7 ਅਕਤੂਬਰ ਦੇ ਬਰਗਾੜ੍ਹੀ ਮਾਰਚ ਵਿੱਚ ਹੋਏ ਲੋਕਾਂ ਦੇ ਇਕੱਠ ਤੋਂ ਬਾਗੋ-ਬਾਗ ਆਮ ਆਦਮੀ ਪਾਰਟੀ ਦੇ ਬਾਗ਼ੀ ਸੁਖਪਾਲ ਸਿੰਘ ਖਹਿਰਾ ਨੇ ਆਪਣੀ ਨਵੀਂ ਪਾਰਟੀ ਬਣਾਉਣ ਦੀ ਤਿਆਰੀ ਕਰ ਲਈ ਹੈ. ਜਸਟਿਸ ਰਣਜੀਤ ਸਿੰਘ (ਸੇਵਾ ਮੁਕਤ) ਕਮਿਸ਼ਨ ਦੀ ਰਿਪੋਰਟ ਪੇਸ਼ ਹੋਣ ਤੋਂ ਬਾਅਦ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੇ ਸਿੱਖ ਪ੍ਰਦਰਸਨਕਾਰੀਆਂ ਉੱਤੇ ਗੋਲੀਆਂ ਚਲਾਉਣ ਦੇ ਦੋਸ਼ੀਆਂ ਨੂੰ ਸਜ਼ਾ ਦੀ ਮੰਗ ਕਰਨ ਲਈ ਕੋਟਕਪੁਰਾ ਤੋਂ ਬਰਗਾੜ੍ਹੀ ਤੱਕ ਇੱਕ ਰੋਸ ਮਾਰਚ ਦਾ ਪ੍ਰਬੰਧ ਕੀਤਾ ਗਿਆ ਸੀ. ਇਸ ਮਾਰਚ ਨੂੰ ਸਿੱਖਾਂ ਦਾ ਵੱਡਾ ਜਨਤਕ ਸਮਰਥਨ ਮਿਲਿਆ.ਕਈ ਰੈਡੀਕਲ ਸਿੱਖ ਜਥੇਬੰਦੀਆਂ ਨਾਲ ਇਕਜੁੱਟਤਾ ਦਿਖਾਉਂਦੇ ਹੋਏ ਖਹਿਰਾ ਨੇ ਇਸ ਮਾਰਚ ਨੂੰ ਸਫਲ ਬਣਾਉਣ ਲਈ ਪੂਰਾ ਜ਼ੋਰ ਲਾ ਦਿੱਤਾ ਸੀ।
ਖਹਿਰਾ ਨੇ ਕਿਹਾ "ਬਾਦਲਾਂ ਅਤੇ ਉਨ੍ਹਾਂ ਦੇ ਪੰਥਕ ਏਜੰਡੇ ਦਾ ਪਰਦਾਫ਼ਾਸ ਹੋ ਗਿਆ ਹੈ। ਹੁਣ ਕਿਸੇ ਨੂੰ ਸਿੱਖ ਕੌਮ ਲਈ ਇੱਥੇ ਹੋਣਾ ਚਾਹੀਦਾ ਹੈ। ਅਸੀਂ ਉਨ੍ਹਾਂ ਦੀ ਆਵਾਜ਼ ਬਣਾਂਗੇ. ਬਰਗਾੜੀ ਵਿੱਚ ਐਤਵਾਰ ਨੂੰ ਪੰਜਾਬ ਦੇ ਲੋਕਾਂ ਦੇ ਉਭਾਰ ਨੇ ਸਾਬਤ ਕੀਤਾ ਹੈ ਕਿ ਉਹ ਹੁਣ ਰਵਾਇਤੀ ਪਾਰਟੀਆਂ 'ਤੇ ਭਰੋਸਾ ਨਹੀਂ ਕਰਨਗੇ।
7 ਅਕਤੂਬਰ ਨੂੰ ਹੀ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਵੀ ਉਸੇ ਦਿਨ ਇਕ ਦੂਜੇ ਦੇ ਗੜ੍ਹ ਵਿੱਚ ਬਰਾਬਰ ਰੈਲੀਆਂ ਕੀਤੀਆਂ ਸਨ ਅਤੇ ਇੱਕ-ਦੂਜੇ 'ਤੇ ਕਈ ਦੋਸ ਲਗਾਏ ਸਨ।