ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮੋਦੀ ਸਰਕਾਰ ਦੇ 5 ਸਾਲ ਸਭ ਲਈ ਤਬਾਹਕੁੰਨ ਰਹੇ: ਡਾ. ਮਨਮੋਹਨ ਸਿੰਘ

ਮੋਦੀ ਸਰਕਾਰ ਦੇ 5 ਸਾਲ ਸਭ ਲਈ ਤਬਾਹਕੁੰਨ ਰਹੇ: ਡਾ. ਮਨਮੋਹਨ ਸਿੰਘ

ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਕਿਹਾ ਹੈ ਕਿ – ‘ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਹੁਣ ਬਾਹਰਲਾ ਰਸਤਾ ਵਿਖਾ ਦੇਣਾ ਚਾਹੀਦਾ ਹੈ ਕਿਉਂਕਿ ਉਨ੍ਹਾਂ ਦਾ ਪੰਜ ਸਾਲਾਂ ਦਾ ਕਾਰਜਕਾਲ ਬਹੁਤ ਸਦਮਿਆਂ ਨਾਲ ਭਰਪੂਰ ਤੇ ਨੌਜਵਾਨਾਂ, ਕਿਸਾਨਾਂ, ਵਪਾਰੀਆਂ ਤੇ ਦੇਸ਼ ਦੇ ਹਰੇਕ ਜਮਹੂਰੀ ਸੰਸਥਾਨ ਲਈ ਤਬਾਹਕੁੰਨ ਸੀ।’ ਉਨ੍ਹਾਂ ਕਿਹਾ ਕਿ ਹੁਣ ਕੇਂਦਰ ਸਰਕਾਰ ਦੀਆਂ ਨੀਤੀਆਂ ਕਾਰਨ ਦੇਸ਼ ਦੇ ਅਰਥਚਾਰੇ ਦੀ ਰਫ਼ਤਾਰ ਬਹੁਤ ਮੱਠੀ ਪੈ ਸਕਦੀ ਹੈ।

 

 

ਖ਼ਬਰ ਏਜੰਸੀ ਪੀਟੀਆਈ ਨੂੰ ਦਿੱਤੇ ਇੱਕ ਖ਼ਾਸ ਇੰਟਰਵਿਊ ਦੌਰਾਨ ਡਾ. ਮਨਮੋਹਨ ਸਿੰਘ ਨੇ ਕਿਹਾ ਅਜਿਹੇ ਵਿਚਾਰਾਂ ਵਿੱਚ ਕੋਈ ਦਮ ਨਹੀਂ ਹੈ ਕਿ ਇਸ ਵੇਲੇ ਮੋਦੀ ਦੇ ਹੱਕ ਵਿੱਚ ਕੋਈ ਹਵਾ ਹੈ। ਉਨ੍ਹਾਂ ਕਿਹਾ ਕਿ ਲੋਕ ਹੁਣ ਮੌਜੂਦਾ ਸਰਕਾਰ ਨੂੰ ਸੱਤਾ ਤੋਂ ਲਾਂਭੇ ਕਰਨ ਦਾ ਮਨ ਬਣਾ ਚੁੱਕੇ ਹਨ। ਇਹ ਸਰਕਾਰ ਸਭ ਨੂੰ ਨਾਲ ਲੈ ਕੇ ਨਹੀਂ ਚੱਲਦੀ ਤੇ ਇਹ ਆਪਣੀ ਸਿਆਸੀ ਹੋਂਦ ਦੀ ਚਿੰਤਾ ਕਾਰਨ ਆਪਸੀ ਇੱਕਸੁਰਤਾ ਤੇ ਭਾਈਚਾਰਕ ਸਾਂਝ ਦੀ ਵੀ ਕੋਈ ਪਰਵਾਹ ਨਹੀਂ ਕਰਦੀ।

 

 

ਡਾ. ਮਨਮੋਹਨ ਸਿੰਘ ਨੇ ਕਿਹਾ ਕਿ ਮੋਦੀ ਸਰਕਾਰ ਦੇ ਕਾਰਜਕਾਲ ਦੌਰਾਨ ਭ੍ਰਿਸ਼ਟਾਚਾਰ ਆਪਣੇ ਸਿਖ਼ਰਾਂ ਉੱਤੇ ਪੁੱਜ ਗਿਆ ਹੈ, ਜਿਸ ਦਾ ਕੋਈ ਅਨੁਮਾਨ ਵੀ ਨਹੀਂ ਲਾ ਸਕਦਾ।

 

 

ਸਾਬਕਾ ਪ੍ਰਧਾਨ ਮੰਤਰੀ ਨੇ ਕਿਹਾ ਕਿ ਮੋਦੀ ਹੁਰਾਂ ਦੀ ਪਾਕਿਸਤਾਨ ਪ੍ਰਤੀ ਨੀਤੀ ਵੀ ਡਾਵਾਂਡੋਲ ਬਣੀ ਰਹੀ। ‘ਕਦੇ ਤਾਂ ਉਹ ਬਿਨਾ ਸੱਦੇ ਪਾਕਿਸਤਾਨ ਜਾਂਦੇ ਰਹੇ। ਫਿਰ ਉਹ ਦਹਿਸ਼ਤਗਰਦ ਹਮਲੇ ਦੀ ਜਾਂਚ ਲਈ ਕਦੇ ਆਈਐੱਸਆਈ ਨੂੰ ਪਠਾਨਕੋਟ ਦੇ ਏਅਰਬੇਸ ਉੱਤੇ ਵੀ ਸੱਦ ਲੈਂਦੇ ਸਨ।’

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Modi Govt s 5 years had been devastating Dr Manmohan Singh