ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਬਗ਼ਾਵਤ ਦੀਆਂ ਗੱਲਾਂ ਕਰਨ ਵਾਲੇ ਸਿੱਧੂ ਕਪਿਲ ਦੇ ਸ਼ੋਅ 'ਚ ਨਹੀਂ ਆਏ- ਧਰਮਸੋਤ

 ਸਾਧੂ ਸਿੰਘ ਧਰਮਸੋਤ

ਕੈਪਟਨ ਸਰਕਾਰ ਵਿੱਚ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਨਵਜੋਤ ਸਿੱਧੂ ਉੱਤੇ ਵੱਡਾ ਨਿਸ਼ਾਨਾ ਸਾਧਿਆ ਹੈ।

 

ਧਰਮਸੋਤ ਬੋਲੇ ਕਿ ਮੈਂ ਵੀ ਸਿੱਧੂ ਦੇ ਬਿਆਨ ਵਾਲੀ ਵੀਡੀਓ ਵੇਕੀ ਹੈ. ਮੈਂ ਚੋਣਾਂ ਕਰਕੇ ਇੱਥੇ ਰਾਜਸਥਾਨ ਵਿੱਚ ਹਾਂ, ਤੇ ਮੈਨੂੰ ਦੁੱਖ ਹੋਇਆ ਹੈ ਕਿ ਹਾਈਕਮਾਨ ਨੇ  ਰਾਹੁਲ ਗਾਂਧੀ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਮੁੱਖ ਮੰਤਰੀ ਬਣਾਇਆ ਹੈ. ਇਸ ਤਰ੍ਹਾਂ ਦੀਆਂ ਗੱਲਾਂ ਕਰਨਾ, ਬਗ਼ਾਵਤ ਦੀਆਂ ਗੱਲਾਂ ਕਰਨਾ, ਜਿਸ ਲਹਿਜ਼ੇ ਨਾਲ ਉਨ੍ਹਾਂ ਨੇ ਕਿਹਾ ਕਿ ਕੈਸਾ ਕੈਪਟਨ, ਕੌਣ ਕੈਪਟਨ, ਉਹ ਤੋਂ ਮਿਲਟਰੀ ਦਾ ਕੈਪਟਨ ਹੈ। ਉਹ ਸਿੱਧੂ ਭੁੱਲ ਗਏ ਕਿ ਉਹ ਕਿਸੇ ਕਾਮੇਡੀ ਸ਼ੋਅ ਵਿੱਚ ਨਹੀਂ ਆਏ, ਉਹ ਕਪਿਲ ਦੇ ਸ਼ੋਅ ਵਿੱਚ ਨਹੀਂ ਬੋਲ ਰਹੇ।

 

ਉਨ੍ਹਾਂ ਨੂੰ ਦੇਸ਼ ਦੀ ਗੱਲ ਕਰਨੀ ਚਾਹੀਦੀ ਹੈ. ਪਾਰਟੀ ਚਲਾਉਣ ਦੀ ਗੱਲ ਕਰਨੀ ਚਾਹੀਦੀ ਹੈ। ਕਪਿਲ ਦੇ ਸ਼ੋਅ ਵਿੱਚ ਉਹ ਕੁਝ ਵੀ ਬੋਲ ਸਕਦੇ ਹਨ। ਅਸੀਂ ਸਾਰੇ ਵੇਖ ਕੇ ਹੱਸਦੇ ਹਾਂ। ਹਸਾਉਣਾ ਹੋਰ ਗੱਲ ਹੈ। ਪਾਰਟੀ ਚਲਾਉਣਾ ਹੋਰ ਗੱਲ ਹੈ. ਦੇਸ਼ ਚਲਾਉਣਾ ਹੋਰ ਗੱਲ ਹੈ। ਵੱਡੀਆਂ ਦਾ ਸਤਿਕਾਰ ਕਰਨਾ ਸਿੱਖਣਾ ਚਾਹੀਦਾ ਹੈ. ਇਹ ਮੇਰੀ ਬੇਨਤੀ ਹੈ।

 

ਇਸ ਤੋਂ ਪਹਿਲਾਂ ਦੋ ਹੋਰ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ  ਤੇ ਸੁਖਬਿੰਦਰ ਸਿੰਘ ਸੁੱਖ ਸਰਕਾਰੀਆ ਸਿੱਧੂ ਦਾ ਅਸਤੀਫ਼ਾ ਮੰਗ ਚੁੱਕੇ ਹਨ। 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:minister sadhu singh dharmsot hits out at navjot sidhu