ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਨੈਸ਼ਨਲ ਕਾਨਫਰੰਸ ਦੇ ਮੁਖੀ ਫਾਰੂਕ ਅਬਦੁੱਲਾ 63 ਦਿਨਾਂ ਬਾਅਦ ਆਏ ਕੈਮਰੇ ’ਚ ਨਜ਼ਰ

ਸਾਬਕਾ ਮੁੱਖ ਮੰਤਰੀ ਫਾਰੂਕ ਅਬਦੁੱਲਾ ਜੰਮੂ-ਕਸ਼ਮੀਰ ਤੋਂ ਧਾਰਾ 370 ਦੀਆਂ ਬਹੁਤੀਆਂ ਧਾਰਾਵਾਂ ਹਟਾਉਣ ਤੋਂ 63 ਦਿਨ ਬਾਅਦ ਐਤਵਾਰ ਨੂੰ ਨਜ਼ਰ ਆਏ। ਨਜ਼ਰਬੰਦ ਚਲ ਰਹੇ ਨੈਸ਼ਨਲ ਕਾਨਫਰੰਸ ਦੇ ਪ੍ਰਧਾਨ ਫਾਰੂਕ ਅਤੇ ਵਾਈਸ-ਚੇਅਰਮੈਨ ਉਮਰ ਅਬਦੁੱਲਾ ਨਾਲ ਪਾਰਟੀ ਦੇ 15 ਮੈਂਬਰੀ ਵਫ਼ਦ ਨੇ ਮੁਲਾਕਾਤ ਕੀਤੀ।

 

ਵਫ਼ਦ ਨੇ ਦੋਵਾਂ ਨੇਤਾਵਾਂ ਨਾਲ ਇੱਕ ਬੈਠਕ ਚ ਸੂਬੇ ਦੇ ਵਿਕਾਸ ਬਾਰੇ ਵਿਚਾਰ ਵਟਾਂਦਰੇ ਕੀਤੇ। ਜੰਮੂ ਕਸ਼ਮੀਰ ਪ੍ਰਸ਼ਾਸਨ ਨੇ ਵਫ਼ਦ ਨੂੰ ਨੇਤਾਵਾਂ ਨਾਲ ਮਿਲਣ ਦੀ ਆਗਿਆ ਦਿੱਤੀ। ਵਫ਼ਦ ਦੀ ਅਗਵਾਈ ਜੰਮੂ ਡਵੀਜ਼ਨ ਦੇ ਮੁਖੀ ਦਵੇਂਦਰ ਸਿੰਘ ਰਾਣਾ ਨੇ ਕੀਤੀ।

 

ਨੇਤਾਵਾਂ ਨੇ ਹਰੀ ਨਿਵਾਸ ਵਿਖੇ ਨਜ਼ਰਬੰਦੀ ਅਧੀਨ ਸਾਬਕਾ ਮੁੱਖ ਮੰਤਰੀ ਉਮਰ ਨਾਲ 30 ਮਿੰਟ ਦੀ ਮੀਟਿੰਗ ਕੀਤੀ। 5 ਅਗਸਤ ਨੂੰ ਉਮਰ ਨੂੰ ਘਰ ਚ ਨਜ਼ਰਬੰਦ ਰੱਖਣ ਤੋਂ ਬਾਅਦ ਪਾਰਟੀ ਨੇਤਾਵਾਂ ਨਾਲ ਇਹ ਉਨ੍ਹਾਂ ਦੀ ਪਹਿਲੀ ਮੁਲਾਕਾਤ ਸੀ। ਇਸ ਤੋਂ ਬਾਅਦ ਵਫ਼ਦ ਫਾਰੂਕ ਅਬਦੁੱਲਾ ਦੇ ਘਰ ਗਿਆ।

 

ਬੈਠਕ ਤੋਂ ਬਾਅਦ ਰਾਣਾ ਨੇ ਪੱਤਰਕਾਰਾਂ ਨੂੰ ਕਿਹਾ, ‘ਅਸੀਂ ਇਕ ਪਾਰਟੀ ਵਜੋਂ ਅਪੀਲ ਕਰਦੇ ਹਾਂ ਕਿ ਸਾਰੇ ਰਾਜਨੀਤਿਕ ਕੈਦੀ, ਭਾਵੇਂ ਉਹ ਮੁੱਖ ਧਾਰਾ ਦੀ ਰਾਜਨੀਤਿਕ ਪਾਰਟੀ ਨਾਲ ਸਬੰਧਤ ਹੋਣ, ਨੂੰ ਰਾਜਸੀ ਪ੍ਰਕਿਰਿਆ ਸ਼ੁਰੂ ਕਰਨ ਅਤੇ ਜੰਮੂ-ਕਸ਼ਮੀਰ ਵਿਚ ਲੋਕਤੰਤਰ ਨੂੰ ਮੁੜ ਸੁਰਜੀਤ ਕਰਨ ਲਈ ਰਿਹਾ ਕੀਤਾ ਜਾਣਾ ਚਾਹੀਦਾ ਹੈ ਤਾਂ ਜੋ ਸੂਬੇ ਦੇ ਲੋਕਾਂ ਦਾ ਦਿਲ ਜਿੱਤਿਆ ਜਾ ਸਕੇ।'

 

ਪੀਡੀਪੀ ਨੇਤਾ ਮਹਿਬੂਬਾ ਮੁਫਤੀ ਨੂੰ ਉਨ੍ਹਾਂ ਦੀ ਪਾਰਟੀ ਦੇ 10 ਨੇਤਾਵਾਂ ਦਾ ਇਕ ਵਫ਼ਦ ਸੋਮਵਾਰ ਨੂੰ ਮਿਲੇਗਾ। ਸਾਬਕਾ ਮੁੱਖ ਮੰਤਰੀ ਮਹਿਬੂਬਾ ਮੁਫਤੀ ਵੀ 5 ਅਗਸਤ ਤੋਂ ਹੀ ਨਜ਼ਰਬੰਦ ਹਨ।

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:National Conference Chief Farooq Abdullah appears in camera after 63 days