ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਦਿੱਲੀ ਚੋਣਾਂ ’ਚ ਦੋ ਵਿਚਾਰਧਾਰਾਵਾਂ ਦੀ ਜੰਗ, 11 ਨੂੰ ਨਤੀਜੇ ਕਰਨਗੇ ਹੈਰਾਨ: ਅਮਿਤ ਸ਼ਾਹ

ਦਿੱਲੀ ਵਿਧਾਨ ਸਭਾ ਚੋਣਾਂ ਲਈ ਚੋਣ ਮੁਹਿੰਮ ਆਪਣੇ ਆਖਰੀ ਪੜਾਅ ‘ਤੇ ਹੈ। 8 ਫਰਵਰੀ ਨੂੰ ਹੋਣ ਵਾਲੀਆਂ ਦਿੱਲੀ ਵਿਧਾਨ ਸਭਾ ਚੋਣਾਂ ਬਾਰੇ ਦੱਸਦਿਆਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਚੋਣ ਨਤੀਜੇ ਸਾਰਿਆਂ ਨੂੰ ਹੈਰਾਨ ਕਰ ਦੇਣਗੇ।

 

ਅਮਿਤ ਸ਼ਾਹ ਨੇ ਪੂਰਬੀ ਦਿੱਲੀ ਦੇ ਕੌਂਦਲੀ ਚ ਇਕ ਚੋਣ ਮੀਟਿੰਗ ਵਿਚ ਸੱਤਾਧਾਰੀ ਆਮ ਆਦਮੀ ਪਾਰਟੀ ਅਤੇ ਕਾਂਗਰਸ 'ਤੇ ਹਮਲਾ ਬੋਲਦੇ ਹੋਏ ਕਿਹਾ ਕਿ ਦੋਨ੍ਹਾਂ ਨੇ ਅਯੁੱਧਿਆ ਚ ਸੋਧੇ ਹੋਏ ਨਾਗਰਿਕਤਾ ਕਾਨੂੰਨ, ਰਾਮ ਮੰਦਰ ਅਤੇ ਧਾਰਾ 370 ਦੀਆਂ ਵਿਵਸਥਾਵਾਂ ਨੂੰ ਹਟਾਉਣ ਵਰਗੇ ਮੁੱਦਿਆਂ 'ਤੇ ਆਪਣੀ ਵੋਟ ਬੈਂਕ ਦੀ ਰਾਜਨੀਤੀ ਕਾਰਨ ਭਾਜਪਾ ਦਾ ਵਿਰੋਧ ਕੀਤਾ।

 

ਆਪਣੇ ਸੰਬੋਧਨ ਦੌਰਾਨ ਸ਼ਾਹ ਨੇ ਭੀੜ ਨੂੰ ਪੁੱਛਿਆ, ਕੀ ਤੁਸੀਂ ਉਨ੍ਹਾਂ ਦਾ ਵੋਟ ਬੈਂਕ ਹੋ? ਜਵਾਬ ਆਇਆ, ਨਹੀਂ। ਫਿਰ ਸ਼ਾਹ ਨੇ ਪੁੱਛਿਆ ਕਿ ਉਨ੍ਹਾਂ ਦਾ ਵੋਟ ਬੈਂਕ ਕੌਣ ਹੈ? ਤਾਂ ਜਵਾਬ ਮਿਲਿਆ, ਸ਼ਾਹੀਨ ਬਾਗ।

 

ਸ਼ਾਹ ਨੇ ਦਾਅਵਾ ਕੀਤਾ, 'ਮੈਂ ਤੁਹਾਡੇ ਫੈਸਲੇ ਨੂੰ ਜਾਣਦਾ ਹਾਂ। 11 ਫਰਵਰੀ ਨੂੰ ਨਤੀਜੇ ਸਾਰਿਆਂ ਨੂੰ ਹੈਰਾਨ ਕਰ ਦੇਣਗੇ। ਦਿੱਲੀ ਚੋਣਾਂ ਦੋ ਧਿਰਾਂ ਦਰਮਿਆਨ ਦੀ ਚੋਣ ਨਹੀਂ ਹੈ। ਤੁਹਾਨੂੰ ਦੋ ਵਿਚਾਰਧਾਰੀਆਂ ਸ਼ਾਹੀਨ ਬਾਗ ਦਾ ਸਮਰਥਨ ਕਰਨ ਵਾਲੇ ਰਾਹੁਲ ਬਾਬਾ ਅਤੇ ਕੇਜਰੀਵਾਲ ਐਂਡ ਕੰਪਨੀ ਜਾਂ ਫਿਰ ਦੇਸ਼ ਨੂੰ ਸੁਰੱਖਿਅਤ ਬਣਾਉਣ ਵਾਲੇ ਮੋਦੀ ਚੋਂ ਇਕ ਦੀ ਚੋਣ ਕਰਨੀ ਹੈ।

 

ਦਿੱਲੀ ਵਿਧਾਨ ਸਭਾ ਚੋਣਾਂ ਲਈ ਵੋਟਿੰਗ 8 ਫਰਵਰੀ ਨੂੰ ਨਿਰਧਾਰਤ ਕੀਤੀ ਗਈ ਹੈ ਤੇ ਨਤੀਜੇ 11 ਫਰਵਰੀ ਨੂੰ ਆਉਣਗੇ।

 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:MHA Amit Shah said Delhi Election result will give shock to opposition