ਮੁਲਾਇਮ ਸਿੰਘ ਯਾਦਵ ਹੁਣ ਚੋਣ ਲੜਾਈ ਵਿੱਚ ਐਸਪੀ ਨੂੰ ਜਿਤਾਉਣ ਵਿੱਚ ਜੁਟ ਗਏ ਹਨ। ਮੁਲਾਇਵ ਨੇ ਪਾਰਟੀ ਪ੍ਰਧਾਨ ਤੇ ਆਪਣੇ ਪੁੱਤ ਅਖਿਲੇਸ਼ ਯਾਦਵ ਨਾਲ ਮਿਲ ਕੇ ਪਾਰਟੀ ਵਰਕਰਾਂ ਨੂੰ ਚੋਣਾਂ ਦੀ ਤਿਆਰੀ ਕਰਨ ਤੇ ਐਸਪੀ ਨੂੰ ਜਿੱਤਾਉਣ ਲਈ ਕਿਹਾ. ਉਨ੍ਹਾਂ ਨੇ ਕਿਹਾ ਕਿ ਭਾਜਪਾ ਤੋੇਂ ਸਾਵਧਾਨ ਰਹਿਣ ਦੀ ਲੋੜ ਹੈ।
ਐਸਪੀ ਦਫਤਰ ਵਿੱਚ ਮੁਲਾਇਮ ਸਿੰਘ ਯਾਦਵ ਤੇ ਅਖਿਲੇਸ਼ ਯਾਦਵ ਵਰਕਰਾਂ ਨੂੰ ਸੰਬੋਧਿਤ ਕਰ ਰਹੇ ਸਨ। ਇਸ ਮੌਕੇ 'ਤੇ ਮੁਲਾਇਮ ਸਿੰਘ ਯਾਦਵ ਨੇ ਕਿਹਾ ਕਿ ਭਾਜਪਾ ਦੀ ਮੁੱਦਿਆਂ ਨੂੰ ਖੋਰਾ ਲਾਉਣ ਦੀ ਨੀਤੀ ਤੋਂ ਸਾਵਧਾਨ ਰਹੋ ਤੇ ਸਮਾਜਵਾਦੀ ਵਿਚਾਰਧਾਰਾ ਦੇ ਤਹਿਤ ਆਉਣ ਵਾਲੀਆਂ ਲੋਕ ਸਭਾ ਚੋਣਾਂ 'ਚ ਸਮਾਜਵਾਦੀ ਪਾਰਟੀ ਦੀ ਜਿੱਤ ਯਕੀਨੀ ਬਣਾਉਣੀ ਚਾਹੀਦੀ ਹੈ।
ਇਸ ਤੋਂ ਪਹਿਲਾਂ ਮੁਲਾਇਮ ਸਿੰਘ ਯਾਦਵ ਆਪਣੇ ਭਰਾ ਸ਼ਿਵਪਾਲ ਦੇ ਧਰਮ ਨਿਰਪੱਖ ਮੋਰਚਾ ਦੇ ਪ੍ਰੋਗਰਾਮ ਵਿੱਚ ਗਏ ਸਨ। ਸ਼ਿਵਪਾਲ ਸਿੰਘ ਯਾਦਵ ਨੇ ਧਰਮ ਨਿਰਪੱਖ ਮੋਰਚੇ ਦੇ ਬੈਨਰ 'ਤੇ ਮੁਲਾਇਵ ਨੂੰ ਚੋਣ ਲੜਨ ਦੀ ਵੀ ਪੇਸ਼ਕਸ਼ ਕੀਤੀ ਸੀ।