ਮੱਧ ਪ੍ਰਦੇਸ਼ ਵਿਧਾਨ ਸਭਾ ਚੋਣਾਂ ਦੇ ਸਿਆਸੀ ਮੈਦਾਨ ਚ ਸੱਤਾ ਵਾਪਸੀ ਦਾ ਪੂਰਾ ਜ਼ੋਰ ਲਗਾ ਰਹੀ ਕਾਂਗਰਸ ਦੇ ਮਨਸੂਬਿਆਂ ਨੂੰ ਉਨ੍ਹਾਂ ਦੇ ਨੇਤਾ ਹੀ ਕਮਜ਼ੋਰ ਕਰ ਰਹੇ ਹਨ। ਆਪਣਾ ਵੋਟ ਬੈਂਕ ਉਨ੍ਹਾਂ ਦੇ ਨਾਲ ਹੋਵੇ ਭਾਵੇਂ ਪਾਰਟੀ ਨੂੰ ਵੋਟ ਮਿਲੇ ਨਾ ਮਿਲੇ। ਕੁੱਝ ਇਸੇ ਤਰ੍ਹਾਂ ਦੀ ਗੱਲਬਾਤ ਕਰਦੇ ਹੋਏ ਕਾਂਗਰਸ ਦੇ ਕਾਰਜਕਾਰੀ ਪ੍ਰਧਾਨ ਜੀਤੂ ਪਟਵਾਰੀ ਦਿਖਾਈ ਦਿੱਤੇ।
ਰਾਊ ਤੋਂ ਕਾਂਗਰਸ ਵਿਧਾਇਕ ਜੀਤੂ ਪਟਵਾਰੀ ਸੋਮਵਾਰ ਨੂੰ ਸਵੇਰ ਮਾਰਨਿੰਗ ਵਾਕ ਦੌਰਾਨ ਆਪਣੇ ਖੇਤਰ ਦੇ ਲੋਕਾਂ ਨਾਲ ਮਿਲਣ ਪੁੱਜੇ। ਇੱਥੇ ਪਟਵਾਰੀ ਨੇ ਆਪਣੇ ਵਿਧਾਨ ਸਭਾ ਖੇਤਰ ਦੇ ਪਰਿਵਾਰਾਂ ਨਾਲ ਮੁਲਾਕਾਤ ਕਰਦਿਆਂ ਵੋਟ ਦੇਣ ਦੀ ਅਪੀਲ ਕੀਤੀ ਅਤੇ ਵੱਡੇ ਬਜ਼ੁਰਗਾਂ ਤੋਂ ਆਸ਼ੀਰਵਾਦ ਪ੍ਰਾਪਤ ਕੀਤਾ। ਹਾਲਾਂਕਿ ਇਹ ਪਹਿਲਾਂ ਮੌਕਾ ਨਹੀਂ ਹੈ ਜਦੋਂ ਜੀਤੂ ਇਸ ਤਰ੍ਹਾਂ ਖੇਤਰ ਦੇ ਲੋਕਾਂ ਨਾਲ ਮੇਲਜੋਲ ਕਰ ਰਹੇ ਹਨ। ਪਰ ਜੀਤੂ ਦਾ ਇਸ ਵਾਰ ਮਿਲਣ ਦਾ ਤਰੀਕਾ ਹੀ ਵੱਖਰਾ ਹੈ।
ਜੀਤੂ ਪਟਵਾਰੀ ਦੀ ਅੱਜ ਤਾਂ ਜ਼ੁਬਾਨ ਹੀ ਤਿਲਕ ਗਈ ਅਤੇ ਉਨ੍ਹਾਂ ਨੇ ਲੋਕਾਂ ਤੋਂ ਕਹਿ ਦਿੱਤਾ ਕਿ ਤੁਸੀਂ ਮੇਰਾ ਖਿਆਲ ਰੱਖਣਾ, ਤੁਹਾਨੂੰ ਮੇਰੀ ਇੱਜ਼ਤ ਰੱਖਣੀ ਹੈ ਪਾਰਟੀ ਜਾਵੇ ਤੇਲ ਲੈਣ।
#WATCH Congress MLA from Indore's Rau,Jitu Patwari during door-to door campaigning in Indore, says, "Aapko meri izzat rakhni hai, Party gayi tel lene." #MadhyaPradesh ( Source: Mobile footage) pic.twitter.com/ZIodfLdwEY
— ANI (@ANI) October 23, 2018
ਜੀਤੂ ਦਾ ਇਹ ਵੀਡਿਓ ਸੋਸ਼ਲ ਮੀਡੀਆ ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ ਜਿਸ ਨੂੰ ਜੀਤੂ ਨੇ ਹੀ ਆਪਣੀ ਫੇਸਬੁੱਕ ਤੇ ਪੋਸਟ ਕੀਤਾ ਹੈ ਜਿਸ ਤੋਂ ਬਾਅਦ ਉਨ੍ਹਾਂ ਦੇ ਇਹ ਬੋਲ ਸੋਸ਼ਲ ਮੀਡੀਆ ਤੇ ਟਰੋਲ ਕੀਤੇ ਜਾ ਰਹੇ ਹਨ।