ਛੱਤੀਸਗੜ੍ਹ ਦੇ ਬਾਅਦ ਮੱਧ ਪ੍ਰਦੇਸ਼ ਤੇ ਰਾਜਸਥਾਨ 'ਚ ਬਸਪਾ ਦੇ ਕਾਂਗਰਸ ਤੋਂ ਵੱਖ ਹੋ ਕੇ ਚੋਣ ਲੜਨ ਦੇ ਫੈਸਲੇ ਤੋਂ ਬਾਅਦ ਕਾਂਗਰਸ ਨੇ ਕਿਹਾ ਹੈ ਕਿ, ਮਾਇਆਵਤੀ ਨੇ ਉਨ੍ਹਾਂ ਸੀਟਾਂ ਦੀ ਮੰਗ ਕੀਤੀ ਸੀ, ਜਿੱਥੇ ਉਹ ਜਿੱਤ ਹੀ ਨਹੀਂ ਸਕਦੀ।
ਮੱਧ ਪ੍ਰਦੇਸ਼ ਕਾਂਗਰਸ ਪ੍ਰਧਾਨ ਕਮਲ ਨਾਥ ਨੇ ਕਿਹਾ ਕਿ ਬਹੁਜਨ ਸਮਾਜ ਪਾਰਟੀ ਵੱਲੋਂ ਸੀਟਾਂ ਦੀ ਜਿਹੜੀ ਸੂਚੀ ਦਿੱਤੀ ਗਈ ਸੀ ਉਨ੍ਹਾਂ 'ਤੇ ਬਸਪਾ ਦੀ ਜਿੱਤ ਦੀ ਕੋਈ ਸੰਭਾਵਨਾ ਹੀ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਜਿਨ੍ਹਾਂ ਸੀਟਾਂ 'ਤੇ ਉਹ ਜਿੱਤ ਸਕਦੀ ਹੈ ਉਨ੍ਹਾਂ ਨੂੰ ਸੂਚੀ' ਚ ਸ਼ਾਮਲ ਹੀ ਨਹੀਂ ਕੀਤਾ ਗਿਆ। ਕਮਲਨਾਥ ਨੇ ਕਿਹਾ ਕਿ ਬਸਪਾ ਨੇ ਉਨ੍ਹਾਂ ਤੋਂ 50 ਸੀਟਾਂ ਦੀ ਮੰਗ ਕੀਤੀ ਹੈ।
ਅਖਿਲੇਸ਼ ਨਾਲ ਗੱਠਜੋੜ
ਜਦੋਂ ਪੱਤਰਕਾਰਾਂ ਨੇ ਕਮਲ ਨਾਥ ਨੂੰ ਪੁੱਛਿਆ ਕਿ ਉਹ ਆਉਣ ਵਾਲੇ ਮੱਧ ਪ੍ਰਦੇਸ਼ ਵਿਧਾਨ ਸਭਾ ਚੋਣਾਂ ਵਿੱਚ ਸਮਾਜਵਾਦੀ ਪਾਰਟੀ ਨਾਲ ਗੱਠਜੋੜ ਕਰ ਸਕਦੇ ਹਨ? ਤਾਂ ਇਸ ਦੇ ਜਵਾਬ ਵਿੱਚ ਮੱਧ ਪ੍ਰਦੇਸ਼ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਕੁਝ ਦਿਨ ਪਹਿਲਾਂ ਅਖਿਲੇਸ਼ ਯਾਦਵ ਨੇ ਉਨ੍ਹਾਂ ਨਾਲ ਇਸ ਬਾਰੇ ਗੱਲ ਕੀਤੀ ਸੀ।