ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਨਵਜੋਤ ਸਿੱਧੂ ਨੂੰ ਬਸ ਸਵਾਲ ਕਰਨਾ ਹੀ ਪਸੰਦ ਪਰ ਜਵਾਬ ਦੇਣਾ ਨਹੀਂ

ਨਵਜੋਤ ਸਿੰਘ ਸਿੱਧੂ

ਲੋਕਲ ਬਾਡੀਜ਼ ਮੰਤਰੀ ਨਵਜੋਤ ਸਿੰਘ ਸਿੱਧੂ ਮੀਡੀਆ ਦੇ ਬੜੇ ਹੀ ਪਸੰਦੀਦਾ ਹਨ. ਉਹ ਕਿਸੇ ਵੀ ਛੋਟੀ ਜਿਹੀ ਗੱਲ ਉੱਤੇ ਪ੍ਰੈੱਸ-ਕਾਨਫ਼ਰੰਸ ਬੁਲਾ ਲੈਂਦੇ ਹਨ। ਪਰ ਕ੍ਰਿਕਟਰ ਤੋਂ ਰਾਜਨੇਤਾ ਬਣੇ ਨਵਜੋਤ ਸਿੰਘ ਸਿੱਧੂ ਜੋ ਦੂਜਿਆਂ 'ਤੇ ਲਗਾਤਾਰ ਸਵਾਰ ਚੁੱਕਦੇ ਰਹਿੰਦੇ ਹਨ। ਜਿੱਥੋਂ ਤੱਕ ਕਿ ਆਪਣੀ ਹੀ ਸਰਕਾਰ ਦੇ ਆਗੂਆਂ ਨੂੰ ਵੀ ਸਵਾਲਾਂ ਦੇ ਘੇਰੇ ਵਿੱਚ ਘੇਰਦੇ ਰਹਿੰਦੇ ਹਨ।

 

ਖ਼ਾਸ ਗੱਲ ਇਹ ਹੈ ਕਿ ਓਹੀ ਸਿੱਧੂ ਖ਼ੁਦ ਸਵਾਲਾਂ ਦੇ ਜਾਵਾਬ ਦੇਣਾ ਪਸੰਦ ਨਹੀਂ ਕਰਦੇ। ਉਨ੍ਹਾਂ ਦੀ ਇੱਕ ਆਦਤ ਹੀ ਬਣ ਗਈ ਹੈ ਪਹਿਲਾ ਤਾਂ ਕਿਸੇ ਨੂੰ ਸਵਾਲ ਪੁੱਛਣ ਦਾ ਮੌਕਾ ਹੀ ਨਾ ਦਿਓ ਜੇ ਮੋਕਾ ਦਿਓ ਵੀ ਤਾਂ ਸਿਰਫ਼ ਉਨ੍ਹਾਂ ਸਵਾਲਾਂ ਨੂੰ ਜੋ ਸਿੱਧੂ ਨੂੰ ਚੰਗੇ ਲੱਗਦੇ ਹਨ। ਜੇ ਕੋਈ ਔਖਾ ਸਵਾਲ ਸਿੱਧੂ ਤੋਂ ਪੁੱਛ ਲਵੇ ਤਾਂ ਉਸਨੂੰ ਸਿੱਧੂ ਝਾੜ ਵੀ ਪਾ ਦਿੰਦੇ ਹਨ।

 

ਆਪਣੀ ਪਿਛਲੀ ਪ੍ਰੈੱਸ-ਕਾਨਫਰੰਸ ਦੌਰਾਨ ਸਿੱਧੂ ਨੇ ਇੱਕ ਪੱਤਰਕਾਰ ਨੂੰ ਕਿਹਾ ਕਿ ਤੁਸੀਂ ਇਹ ਸਵਾਲ ਕਿਉਂ ਪੁੱਛ ਰਹੇ ਜਦੋਂ ਕਿਸੇ ਹੋਰ ਨੇ ਇਹ ਮੁੱਦਾ ਚੁੱਕਿਆ ਹੀ ਨਹੀਂ ਹੈ।  ਇੱਕ ਹੋਰ ਲਾਇਨ ਜਿਹੜੀ ਉਹ ਬੋਲਣਾ ਜਾਣਦੇ ਹਨ ਉਹ ਹੈ ਕਿ, ਤੁਸੀਂ ਜਿਹੜੇ ਸਕੂਲ ਵਿੱਚ ਦਾਖਲਾ ਲੈਣ ਦੀ ਕੋਸ਼ਿਸ ਕਰ ਰਹੇ ਹੋ ਉੱਥੋ ਦਾ ਪ੍ਰਿੰਸੀਪਲ ਰਹਿ ਚੁੱਕਿਆ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title: media darling navjot sidhu doesnt like to be questioned