ਯੂਪੀ ਦੇ ਸਾਬਕਾ ਮੁੱਖ ਮੰਤਰੀ ਅਖਿਲੇਸ਼ ਯਾਦਵ ਦੇ ਚਾਚੇ ਤੇ ਪ੍ਰਗਤੀਸ਼ੀਲ ਸਮਾਜਵਾਦੀ ਪਾਰਟੀ ਦੇ ਮੁਖੀ ਸ਼ਿਵਪਾਲ ਸਿੰਘ ਯਾਦਵ ਨੇ ਕਿਹਾ ਕਿ ਆਉਣ ਵਾਲੀਆਂ ਲੋਕ ਸਭਾ ਚੋਣਾਂ ਵਿੱਚ ਉਨ੍ਹਾਂ ਦੀ ਪਾਰਟੀ ਸਭ ਤੋਂ ਵੱਡੀ ਪਾਰਟੀ ਵਜੋਂ ਉਭਰੇਗੀ ਤੇ ਇਸ ਸਮੇਂ 43 ਪਾਰਟੀਆਂ ਉਨ੍ਹਾਂ ਦੇ ਨਾਲ ਹਨ।
ਮੁਲਾਇਮ ਸਿੰਘ ਦੇ ਘਰ ਫੁੱਟ ਹੋਰ ਵੱਧਦੀ ਹੋਈ ਨਜ਼ਰ ਆ ਰਹੀ ਹੈ। ਅਜਿਹੇ ਹਾਲਾਤਾਂ ਵਿੱਚ ਸ਼ਿਵਪਾਲ ਤੇ ਅਪਰਨਾ ਇਕੱਠੇ ਹੋ ਗਏ ਹਨ, ਉਨ੍ਹਾਂ ਨੇ ਹੁਣ ਰਾਜਨੀਤਿਕ ਗਲਿਆਰਾ 'ਚ ਨਵੀਂ ਚਰਚਾ ਛੇਰ ਦਿੱਤੀ ਹੈ, ਕਿਆਸ ਲਗਾਏ ਜਾ ਰਹੇ ਹਨ ਕਿ ਯਾਦਵ ਪਰਿਵਾਰ ਦੀ ਨੂੰਹਾਂ ਡਿੱਪਲ ਯਾਦਵ ਤੇ ਦਰਾਣੀ ਅਰਪਨਾ ਯਾਦਵ ਇੱਕ-ਦੂਜੇ ਵਿਰੁੱਧ ਚੋਣ ਲੜ ਸਕਦੀਆਂ ਹਨ।
ਅਪਰਨਾ ਹੁਣ ਚਾਚੇ ਸ਼ਿਵਪਾਲ ਦੇ ਪੱਖ ਵਿੱਚ ਖੁੱਲ੍ਹ ਕੇ ਸਾਹਮਣੇ ਆ ਗਈ ਹੈ, ਅਪਰਨਾ ਨੇ ਨਵੇਂ ਸਿਆਸੀ ਸੰਕੇਤ ਦਿੱਤੇ ਹਨ। ਇਹ ਚਰਚਾ ਸੀ ਕਿ ਸਿਆਸੀ ਅਖਾੜੇ ਵਿੱਚ ਮੁਲਾਇਮ ਯਾਦਵ ਦੇ ਬੇਟੇ ਅਖਿਲੇਸ਼ ਤੇ ਭਰਾ ਸ਼ਿਵਪਾਲ ਇੱਕ ਦੂਜੇ ਨਾਲ ਟੱਕਰ ਲੈਣਗੇ। ਹੁਣ ਚਰਚਾ ਹੈ ਕਿ ਮੁਲਾਇਮ ਸਿੰਘ ਦੀ ਵੱਡੀ ਨੂੰਹ ਡਿੱਪਲ ਯਾਦਵ ਨੂੰ ਦਰਾਣੀ ਅਪਰਨਾ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਜਿਸ ਤਰੀਕੇ ਨਾਲ ਸ਼ਿਵਪਾਲ ਤੇ ਅਪਾਰਨਾ ਇੱਕ ਪਲੇਟਫਾਰਮ 'ਤੇ ਦਿਖਾਈ ਦਿੰਦੇ ਹਨ, ਸਿਆਸੀ ਗਲਿਆਰਿਆਂ 'ਚ ਵੱਖ ਵੱਖ ਤਰ੍ਹਾਂ ਦੀਆਂ ਗੱਲਾਂ ਹੋ ਰਹੀਆਂ ਹਨ।
ਅਪਰਨਾ ਯਾਦਵ ਨੇ ਕਿਹਾ ਕਿਉਹ ਜੋ ਵੀ ਕਰ ਰਹੀ ਹੈ ਉਹ ਨੇਤਾਜੀ ਦੀ ਸਲਾਹ 'ਤੇ ਹੈ। ਨੇਤਾ ਜੀ ਉਨ੍ਹਾਂ ਦੇ ਨਾਲ ਹਨ. ਹਾਲਾਂਕਿ, ਉਨ੍ਹਾਂ ਨੇ ਸਪਾ ਦੇ ਰਾਸ਼ਟਰੀ ਪ੍ਰਧਾਨ ਅਖਿਲੇਸ਼ ਯਾਦਵ ਬਾਰੇ ਕੋਈ ਟਿੱਪਣੀ ਨਹੀਂ ਕੀਤੀ।