ਰਾਫ਼ੇਲ ਦੇ ਮੁੱਦੇ ਤੇ ਕਾਂਗਰਸ ਦੁਆਰਾ ਫ਼ੌਜੀਆਂ ਦੀ ਬੇਇਜ਼ਤੀ ਦੀ ਗੱਲ ਕਰਨ ਵਾਲੀ ਕੇਂਦਰ ਦੀ ਮੋਦੀ ਸਰਕਾਰ ਹੁਣ ਫ਼ੌਜੀਆਂ ਦੇ ਸਤਿਕਾਰ ਨੂੰ ਲੋਕਸਭਾ ਚ ਚੋਣਾ ਮੁੱਦਾ ਬਣਾਵੇਗੀ। ਇਸ ਮੁੱਦੇ ਤੇ ਲੋਕਾਂ ਦੀ ਹਮਦਰਦੀ ਲੈਣ ਦੀ ਕੋਸਿ਼ਸ਼ ਦੇ ਨਾਲ ਹੀ ਸਾਬਕਾ ਫ਼ੌਜੀਆਂ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਆਪਣੇ ਪੱਖ ਚ ਖੜ੍ਹਾ ਕਰਨ ਦੀ ਮੁਹਿੰਮ ਵੀ ਸ਼ੁਰੂ ਕਰੇਗੀ।
ਤਾਜ਼ਾ ਖ਼ਬਰਾਂ ਨਾਲ ਜੁੜੇ ਰਹਿਣ ਲਈ HT Punjabi ਦੇ facebook ਪੇਜ ਨੂੰ ਹੁਣੇ ਹੀ Like ਕਰੋ
https://www.facebook.com/hindustantimespunjabi/
ਭਾਜਪਾ ਨੇ ਇਸੇ ਦੇ ਮੱਦੇਨਜ਼ਰ ਪਾਰਟੀ ਦੀ ਕੇਂਦਰੀ ਅਗਵਾਈ ਤੇ 16 ਜਨਵਰੀ ਤੋਂ 3 ਮਾਰਚ ਤੱਕ ਆਜ਼ਾਦੀ ਦੀ ਜੰਗ ਚ ਸ਼ਹੀਦ ਹੋਏ ਦੇਸ਼ਵਾਸੀਆਂ ਤੋਂ ਲੈ ਕੇ ਸਾਬਕਾ ਫ਼ੌਜੀਆਂ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦਾ ਸਤਿਕਾਰ ਸਮਾਗਮ ਕਰਵਾਉਣ ਦਾ ਫੈਸਲਾ ਕੀਤਾ ਹੈ।
ਪਾਰਟੀ 16 ਜਨਵਰੀ ਤੋਂ ਲੈ ਕੇ 22 ਜਨਵਰੀ ਤੱਕ 1857 ਤੋਂ ਲੈ ਕੇ 1947 ਵਿਚਾਲੇ ਆਜ਼ਾਦੀ ਦੀ ਜੰਗ ਚ ਸ਼ਹੀਦ ਹੋਏ ਦੇਸ਼ਵਾਸੀਆਂ ਦੀ ਸ਼ਹਿਰ ਅਤੇ ਕਸਬਿਆਂ ਚ ਬਣੇ ਸ਼ਹੀਦ ਸਮਾਰਕਾਂ ਤੇ ਫੁੱਲ ਭੇਟ ਕਰੇਗੀ। ਇਸਦੇ ਨਾਲ ਹੀ ਉਨ੍ਹਾਂ ਦੇ ਪਰਿਵਾਰਾਂ ਨੂੰ ਵੀ ਸਨਮਾਨਤ ਕਰੇਗੀ।
ਤਾਜ਼ਾ ਖ਼ਬਰਾਂ ਨਾਲ ਜੁੜੇ ਰਹਿਣ ਲਈ HT Punjabi ਦੇ twitter ਪੇਜ ਨੂੰ ਹੁਣੇ ਹੀ Follow ਕਰੋ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੀ ਲੋਕ ਰੈਲੀਆਂ ਚ ਰਾਫ਼ੇਲ ਦੇ ਮੁੱਦੇ ਨੂੰ ਕਾਂਗਰਸ ਦੁਆਰਾ ਚੁੱਕਣ ਤੇ ਫ਼ੌਜੀਆਂ ਦੀ ਬੇਇਜ਼ਤੀ ਦੱਸ ਰਹੀ ਹੈ। ਉਨ੍ਹਾਂ ਕਿਹਾ ਹੈ ਕਿ ਅਸੀਂ ਇਸ ਮੁੱਦੇ ਨੂੰ ਫ਼ੌਜੀ ਜਵਾਨਾਂ ਤੇ ਉਨ੍ਹਾਂ ਦੇ ਪਰਿਵਾਰਾਂ ਵਿਚਾਲੇ ਲੈ ਜਾਵਾਂਗੇ।
/