ਸਿਟੀਜ਼ਨਸ਼ਿਪ ਸੋਧ ਐਕਟ ਨੂੰ ਲੈ ਕੇ ਕਾਂਗਰਸ ਲਗਾਤਾਰ ਸਰਕਾਰ ਨੂੰ ਨਿਸ਼ਾਨਾ ਬਣਾ ਰਹੀ ਹੈ। ਸ਼ਨਿੱਚਰਵਾਰ ਨੂੰ ਭਾਜਪਾ ਨੇ ਕਾਂਗਰਸ ਨੂੰ ਆਪਣੇ ਨਿਸ਼ਾਨੇ 'ਤੇ ਲਿਆ ਹੈ। ਪਾਕਿਸਤਾਨ ਦੇ ਨਨਕਾਣਾ ਸਾਹਿਬ ਗੁਰਦੁਆਰੇ 'ਤੇ ਹਮਲੇ ਤੋਂ ਬਾਅਦ ਭਾਜਪਾ ਨੇ ਕਾਂਗਰਸ ਨੇਤਾਵਾਂ ਰਾਹੁਲ ਗਾਂਧੀ ਅਤੇ ਪ੍ਰਿਯੰਕਾ ਗਾਂਧੀ ਵਾਡਰਾ ਨੂੰ ਇਹ ਸਵਾਲ ਪੁੱਛਿਆ ਹੈ ਕਿ ਕੀ ਇਹ ਸਬੂਤ ਤੁਹਾਡੇ ਲਈ ਕਾਫ਼ੀ ਹਨ ਜਾਂ ਹੋਰ ਚਾਹੀਦੇ ਨੇ ਸਬੂਤ?
“ननकाना साहिब में एक भी सिख़ ना रहने देना ...इस्लाम के नाम पे”
— Sambit Patra (@sambitswaraj) January 4, 2020
यह धमकी दी जा रही थी पाकिस्तान में हमारे सिख़ भाइयों को ...इन कांग्रेसियों को “Minority Religious Persecution” का और सबूत चाहिए?
@RahulGandhi , @priyankagandhi आप के लिए ये सबूत काफ़ी है या और चाहिए? pic.twitter.com/FdzdvVKqpc
ਭਾਜਪਾ ਦੇ ਕੌਮੀ ਬੁਲਾਰੇ ਸੰਬਿਤ ਪਾਤਰਾ ਨੇ ਗੁਰਦੁਆਰੇ 'ਤੇ ਹੋਏ ਕਥਿਤ ਹਮਲੇ ਦੀ ਵੀਡੀਓ ਟਵਿੱਟਰ 'ਤੇ ਸਾਂਝੀ ਕਰਦਿਆਂ ਲਿਖਿਆ, " ਨਨਕਾਣਾ ਸਾਹਿਬ ਚ ਕਿਸੇ ਵੀ ਸਿੱਖ ਨੂੰ ਨਾ ਰਹਿਣ ਦੇਣਾ। ਇਸਲਾਮ ਦੇ ਨਾਮ ਤੇ ਪਾਕਿਸਤਾਨ ਚ ਸਾਡੇ ਸਿੱਖ ਭਰਾਵਾਂ ਨੂੰ ਇਹ ਕਹਿ ਕੇ ਧਮਕਾਇਆ ਜਾ ਰਿਹਾ ਸੀ। ਕੀ ਇਨ੍ਹਾਂ ਕਾਂਗਰਸੀਆਂ ਨੂੰ ਤਸ਼ੱਦਦ ਦਾ ਸ਼ਿਕਾਰ ਧਾਰਮਿਕ ਘੱਟ ਗਿਣਤੀ ਦੇ ਹੋਰ ਸਬੂਤ ਦੀ ਲੋੜ ਹੈ? ਰਾਹੁਲ ਗਾਂਧੀ, ਪ੍ਰਿਯੰਕਾ ਗਾਂਧੀ, ਕੀ ਇਹ ਪ੍ਰਮਾਣ ਤੁਹਾਡੇ ਲਈ ਕਾਫ਼ੀ ਹਨ ਜਾਂ ਤੁਹਾਨੂੰ ਹੋਰ ਚਾਹੀਦੇ ਨੇ?
“मैं आ रहा हूँ सिखों ..भागो ..अंजाम बहुत बुरा होगा ..या अल्लाह ..लाइलहाह इलल्लाह”
— Sambit Patra (@sambitswaraj) January 4, 2020
Can someone please translate this in Italian for @RahulGandhi & Sonia Gandhi ...so that they stop asking for evidences of Minority persecution in Pakistan!! pic.twitter.com/G49OrxZHH9
ਇਸ ਦੇ ਨਾਲ ਹੀ ਕਾਂਗਰਸ ਨੇ ਨਨਕਾਣਾ ਸਾਹਿਬ 'ਤੇ ਕਥਿਤ ਤੌਰ 'ਤੇ ਪੱਥਰਬਾਜ਼ੀ ਅਤੇ ਨਾਅਰੇਬਾਜ਼ੀ ਦੀ ਵਾਰਦਾਤ ਨੂੰ ਉਥੋਂ ਦੀ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਇਸ ਤੋਂ ਇਲਾਵਾ ਇਮਰਾਨ ਖਾਨ ਦੀ ਅਗਵਾਈ ਵਾਲੀ ਸਰਕਾਰ ਨੂੰ ਇਸ ਪਵਿੱਤਰ ਅਸਥਾਨ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਕਿਹਾ ਹੈ। ਕਾਂਗਰਸ ਦਾ ਕਹਿਣਾ ਹੈ ਕਿ ਇਹ ਇਕ ਅਜਿਹੀ ਘਟਨਾ ਹੈ ਜੋ ਧਾਰਮਿਕ ਕਦਰਾਂ ਕੀਮਤਾਂ ਨੂੰ ਸ਼ਰਮਸਾਰ ਕਰਦੀ ਹੈ।

.