ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

​​​​​​​ਪ੍ਰੱਗਿਆ ਬਾਰੇ ਮੋਦੀ ਦਾ ਬਿਆਨ ਨਾਕਾਫ਼ੀ, ਗੌਡਸੇ ਬਾਰੇ ਖ਼ੁਦ ਦੀ ਸੋਚ ਵੀ ਸਪੱਸ਼ਟ ਕਰਨ: ਪ੍ਰਿਅੰਕਾ ਗਾਂਧੀ

​​​​​​​ਪ੍ਰੱਗਿਆ ਬਾਰੇ ਮੋਦੀ ਦਾ ਬਿਆਨ ਨਾਕਾਫ਼ੀ, ਗੌਡਸੇ ਬਾਰੇ ਖ਼ੁਦ ਦੀ ਸੋਚ ਵੀ ਸਪੱਸ਼ਟ ਕਰਨ: ਪ੍ਰਿਅੰਕਾ ਗਾਂਧੀ

ਲੋਕ ਸਭਾ ਚੋਣਾਂ 2019 ਲਈ ਚੋਣ ਪ੍ਰਚਾਰ ਦੇ ਆਖ਼ਰੀ ਦਿਨ ਕਾਂਗਰਸ ਦੇ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਨੇ ਕਿਹਾ ਹੈ ਕਿ ਨਾਥੂਰਾਮ ਗੌਡਸੇ ਬਾਰੇ ਪ੍ਰੱਗਿਆ ਠਾਕੁਰ ਦੇ ਬਿਆਨ ਉੱਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਜਵਾਬ ਨਾਕਾਫ਼ੀ ਹੈ ਤੇ ਉਨ੍ਹਾਂ ਨੂੰ ਸਗੋਂ ਇਹ ਵੀ ਦੱਸਣਾ ਚਾਹੀਦਾ ਹੈ ਕਿ ਉਹ ਖ਼ੁਦ ਗੌਡਸੇ ਬਾਰੇ ਕੀ ਸੋਚਦੇ ਹਨ।

 

 

ਚੇਤੇ ਰਹੇ ਕਿ ਪ੍ਰੱਗਿਆ ਠਾਕੁਰ ਨੇ ਬੀਤੇ ਦਿਨੀਂ ਨਾਥੂਰਾਮ ਗੌਡਸੇ ਨੂੰ ‘ਦੇਸ਼–ਭਗਤ’ ਆਖਿਆ ਸੀ। ਇਸੇ ਲਈ ਕੱਲ੍ਹ ਸ੍ਰੀ ਮੋਦੀ ਨੂੰ ਉਸ ਬਿਆਨ ਦੇ ਜਵਾਬ ਵਿੱਚ ਕਹਿਣਾ ਪਿਆ ਸੀ ਕਿ ਪ੍ਰੱਗਿਆ ਠਾਕੁਰ ਨੇ ਭਾਵੇਂ ਮਾਫ਼ੀ ਮੰਗ ਲਈ ਹੈ ਪਰ ਉਹ ਇਸ ਬਿਆਨ ਕਾਰਨ ਉਸ ਨੂੰ ਕਦੇ ਮਾਫ਼ ਨਹੀਂ ਕਰਨਗੇ।

 

 

‘ਹਿੰਦੁਸਤਾਨ ਟਾਈਮਜ਼’ ਨਾਲ ਗੱਲਬਾਤ ਦੌਰਾਨ ਪ੍ਰਿਅੰਕਾ ਗਾਂਧੀ ਨੇ ਕਿਹਾ ਕਿ ਇਹ ਤਾਂ ਸਿਰਫ਼ ਪ੍ਰਧਾਨ ਮੰਤਰੀ ਦੀ ਬਚਣ ਦੀ ਕੋਸ਼ਿਸ਼ ਹੈ। ਉਨ੍ਹਾਂ ਕਿਹਾ ਕਿ ਜਿਸ ਨੇ ਇਸ ਦੇਸ਼ ਦੇ ਬਾਨੀ ਦਾ ਕਤਲ ਕੀਤਾ ਸੀ, ਉਹ ਇੱਕ ਦੇਸ਼–ਭਗਤ ਹੈ; ਇਹ ਆਖਣ ਵਾਲੇ ਲਈ ਸਿਰਫ਼ ਇਹ ਕਹਿ ਦੇਣਾ ਕਿ ਤੁਸੀਂ ਉਸ ਨੂੰ ਮਾਫ਼ ਨਹੀਂ ਕਰੋਗੇ, ਕਾਫ਼ੀ ਨਹੀਂ ਹੈ।

 

 

ਸ੍ਰੀਮਤੀ ਗਾਂਧੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੂੰ ਪ੍ਰੱਗਿਆ ਸਿੰਘ ਠਾਕੁਰ ਵਿਰੁੱਧ ਕਾਰਵਾਈ ਕਰਨੀ ਚਾਹੀਦੀ ਹੈ ਤੇ ਉਨ੍ਹਾਂ ਨੂੰ ਖ਼ੁਦ ਵੀ ਇਹ ਦੱਸਣਾ ਚਾਹੀਦਾ ਹੈ ਕਿ ਉਹ ਪ੍ਰਧਾਨ ਮੰਤਰੀ ਨਾਥੂਰਾਮ ਗੌਡਸੇ ਬਾਰੇ ਕੀ ਸੋਚਦੇ ਹਨ।

 

 

ਪ੍ਰਿਅੰਕਾ ਗਾਂਧੀ ਨੇ ਸੁਆਲਾਂ ਦੇ ਜੁਆਬ ਦਿੰਦਿਆਂ ਦੱਸਿਆ ਕਿ ਉਨ੍ਹਾਂ ਦੇ ਸਿਆਸਤ ਵਿੱਚ ਆਉਣ ਪਿੱਛੇ ਦੋ ਕਾਰਨ ਸਨ। ‘ਪਹਿਲਾ ਤਾਂ ਮੇਰੇ ਆਪਣੇ ਬਾਰੇ ਮੇਰੀ ਸੋਚ ਤੇ ਮੇਰੀ ਲਾਈਫ਼ ਅਤੇ ਉਸ ਨਾਲ ਜੁੜੀ ਸਿਆਸੀ ਤਬਦੀਲੀ ਦਾ ਸਬੰਧ। ਦੂਜਾ ਪੱਖ ਇਹ ਸੀ ਕਿ ਮੈਂ ਸ਼ਾਂਤੀਪੂਰਬਕ ਇਹ ਵੇਖ ਰਹੀ ਸਾਂ ਕਿ ਭਾਜਪਾ ਬਹੁਤ ਸੋਚੇ ਸਮਝੇ ਤਰੀਕੇ ਨਾਲ ਦੇਸ਼ ਦੀਆਂ ਜਮਹੂਰੀ ਸੰਸਥਾਵਾਂ ਨੂੰ ਬਰਬਾਦ ਕਰ ਰਹੀ ਸੀ ਤੇ ਆਪਣੇ ਸਿਆਸੀ ਮੰਤਵ ਲਈ ਲੋਕਾਂ ਵਿੱਚ ਵੰਡੀਆਂ ਪਾ ਰਹੀ ਸੀ। ਮੈਨੂੰ ਅਜਿਹਾ ਮਹਿਸੂਸ ਹੋਇਆ ਕਿ ਸ਼ਾਂਤ ਰਹਿਣਾ ਬੁਜ਼ਦਿਲੀ ਹੋਵੇਗੀ। ਮੈਂ ਨਹੀਂ ਜਾਣਦੀ ਸਾਂ ਕਿ ਇਹ ਬੁਜ਼ਦਿਲੀ ਕਿਵੇਂ ਪ੍ਰਵਾਨ ਕਰਾਂ।’

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Modi s statement about Pragya insufficient should also clear his own thinking about Godse Priyanka Gandhi