ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਦਿੱਲੀ ਦੇ ਨਿਜ਼ਾਮੂਦੀਨ ਮਰਕਜ਼ ਮਾਮਲੇ 'ਤੇ ਬੋਲੀ MP ਤੇ ਅਦਾਕਾਰਾ ਨੁਸਰਤ ਜਹਾਂ

ਦਿੱਲੀ ਦੇ ਨਿਜ਼ਾਮੂਦੀਨ ਸਥਿਤ ਤਬਲੀਗੀ ਜਮਾਤ ਦੇ ਮਰਕਜ਼ ਮਾਮਲੇ 'ਤੇ ਕਈ ਸੈਲੇਬ੍ਰਿਟੀਜ਼ ਦੀਆਂ ਪ੍ਰਤੀਕ੍ਰਿਆਵਾਂ ਸਾਹਮਣੇ ਆਈਆਂ ਹਨ। ਇਸ ਮਾਮਲੇ 'ਤੇ ਹੁਣ ਸੰਸਦ ਮੈਂਬਰ ਅਤੇ ਅਭਿਨੇਤਰੀ ਨੁਸਰਤ ਜਹਾਂ ਦੀ ਪ੍ਰਤੀਕ੍ਰਿਆ ਆਈ ਹੈ। ਅੱਜ ਤੱਕ ਨੂੰ ਦਿੱਤੇ ਇਕ ਇੰਟਰਵਿਊ ਚ ਨੁਸਰਤ ਨੇ ਕਿਹਾ ਕਿ ਦੇਸ਼ ਚ ਬਹੁਤ ਸਾਰੇ ਧਰਮ ਹਨ ਅਤੇ ਕੋਈ ਵੀ ਕਿਸੇ ਵੀ ਪ੍ਰੋਗਰਾਮ ਚ ਹਿੱਸਾ ਨਹੀਂ ਲੈ ਰਿਹਾ ਹੈ।

 

ਨੁਸਰਤ ਨੇ ਅੱਗੇ ਕਿਹਾ, 'ਮੈਂ ਹੱਥ ਜੋੜ ਕੇ ਕਹਾਂਗੀ ਕਿ ਸਾਨੂੰ ਇਸ ਸਮੇਂ ਰਾਜਨੀਤਿਕ, ਧਾਰਮਿਕ ਅਤੇ ਜਾਤੀ ਨਾਲ ਸਬੰਧਤ ਚੀਜ਼ਾਂ ਨੂੰ ਰੋਕਣਾ ਚਾਹੀਦਾ ਹੈ ਜਦੋਂ ਅਸੀਂ ਅੱਜ ਜਿਸ ਦੌਰ ਚੋਂ ਲੰਘ ਰਹੇ ਹਾਂ।'

 

ਨੁਸਰਤ ਨੇ ਇਹ ਵੀ ਕਿਹਾ, 'ਇਹ ਅਫਵਾਹਾਂ ਫੈਲਾਉਣ ਨਾਲੋਂ ਚੰਗਾ ਰਹੇਗਾ ਕਿ ਤੁਸੀਂ ਆਪਣੇ ਘਰ 'ਚ ਰਹੋ, ਅਲੱਗ-ਥਲੱਗ ਰਹੋ। ਸਾਨੂੰ ਇਸ ਸਮੇਂ ਚੌਕਸ ਰਹਿਣਾ ਪਏਗਾ। ਕੋਈ ਰੋਗ ਧਰਮ, ਉੱਚ-ਨੀਚ ਦੇਖ ਕੇ ਨਹੀਂ ਮਾਰਦੀ, ਭਾਵੇਂ ਤੁਸੀਂ ਕਿਸੇ ਵੀ ਧਰਮ ਦੇ ਹੋ, ਤੁਹਾਨੂੰ ਇਸ ਖਤਰਨਾਕ ਵਾਇਰਸ ਨੂੰ ਸਮਝਣਾ ਚਾਹੀਦਾ ਹੈ।'

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:MP and actress Nusrat Jahan spoke on Nizamuddin Markaz case of Delhi