ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਚੋਣਾਂ 2018- ਇੱਕ ਸੀਟ ਜਿੱਥੇ ਪਿਛਲੇ 29 ਸਾਲਾ ਤੋਂ ਹੈ BJP ਦਾ ਕਬਜ਼ਾ

ਚੋਣਾਂ 2018

ਮੱਧ ਪ੍ਰਦੇਸ਼ ਵਿਧਾਨ ਸਭਾ ਚੋਣਾਂ ਲਈ ਥੋੜ੍ਹਾ ਸਮਾਂ ਬਾਕੀ ਹੈ।  ਰਾਜ ਵਿੱਚ ਕਾਂਗਰਸ ਤੇ ਭਾਜਪਾ ਸਮੇਤ ਸਾਰੀਆਂ ਪਾਰਟੀਆਂ ਨੇ ਚੋਣ ਮੁਹਿੰਮ ਤੇਜ਼ ਕਰ ਦਿੱਤੀ ਹੈ। ਰਾਜ ਵਿੱਚ ਬਹੁਤ ਸਾਰੀਆਂ ਅਸੈਂਬਲੀ ਦੀਆਂ ਸੀਟਾਂ ਹਨ, ਜਿਨ੍ਹਾਂ ਨਾਲ ਦਿੱਗਜ ਆਗੂਆਂ ਦਾ ਸਬੰਧ ਰਿਹਾ ਹੈ। ਕੁਝ ਵਿਧਾਨ ਸਭਾ ਸੀਟਾਂ ਉੱਤੇ ਇੱਕੋ ਪਾਰਟੀ ਚੋਣਾਂ ਜਿੱਤਦੀ ਰਹੀ ਹੈ। ਇਕ ਅਜਿਹੀ ਵਿਧਾਨ ਸਭਾ ਸੀਟ ਵੀ ਹੈ, ਜਿਥੇ ਭਾਜਪਾ ਦਾ ਪਿਛਲੇ 29 ਸਾਲਾਂ ਤੋਂ ਕਬਜਾ ਹੈ।

 

ਸੂਬੇ ਦੀ ਰਾਜਨੀਤੀ ਲਈ ਮੱਧ ਪ੍ਰਦੇਸ਼ ਦੀ ਵਿਦੀਸ਼ਾ ਵਿਧਾਨ ਸਭਾ ਸੀਟ ਬਹੁਤ ਮਹੱਤਵਪੂਰਨ ਹੈ। ਇੱਥੇ 1980 ਤੋਂ ਹੁਣ ਤੱਕ ਭਾਜਪਾ ਵਿਧਾਇਕ ਹੀ ਜਿੱਤਦੇ ਰਹੇ ਹਨ। ਮੋਹਰ ਸਿੰਘ ਠਾਕੁਰ 1980 ਤੋਂ 85 ਤੱਕ ਵਿਦੀਸ਼ਾ ਵਿਧਾਨ ਸਭਾ ਸੀਟ ਤੋਂ ਜਿੱਤੇ ਹਨ। ਉਹ 1998 ਤੱਕ ਇਸ ਅਸੈਂਬਲੀ ਸੀਟ ਤੋਂ ਵਿਧਾਇਕ ਰਹੇ।

 

ਇਸ ਤੋਂ ਬਾਅਦ 1998 ਵਿਚ ਜਦੋਂ ਚੋਣਾਂ ਹੋਈਆਂ ਤਾਂ ਭਾਜਪਾ ਨੇ ਫਿਰ ਸੀਟ ਉੱਤੇ ਕਬਜ਼ਾ ਕਰ ਲਿਆ। ਇਸ ਵਾਰ  ਵਿਧਾਇਕ ਬਣੀ ਸੁਸ਼ੀਲਾ ਦੇਵੀ ਠਾਕੁਰ। ਉਹ 2003 ਤੱਕ ਵਿਦੀਸ਼ਾ ਤੋਂ ਵਿਧਾਇਕ ਰਹੀ। 2003 ਤੋਂ 2008 ਤੱਕ ਭਾਜਪਾ ਦੇ ਗੁਰਚਰਨ ਸਿੰਘ ਵਿਦੀਸ਼ਾ ਤੋਂ ਐਮ.ਐਲ.ਏ ਬਣੇ। ਫਿਰ ਰਾਘਵ ਜੀ ਵਿਧਾਇਕ ਬਣੇ. ਹੁਣੇ ਇਸ ਸਮੇਂ ਕਲਿਆਣ ਸਿੰਘ ਠਾਕੁਰ ਭਾਜਪਾ ਦੇ ਵਿਧਾਇਕ ਹਨ।

 

ਵਿਦਿਸ਼ਾ ਜ਼ਿਲ੍ਹੇ ਦੀਆਂ ਪੰਜ ਸੀਟਾਂ ਦਾ ਹਾਲ

 

ਵਿਦੀਸ਼ਾ ਜ਼ਿਲੇ ਵਿਚ ਪੰਜ ਵਿਧਾਨ ਸਭਾ ਸੀਟਾਂ ਹਨ। ਉਨ੍ਹਾਂ ਦੇ ਨਾਂ ਵਿਦੀਸ਼ਾ, ਬਾਸੋਦਾ, ਕੁਰਵਾਈ, ਸਿਰੋਂਜ ਅਤੇ ਸ਼ਮਸ਼ਾਬਾਦ ਹਨ. ਕਲਿਆਣ ਸਿੰਘ ਠਾਕੁਰ ਇਸ ਸਮੇਂ ਵਿਦਿਸ਼ਾ ਤੋਂ ਵਿਧਾਇਕ ਹਨ। ਬਾਸੋਦਾ ਤੋਂ ਕਾਂਗਰਸ ਦੇ ਨਿਸ਼ਂਕ, ਕੁਰਵਾਈ ਤੋਂ ਭਾਜਪਾ ਦੇ ਵੀਰ ਸਿੰਘ ਪਾਂਵਰ, ਸ਼ਮਸ਼ਾਬਾਦ ਤੋਂ ਭਾਜਪਾ ਦੇ ਸੂਰਯਾ ਪ੍ਰਕਾਸ਼ ਮੀਨਾ ਤੇ ਸਿਰੋਂਜ ਤੋਂ ਕਾਂਗਰਸ ਦੇ ਗੋਵਰਧਨ ਲਾਲ ਵਿਧਾਇਕ ਹਨ। ਜ਼ਿਲ੍ਹੇ ਦੀਆਂ ਪੰਜ ਸੀਟਾਂ ਵਿੱਚੋਂ ਤਿੰਨ ਸੀਟਾਂ ਭਾਜਪਾ ਤੇ ਦੋ ਕਾਂਗਰਸ ਦੇ ਖਾਤੇ ਵਿੱਚ ਹਨ।

 

ਸਾਬਕਾ ਪ੍ਰਧਾਨ ਮੰਤਰੀ ਵਾਜਪਾਈ ਵੀ ਵਿਦੀਸ਼ਾ ਤੋਂ ਜਿੱਤੇ

 

ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਵਿਦੀਸ਼ਾ ਤੋਂ ਸੰਸਦ ਮੈਂਬਰ ਰਹੇ ਹਨ। 1991 ਦੀਆਂ ਆਮ ਚੋਣਾਂ ਵਿਚ ਵਾਜਪਾਈ ਨੇ ਉੱਤਰ ਪ੍ਰਦੇਸ਼ ਦੇ ਲਖਨਊ ਤੇ ਮੱਧ ਪ੍ਰਦੇਸ਼ ਦੀ ਵਿਦਿਸ਼ਾ ਸੀਟ ਤੋਂ ਚੋਣ ਲੜੀ ਸੀ।  ਉਹ ਦੋਹਾਂ ਥਾਵਾਂ ਤੋਂ ਚੋਣ ਜਿੱਤੇ ਪਰ ਬਾਅਦ ਵਿਚ ਉਨ੍ਹਾਂ ਨੇ ਵਿਦੀਸ਼ਾ ਸੀਟ ਛੱਡ ਦਿੱਤੀ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:mp election 2018 bjp is winning vidisha assembly seat from 1980 former pm atal bihari vajpayee also won loksabha election from here