ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਗ਼ਲਤ ਮੈਸੇਜ ਵਿਵਾਦ- ਚਰਨਜੀਤ ਚੰਨੀ ਨੂੰ ਕੈਪਟਨ ਦੀ ਕਲੀਨ ਚਿੱਟ!

ਚਰਨਜੀਤ ਚੰਨੀ

ਪੰਜਾਬ ਦੇ ਤਕਨੀਕੀ ਸਿੱਖਿਆ ਮੰਤਰੀ ਚਰਨਜੀਤ ਸਿੰਘ ਚੰਨੀ, ਜੋ ਇੱਕ ਮਹਿਲਾ ਆਈਏਐਸ ਅਫਸਰ ਨੂੰ ਗ਼ਲਤ ਮੈਸੇਜ ਭੇਜਣ ਦੇ ਵਿਵਾਦ ਵਿੱਚ ਘਿਰ ਗਏ ਸਨ ਸਨ, ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਕਲੀਨ ਚਿੱਟ ਮਿਲ ਗਈ ਲੱਗਦੀ ਹੈ।

 

ਕੈਪਟਨ ਦੇ ਮੰਤਰੀ ਪਿਛਲੇ ਕੁਝ ਦਿਨਾਂ ਤੋਂ ਖੁੱਲ੍ਹ ਕੇ ਬਾਹਰ ਨਹੀਂ ਆ ਰਹੇ ਸਨ,ਪਰਨੇ ਸ਼ੁੱਕਰਵਾਰ ਨੂੰ ਚੰਨੀ ਨੇ ਮੁੱਖ ਮੰਤਰੀ ਦੀ ਅਗਵਾਈ' ਚ ਨੌਕਰੀ ਮੇਲਿਆਂ 'ਤੇ ਹੋਈ ਇੱਕ ਮੀਟਿੰਗ 'ਚ ਹਿੱਸਾ ਲਿਆ।. ਮੀਟਿੰਗ ਦੌਰਾਨ ਦੋਵਾਂ ਦੀ ਇੱਕ-ਦੂਜੇ ਨਾਲ ਚੰਗੀ ਗੱਲਬਾਤ ਹੋਈ। ਦੋਵਾਂ ਵਿਚਾਲੇ ਚੰਗੀ ਕਮੈਸਟਰੀ ਵੇਖਣ ਨੂੰ ਮਿਲੀ। ਜਦੋਂ  ਇਹ  ਵਿਵਾਦ ਖੜ੍ਹਾ ਹੋਇਆ ਸੀ ਤਾਂ ਇਜ਼ਰਾਈਲ ਦੌਰੇ ਉੱਤੇ ਗਏ ਹੋਏ ਕੈਪਟਨ ਅਮਰਿੰਦਰ ਨੇ ਇੱਕ ਬਿਆਨ ਜਾਰੀ ਕਰਕੇ ਦੱਸਿਆ ਸੀ ਕਿ ਉਹ ਇਸ ਮੁੱਦੇ ਤੋਂ ਜਾਣੂ ਹਨ ਤੇ ਮੰਤਰੀ ਤਰਫ਼ੋ ਮੁਆਫੀ ਮੰਗਣ ਤੋਂ ਬਾਅਦ ਇਸ ਮਾਮਲੇ ਦਾ ਮਹਿਲਾ ਅਧਿਕਾਰੀ ਦੀ ਤਸੱਲੀ ਨਾਲ ਹੱਲ ਕੱਢਿਆ ਗਿਆ ਸੀ।

 

ਹਾਲਾਂਕਿ ਵਿਰੋਧੀ ਧਿਰ ਚੰਨੀ ਦੇ ਅਸਤੀਫੇ ਦੀ ਮੰਗ ਕਰ ਰਹੀ ਹੈ, ਪਰ ਮੁੱਖ ਮੰਤਰੀ ਨੇ ਉਨ੍ਹਾਂ ਦੀ ਵਾਪਸੀ ਤੋਂ ਬਾਅਦ ਵੀ ਇਸ ਮੁੱਦੇ 'ਤੇ ਚੁੱਪੀ ਬਣਾਏ ਰੱਖੀ ਹੈ। ਕਾਂਗਰਸ ਦੇ ਬਹੁਤ ਸਾਰੇ ਆਗੂਆਂ ਦਾ ਮੰਨਣਾ ਹੈ ਕਿ ਮਾਮਲਾ ਖਤਮ ਹੋ ਗਿਆ ਹੈ ਅਤੇ ਅਮਰਿੰਦਰ ਨੇ ਚੰਨੀ ਦਾ ਅਸਤੀਫ਼ਾ ਨਾ ਮੰਗ ਕੇ ਉਨ੍ਹਾਂ ਦਾ ਕੱਦ ਘਟਾ ਦਿੱਤਾ ਹੈ.। ਹੁਣ ਚੰਨੀ ਕਿਸੇ ਵੀ ਮੁੱਦੇ ਉੱਤੇ ਕੈਪਟਨ ਖ਼ਿਲਾਫ਼ ਵੀ ਸਾਇਦ ਹੀ ਆਪਣਾ ਮੂੰਹ ਖੋਲ੍ਹਣ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:me too row clean chit to punjab minister charanjit channi