "ਜੇਕਰ ਬਸਪਾ ਨੂੰ ਸਤਿਕਾਰਯੋਗ ਸੀਟਾਂ ਮਿਲਦੀਆਂ ਹਨ ਤਾਂ ਉਹ ਗੱਠਜੋੜ ਤਹਿਤ ਚੋਣਾਂ ਲੜੇਗੀ।"

 

ਮਾਇਆਵਤੀ ਦਾ ਪ੍ਰਤੀਕਰਮ ਉਸ ਵੇਲੇ ਆਇਆ ਹੈ ਜਦੋਂ ਅਜਿਹੀਆਂ ਰਿਪੋਰਟਾਂ ਸਾਹਮਣੇ ਆ ਰਹੀਆਂ ਹਨ ਕਿ ਉਨ੍ਹਾਂ ਨੇ ਮੱਧ ਪ੍ਰਦੇਸ਼, ਰਾਜਸਥਾਨ ਅਤੇ ਛੱਤੀਸਗੜ੍ਹ ਚੋਣਾਂ ਵਿਚ ਕਾਂਗਰਸ ਨੂੰ ਗੱਠਜੋੜ ਕਰਨ ਲਈ ਕਿਹਾ ਹੈ।

 

ਬਸਪਾ ਨਾਲ ਗੱਠਜੋੜ ਬਾਰੇ ਕਾਂਗਰਸ ਵਿਚ ਵੱਖ-ਵੱਖ ਵਿਚਾਰ ਹਨ। ਹਾਲਾਂਕਿ, ਕਾਂਗਰਸ ਦਾ ਮੰਨਣਾ ਹੈ ਕਿ ਬਸਪਾ ਨਾਲ ਗਠਜੋੜ ਕਰਨ ਨਾਲ ਮੱਧ ਪ੍ਰਦੇਸ਼ ਅਤੇ ਰਾਜਸਥਾਨ ਚੋਣਾਂ 'ਚ ਲਾਭ ਹੋਵੇਗਾ। ਪਿਛਲੇ ਦਿਨੀਂ ਕਾਂਗਰਸ ਦੇ ਰਾਜਸਥਾਨ ਇੰਚਾਰਜ ਸਚਿਨ ਪਾਇਲਟ ਨੇ ਕਿਹਾ ਸੀ ਕਿ ਕਾਂਗਰਸ ਪਾਰਟੀ ਕਿਸੇ ਵੀ ਪਾਰਟੀ ਨਾਲ ਗੱਠਜੋਰ ਕਰਕੇ ਵਿਧਾਨ ਸਭਾ ਚੋਣਾਂ ਨਹੀਂ ਲੜੇਗੀ।

 

ਮਾਇਆਵਤੀ ਦੀ ਕਾਂਗਰਸ ਪਾਰਟੀ ਨਾਲ ਯਾਰੀ ਦੀ ਬਹੁਤ ਚਰਚਾ ਹੈ। ਹਾਲ ਹੀ ਵਿਚ ਮਾਇਆਵਤੀ ਨੇ ਪਾਰਟੀ ਲੀਡਰ ਜੈਪ੍ਰਕਾਸ਼ ਸਿੰਘ ਨੂੰ ਪਾਰਟੀ 'ਚੋਂ ਬਾਹਰ ਕੱਢ ਦਿੱਤਾ ਸੀ, ਜਿਸ ਨੇ ਰਾਹੁਲ ਗਾਂਧੀ ਨੂੰ "ਵਿਦੇਸ਼ੀ ਮਾਂ ਦਾ ਪੁੱਤ" ਕਿਹਾ ਸੀ।

 

ਮਾਇਆਵਤੀ ਨੇ ਕਿਹਾ ਕਿ ਉਸਨੇ ਬਸਪਾ ਵਿੱਚ ਨਾ ਤਾਂ ਅਨੁਸ਼ਾਸ਼ਨਹੀਨਤਾ ਬਰਦਾਸ਼ਤ ਕੀਤੀ ਹੈ ਅਤੇ ਨਾ ਹੀ ਇਸ ਨੂੰ ਬਰਦਾਸ਼ਤ ਕੀਤਾ ਜਾਵੇਗਾ। ਇਹੀ ਕਾਰਨ ਹੈ ਕਿ ਪਾਰਟੀ ਦੇ ਕੌਮੀ ਉਪ ਪ੍ਰਧਾਨ ਅਤੇ ਰਾਸ਼ਟਰੀ ਕੋਆਰਡੀਨੇਟਰ ਜੈਪ੍ਰਕਾਸ਼ ਸਿੰਘ ਨੂੰ ਪਾਰਟੀ ਦੇ ਸਾਰੇ ਅਹੁਦਿਆਂ ਤੋਂ ਹਟਾ ਦਿੱਤਾ ਗਿਆ ਹੈ ਅਤੇ ਹੁਣ ਬਸਪਾ ਤੋਂ ਕੱਢ ਦਿੱਤਾ ਗਿਆ ਹੈ। ਉਸਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ' ਨੂੰ ਗੱਬਰ ਸਿੰਘ ਵੀ ਕਿਹਾ ਸੀ।

 

ਪਾਰਟੀ ਸੁਪਰੀਮੋ ਨੇ ਕਿਹਾ ਕਿ ਬਸਪਾ ਨੂੰ ਸੱਤਾਧਾਰੀ ਭਾਜਪਾ ਵਾਂਗ ਬਣਨ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ। ਜੋ ਕਿ ਲਾਲਚ ਅਤੇ ਸੱਤਾ ਦੇ ਨਸ਼ੇ 'ਚ ਰੁੱਝੀ ਹੋਈ ਹੈ।

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Mayawati says- BSP open to alliance with Congress if gets respectable number of seats