ਹਰਿਆਣਾ ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਐਤਵਾਰ ਨੂੰ ਰੋਹਤਕ ਚ ਭਾਜਪਾ ਦੀ ਵਿਜੇ ਸੰਕਲਪ ਰੈਲੀ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ, ਸਾਰੀਆਂ ਭੈਣਾਂ ਤੇ ਭਰਾਵਾਂ ਨੂੰ ਰਾਮ-ਰਾਮ। ਇਸ ਦੌਰਾਨ ਰੋਹਤਕ ਦਾ ਪੂਰਾ ਪੰਡਾਲ ਭਾਰਤ ਮਾਤਾ ਅਤੇ ਵੰਦੇ ਮਾਤਰਮ ਦੇ ਨਾਅਰਿਆਂ ਨਾਲ ਗੂੰਜ ਰਿਹਾ ਸੀ। ਲੋਕ ਪੂਰੇ ਉਤਸ਼ਾਹ ਨਾਲ ਮੋਦੀ-ਮੋਦੀ ਦੇ ਨਾਅਰੇ ਲਗਾ ਰਹੇ ਸਨ।
HT Punjabi ਦੇ Facebook ਪੇਜ ਨੂੰ Like ਕਰੋ ਤੇ ਬਣੇ ਰਹੋ ਤਾਜ਼ੀਆਂ ਖ਼ਬਰਾਂ ਨਾਲ। Facebook Page ਨੂੰ ਲਾਈਕ ਕਰਨ ਲਈ ਇਸੇ ਲਾਈਨ ’ਤੇ ਕਲਿੱਕ ਕਰੋ।
https://www.facebook.com/hindustantimespunjabi/
HT Punjabi ਦੇ Twitter ਪੇਜ ਨੂੰ ਹੁਣੇ ਹੀ Follow ਕਰੋ ਤੇ ਬਣੇ ਰਹੋ ਤਾਜ਼ੀਆਂ ਖ਼ਬਰਾਂ ਨਾਲ।
ਪ੍ਰਧਾਨ ਮੰਤਰੀ ਮੋਦੀ ਦੇ ਸਟੇਜ 'ਤੇ ਪਹੁੰਚਦਿਆਂ ਹੀ ਲੋਕਾਂ ਦਾ ਉਤਸ਼ਾਹ ਦੁੱਗਣਾ ਹੋ ਗਿਆ ਤੇ ਉਨ੍ਹਾਂ ਨੇ ਆਪਣੇ ਸੰਬੋਧਨ ਦੀ ਸ਼ੁਰੂਆਤ ਭਾਰਤ ਮਾਤਾ ਦੇ ਨਾਅਰੇ ਅਤੇ ਹਰਿਆਣਵੀ ਭਾਸ਼ਾ ਨਾਲ ਕੀਤੀ।
ਪੀਐਮ ਮੋਦੀ ਨੇ ਲੋਕ ਸਭਾ ਚੋਣਾਂ ਚ ਹਰਿਆਣਾ ਦੀਆਂ 10 ਚੋਂ 10 ਸੀਟਾਂ ਭਾਜਪਾ ਦੀਆਂ ਦੀ ਝੋਲੀ ਪਾਉਣ ਲਈ ਸੂਬੇ ਦੇ ਲੋਕਾਂ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਅੱਜ ਰਾਜਨੀਤੀ ਚ 50 ਤੋਂ 55 ਫੀਸਦ ਵੋਟਾਂ ਨੂੰ ਉਹ ਲੋਕ ਜਾਗ੍ਰਤੀ ਵਜੋਂ ਦੇਖਦੇ ਹਨ।
ਮੋਦੀ ਨੇ ਕਿਹਾ ਕਿ ਮੈਂ ਹਰਿਆਣਾ ਦਾ ਜਿੰਨਾ ਧੰਨਵਾਦ ਕਰਾਂ ਓਨਾ ਹੀ ਘੱਟ ਹੈ। ਕੁਝ ਮਹੀਨਿਆਂ ਚ ਮੈਨੂੰ ਤੀਜੀ ਵਾਰ ਰੋਹਤਕ ਆਉਣ ਦਾ ਮੌਕਾ ਮਿਲਿਆ। ਉਨ੍ਹਾਂ ਕਿਹਾ ਕਿ ਪਹਿਲੀ ਵਾਰ ਸਰ ਛੋਟੂਰਾਮ ਦੀ ਮੂਰਤੀ ਦੇ ਉਦਘਾਟਨੀ ਸਮਾਗਮ ਲਈ ਆਇਆ ਸੀ। ਫੇਰ ਆਪਣੇ ਕੰਮਾਂ ਦਾ ਲੇਖਾ ਦੇਣ ਆਇਆ ਸੀ। ਹੁਣ ਮੈਂ ਇਕ ਵਾਰ ਫਿਰ ਜਨਤਕ ਅਸ਼ੀਰਵਾਦ ਲੈਣ ਆਇਆ ਹਾਂ।
ਪੀਐਮ ਮੋਦੀ ਨੇ ਹਰਿਆਣਾ ਦੀ ਮਨੋਹਰ ਲਾਲ ਸਰਕਾਰ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਮਨੋਹਰ ਸਰਕਾਰ ਨੇ ਜਿਵੇਂ ਕੰਮ ਕੀਤਾ ਹੈ ਇਹ ਲੋਕਾਂ ਨਾਲ ਭਰਿਆ ਪੰਡਾਲ ਉਸੇ ਦੀ ਹੀ ਜੀਉਂਦੀ ਜਾਗਦੀ ਮਿਸਾਲ ਹੈ। ਮੋਦੀ ਨੇ ਕਿਹਾ ਕਿ ਕੁਝ ਲੋਕ ਪੁੱਛਦੇ ਹਨ ਕਿ ਅਸਲ ਨਾਮ ਕੀ ਹੈ। ਕੁਝ ਕਹਿੰਦੇ ਹਨ 'ਨਮੋਹਰ', ਕੁਝ ਕਹਿੰਦੇ ਹਨ 'ਮਨੋਹਰ'। ਅੱਜ ਦਾ ਇਕੱਠ ਲੋਕਾਂ ਦੇ ਵਿਸ਼ਵਾਸ 'ਤੇ ਮੋਹਰ ਲਗਾ ਰਿਹਾ ਹੈ।
HT Punjabi ਦੇ Facebook ਪੇਜ ਨੂੰ Like ਕਰੋ ਤੇ ਬਣੇ ਰਹੋ ਤਾਜ਼ੀਆਂ ਖ਼ਬਰਾਂ ਨਾਲ। Facebook Page ਨੂੰ ਲਾਈਕ ਕਰਨ ਲਈ ਇਸੇ ਲਾਈਨ ’ਤੇ ਕਲਿੱਕ ਕਰੋ।
https://www.facebook.com/hindustantimespunjabi/
HT Punjabi ਦੇ Twitter ਪੇਜ ਨੂੰ ਹੁਣੇ ਹੀ Follow ਕਰੋ ਤੇ ਬਣੇ ਰਹੋ ਤਾਜ਼ੀਆਂ ਖ਼ਬਰਾਂ ਨਾਲ।
ਮੋਦੀ ਨੇ ਅੱਗੇ ਕਿ ਕਿਹਾ ਕਿ ਪਿਛਲੇ ਪੰਜ ਸਾਲਾਂ ਚ ਭਾਜਪਾ ਨੂੰ ਕੇਂਦਰ ਅਤੇ ਸੂਬਾ ਸਰਕਾਰ ਦੇ ਦੋਹਰੇ ਇੰਜਣ ਦਾ ਲਾਭ ਹਰਿਆਣਾ ਨੇ ਪ੍ਰਾਪਤ ਕੀਤਾ ਹੈ। ਇਸ ਵੇਲੇ ਹਰਿਆਣੇ ਚ ਕੇਂਦਰ ਦੀ ਸਹਾਇਤਾ ਨਾਲ ਲਗਭਗ 25 ਹਜ਼ਾਰ ਕਰੋੜ ਦੇ ਵੱਖ-ਵੱਖ ਪ੍ਰਾਜੈਕਟਾਂ 'ਤੇ ਕੰਮ ਚੱਲ ਰਿਹਾ ਹੈ। ਪੀਐਮ ਮੋਦੀ ਨੇ ਕਿਹਾ ਕਿ ਅੱਜ ਹੀ ਲਗਭਗ 2000 ਕਰੋੜ ਦੇ ਪ੍ਰਾਜੈਕਟਾਂ ਦੇ ਨੀਂਹ ਪੱਥਰ ਦਾ ਉਦਘਾਟਨ ਕੀਤਾ ਹੈ।
ਮੋਦੀ ਨੇ ਕਿਹਾ ਕਿ ਰੋਹਤਕ ਚ ਤਕਰੀਬਨ 600 ਗਰੀਬ ਪਰਿਵਾਰਾਂ ਨੂੰ ਘਰ ਦਿੱਤੇ ਗਏ ਹਨ। ਇਸ ਦੇ ਨਾਲ ਹੀ ਮੈਗਾ ਫੂਡ ਪਾਰਕ ਦਾ ਤੋਹਫਾ ਦਿੱਤਾ ਗਿਆ ਹੈ। ਇਸ ਵਾਰ ਜਿਹੜੇ ਲੋਕਾਂ ਦੀ ਦੀਵਾਲੀ ਆਪਣੇ ਘਰ ਚ ਮਨਾਈ ਜਾਣ ਵਾਲੀ ਹੈ, ਉਨ੍ਹਾਂ ਸਾਰੇ ਲੋਕਾਂ ਨੂੰ ਮੇਰੇ ਵਲੋਂ ਬਹੁਤ-ਬਹੁਤ ਵਧਾਈਆਂ ਤੇ ਸੁ਼ਭਕਾਮਨਾਵਾਂ। ਜਿਸ ਤਰ੍ਹਾਂ ਤੁਸੀਂ ਭਾਜਪਾ ਤੇ ਮੇਰੇ ’ਤੇ ਭਰੋਸਾ ਪ੍ਰਗਟ ਕੀਤਾ ਹੈ, ਉਸ ਦੇ ਲਈ ਮੈਂ ਨਿਮਰਤਾ ਨਾਲ ਸਿਰ ਝੁਕਾਉਂਦਾ ਹਾਂ।
ਮੋਦੀ ਨੇ ਕਿਹਾ ਕਿ ਇਹ ਇਤਫਾਕ ਹੈ ਕਿ ਮੈਂ ਅਜਿਹੇ ਸਮੇਂ ਹਰਿਆਣਾ ਆਇਆ ਹਾਂ ਜਦੋਂ ਭਾਜਪਾ ਅਤੇ ਐਨਡੀਏ ਸਰਕਾਰ ਦੇ 100 ਦਿਨ ਪੂਰੇ ਹੋ ਰਹੇ ਹਨ। ਇਹ 100 ਦਿਨ ਵਿਕਾਸ ਦੇ ਰਹੇ ਹਨ, ਵਿਸ਼ਵਾਸ ਦੇ ਰਹੇ ਹਨ, ਦੇਸ਼ ਚ ਵੱਡੀਆਂ ਤਬਦੀਲੀਆਂ ਆ ਰਹੀਆਂ ਹਨ। ਇਹ 100 ਦਿਨ ਜਨਤਕ ਮਤੇ ਦੇ ਰਹੇ ਹਨ। ਲੋਕ ਦੇ ਹਿੱਤਾਂ ਦੇ ਰਹੇ ਹਨ। ਪਿਛਲੇ 100 ਦਿਨਾਂ ਚ ਜਿਹੜੇ ਵੀ ਵੱਡੇ ਫੈਸਲੇ ਲਏ ਗਏ ਹਨ, ਉਨ੍ਹਾਂ ਦੀ ਪ੍ਰੇਰਨਾ 130 ਕਰੋੜ ਭਾਰਤਵਾਸੀ ਹਨ।
ਉਨ੍ਹਾਂ ਕਿਹਾ ਕਿ ਤੁਹਾਡੇ ਵਿਸ਼ਵਾਸ ਕਾਰਨ ਕਿ ਸਰਕਾਰ ਨੇ ਖੇਤੀਬਾੜੀ ਤੋਂ ਲੈ ਕੇ ਦੇਸ਼ ਦੀ ਸੁਰੱਖਿਆ ਤੱਕ ਦੇ ਫੈਸਲੇ ਲਏ ਹਨ। ਅਰਥਚਾਰੇ ਨੂੰ ਮਜ਼ਬੂਤ ਕਰਨ ਲਈ ਕੰਮ ਕੀਤਾ। ਦੇਸ਼ ਚ ਬੈਂਕਿੰਗ ਪ੍ਰਣਾਲੀ ਚ ਸੁਧਾਰ ਲਈ ਲਏ ਗਏ ਫੈਸਲਿਆਂ ਨਾਲ ਵੀ ਆਉਣ ਵਾਲੇ ਸਮੇਂ ਚ ਇਸਦਾ ਫਾਇਦਾ ਹੋਏਗਾ। ਸੰਸਦ ਦੇ ਸੈਸ਼ਨ ਚ ਸੌ ਦਿਨਾਂ ਚ ਜਿੰਨੇ ਬਿਲ ਪਾਸ ਹੋਏ, ਓਨੇ ਪਿਛਲੇ 60 ਸਾਲਾਂ ਚ ਨਹੀਂ ਹੋਏ। ਮੈਂ ਇਸ ਦੇ ਲਈ ਸਾਰੀਆਂ ਧਿਰਾਂ ਦਾ ਧੰਨਵਾਦ ਕਰਦਾ ਹਾਂ।
ਮੋਦੀ ਨੇ ਕਿਹਾ ਕਿ ਪਿਛਲੇ ਸੌ ਦਿਨਾਂ ਚ ਦੇਸ਼ ਅਤੇ ਵਿਸ਼ਵ ਨੇ ਵੇਖਿਆ ਹੈ ਕਿ ਭਾਰਤ ਹੁਣ ਹਰ ਚੁਣੌਤੀ ਨੂੰ ਚੁਣੌਤੀ ਦਿੰਦਾ ਹੈ। ਚਾਹੇ ਇਹ ਜੰਮੂ-ਕਸ਼ਮੀਰ ਤੇ ਲੱਦਾਖ ਦਾ ਮਾਮਲਾ ਹੈ ਜਾਂ ਗੰਭੀਰ ਹੁੰਦਾ ਪਾਣੀ ਦਾ ਸੰਕਟ ਹੋਵੇ।
HT Punjabi ਦੇ Facebook ਪੇਜ ਨੂੰ Like ਕਰੋ ਤੇ ਬਣੇ ਰਹੋ ਤਾਜ਼ੀਆਂ ਖ਼ਬਰਾਂ ਨਾਲ। Facebook Page ਨੂੰ ਲਾਈਕ ਕਰਨ ਲਈ ਇਸੇ ਲਾਈਨ ’ਤੇ ਕਲਿੱਕ ਕਰੋ।
https://www.facebook.com/hindustantimespunjabi/
HT Punjabi ਦੇ Twitter ਪੇਜ ਨੂੰ ਹੁਣੇ ਹੀ Follow ਕਰੋ ਤੇ ਬਣੇ ਰਹੋ ਤਾਜ਼ੀਆਂ ਖ਼ਬਰਾਂ ਨਾਲ।
ਪੀਐਮ ਮੋਦੀ ਨੇ ਉਜਵਲਾ ਯੋਜਨਾ ਦਾ ਜ਼ਿਕਰ ਕਰਦਿਆਂ ਕਿਹਾ ਕਿ ਸਿਰਫ ਹਰਿਆਣਾ ਚ 7 ਸਾਲ ਪਰਿਵਾਰਾਂ ਨੂੰ ਇਸ ਦਾ ਲਾਭ ਮਿਲਿਆ ਹੈ। ਕਿਸਾਨ ਪਰਿਵਾਰਾਂ ਲਈ 3 ਹਜ਼ਾਰ ਰੁਪਏ ਦੀ ਮਾਸਿਕ ਪੈਨਸ਼ਨ ਸਕੀਮ ਵੀ ਸ਼ੁਰੂ ਕੀਤੀ ਗਈ ਹੈ। ਇਸ ਯੋਜਨਾ ਚ ਹਰਿਆਣਾ ਦੇ 33 ਹਜ਼ਾਰ ਤੋਂ ਵੱਧ ਕਿਸਾਨ ਸ਼ਾਮਲ ਹਨ। ਆਉਣ ਵਾਲੇ ਸਮੇਂ ਚ ਇਸ ਯੋਜਨਾ ਚ ਵੱਡੀਆਂ ਤਬਦੀਲੀਆਂ ਹੋਣ ਵਾਲੀਆਂ ਹਨ। ਸਾਲ 2022 ਤੱਕ ਕਿਸਾਨਾਂ ਦੀ ਆਮਦਨੀ ਦੁੱਗਣੀ ਹੋ ਕੇ ਰਹੇਗੀ। ਰੋਹਤਕ ਚ ਬਣਾਏ ਜਾ ਰਹੇ ਮੈਗਾ ਫੂਡ ਪਾਰਕ ਦਾ ਲਾਭ ਹਰਿਆਣਾ ਦੇ ਕਿਸਾਨਾਂ ਨੂੰ ਮਿਲੇਗਾ।
ਦੱਸਣਯੋਗ ਹੈ ਕਿ ਭਾਜਪਾ ਨੇ ਇਸ ਰੈਲੀ ਲਈ ਰੋਹਤਕ ਨੂੰ ਇਸ ਲਈ ਚੁਣਿਆ ਹੈ ਕਿਉਂਕਿ ਇਹ ਮੰਨਿਆ ਜਾਂਦਾ ਹੈ ਕਿ ਇਹ ਸੀਨੀਅਰ ਕਾਂਗਰਸੀ ਆਗੂ ਤੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਦਾ ਗੜ੍ਹ ਹੈ।
.