ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮੇਰੇ ਖ਼ਾਲਿਸਤਾਨ ਪੱਖ਼ੀ ਸਮੂਰ ਨਾਲ ਸੰਬੰਧਾਂ ਦੀ ਗੱਲ ਬੇਬੁਨਿਆਦ- ਬਾਜਵਾ

ਤ੍ਰਿਪਤ ਰਾਜਿੰਦਰ ਬਾਜਵਾ

ਬੀਜੇਪੀ ਵੱਲੋਂ ਤ੍ਰਿਪਤ ਰਾਜਿੰਦਰ ਬਾਜਵਾ 'ਤੇ ਖ਼ਾਲਿਸਤਾਨ ਪੱਖੀ ਸਮੂਹ ਨਾਲ ਮਿਲੇ ਹੋਣ ਦੇ ਇਲਜ਼ਾਮਾਂ ਨੂੰ ਬਾਜਵਾ ਨੇ ਝੂਠ ਦੱਸਿਆ ਹੈ। ਉਨ੍ਹਾਂ ਨੇ ਪੁੱਛਿਆ ਕਿ ਬਿਨ੍ਹਾਂ ਵਿਦੇਸ਼ ਮੰਤਰਾਲੇ ਦੀ ਆਗਿਆ ਦੇ ਉਹ ਯੂਕੇ ਕਿਉਂ ਗਏ। ਨਾਲ ਹੀ ਉਨ੍ਹਾਂ ਦੀ ਉੱਥੇ ਐੱਸਐੱਫਜੇ ਦੇ ਅਹੁਦੇਦਾਰਾਂ ਨਾਲ ਮੀਟਿੰਗ ਵੀ ਹੋਈ। 

 

ਕੇਂਦਰ ਸਰਕਾਰ 'ਚ ਮੰਤਰੀ ਤੇ ਹੁਸ਼ਿਆਰਪੁਰ ਤੋਂ ਬੀਜੇਪੀ ਸੰਸਦ ਮੈਂਬਰ ਵਿਜੈ ਸਾਂਪਲਾ ਨੇ ਬਾਜਵਾ ਉੱਤੇ ਸਿੱਖ ਫ਼ਾੱਰ ਜਸਟਿਸ ਦੇ ਅਹੁਦੇਦਾਰਾਂ ਨਾਲ ਮੁਲਾਕਾਤ ਕਰਨ ਦੇ ਦੋਸ਼ ਲਗਾਏ ਸਨ। ਬਾਜਵਾ 2 ਦਿਨਾਂ ਦੇ ਯੂਕੇ ਦੌਰੇ 'ਤੇ ਗਏ ਸਨ. ਜਿਸ ਤੋਂ ਬਾਅਦ ਸਾਂਪਲਾ ਨੇ ਬਾਜਵਾ ਦੀ ਇਸ ਯਾਤਰਾ 'ਤੇ ਵੀ ਸਵਾਲ ਖੜ੍ਹੇ ਕੀਤੇ।

 

ਜਦੋਂ ਬਾਜਵਾ ਨੂੰ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਨੇ ਰਾਇਸ਼ੁਮਾਰੀ-2020 ਦੇ ਆਯੋਜਕਾਂ ਦੇ ਨਾਲ ਆਪਣੇ ਸਬੰਧਾਂ ਦੇ ਦੋਸ਼ਾਂ ਨੂੰ ਰੱਦ ਕਰ ਦਿੱਤਾ।

 

ਉਨ੍ਹਾਂ ਨੇ ਕਿਹਾ. "ਬਲਵਿੰਦਰ (ਜਿਸਦਾ ਨਾਮ ਲੈ ਕੇ ਦੋਸ਼ ਲਾਏ ਜਾ ਰਹੇ ਹਨ) ਮੇਰੇ ਨੇੜੇ ਹੈ ਅਤੇ ਉਸ ਦਾ ਭਰਾ ਐੱਸਐੱਫਜੇ ਦਾ ਆਗੂ ਹੈ। ਇਹ ਸੱਚ ਹੈ ਕਿ ਮੈਂ ਵਿਦੇਸ਼ ਮੰਤਰਾਲੇ ਨੂੰ ਆਪਣੀ ਫੇਰੀ ਬਾਰੇ ਸੂਚਿਤ ਨਹੀਂ ਕੀਤਾ ਪਰ ਮੰਤਰੀ ਲਈ ਇਹ ਦੱਸਣਾ ਜਰੂਰੀ ਨਹੀਂ ਹੈ। ਮੈਂ ਮੁੱਖ ਮੰਤਰੀ ਤੋਂ ਫੇਰੀ ਲਈ ਇਜਾਜ਼ਤ ਲਈ ਸੀ।"

 

ਉਨ੍ਹਾਂ ਨੇ ਕਿਹਾ, "ਮੈਂ ਲੰਦਨ ਵਿਚ ਇਕ ਨਜ਼ਦੀਕੀ ਰਿਸ਼ਤੇਦਾਰ ਦੇ ਭੋਗ ਸਮਾਰੋਹ ਵਿਚ ਹਿੱਸਾ ਲੈਣ ਲਈ ਗਿਆ ਸੀ।"

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:minister tripat Bajwa trashes the allegations of links with pro khalistan oragnization