ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਨਵਜੋਤ ਸਿੱਧੂ ਪਾਕਿਸਤਾਨੀ ਏਜੰਟ ਦੀ ਤਰ੍ਹਾਂ ਬੋਲ ਰਹੇ ਨੇ- ਭਾਜਪਾ

ਨਵਜੋਤ ਸਿੱਧੂ

ਭਾਜਪਾ ਨੇ ਅੱਜ ਕਾਂਗਰਸੀ ਆਗੂ ਨਵਜੋਤ ਸਿੰਘ ਸਿੱਧੂ 'ਤੇ ਪਾਕਿਸਤਾਨੀ ਫੌਜ ਮੁਖੀ ਕਮਰ ਜਾਵੇਦ ਬਾਜਵਾ ਨੂੰ ਗਲੇ ਲਗਾ ਕੇ ਭਾਰਤ ਦਾ ਅਪਮਾਨ ਕਰਨ, ਕਰਤਾਰਪੁਰ ਲਾਂਘੇ ਬਾਰੇ ਦੇਸ਼ ਨੂੰ ਗੁੰਮਰਾਹ ਕਰਨ ਦੇ ਯਤਨ ਕਰਨ ਲਈ ਪਾਕਿਸਤਾਨੀ ਏਜੰਟ ਦੇ ਤੌਰ 'ਤੇ ਬੋਲਣ ਦਾ ਦੋਸ਼ ਲਗਾਇਆ ਹੈ। ਭਾਜਪਾ ਨੇ ਕਿਹਾ ਕਿ ਸਿੱਧੂ ਨੇ ਝੂਠ ਬੋਲਿਆ ਕਿ ਪਾਕਿਸਤਾਨ ਸਿੱਖਾਂ ਨੂੰ ਆਪਣੇ ਇਲਾਕੇ 'ਚ ਪੈਂਦੇ ਗੁਰਦੁਆਰੇ ਤੱਕ ਪਹੁੰਚ ਕਰਨ ਦੀ ਇਜਾਜ਼ਤ ਦੇਣ ਲਈ ਤਿਆਰ ਹੈ। 

 

ਪ੍ਰੈਸ ਕਾਨਫਰੰਸ 'ਚ ਭਾਜਪਾ ਦੇ ਬੁਲਾਰੇ ਸੰਬਿਤ ਪਾਤਰਾ ਨੇ ਕਿਹਾ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੂੰ ਇਸ ਮੁੱਦੇ' ਤੇ ਜਵਾਬ ਦੇਣਾ ਚਾਹੀਦਾ ਹੈ।  ਉਹ ਦੱਸਣ ਕਿ ਕਿ ਸਿੱਧੂ ਇਸ ਮਾਮਲੇ 'ਤੇ ਉਨ੍ਹਾਂ ਦੀ ਸਹਿਮਤੀ ਨਾਲ ਬੋਲ ਰਹੇ ਹਨ ਜਾਂ ਨਹੀਂ। ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਪਹਿਲਾ ਹੀ ਸਿੱਧੂ ਦੀ ਨਿਖੇਧੀ ਕਰ ਚੁੱਕੇ ਹਨ।

 

 

ਪਾਤਰਾ ਨੇ ਸਿੱਧੂ 'ਤੇ ਗਲਤ ਤਰੀਕੇ ਨਾਲ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੂੰ ਮਿਲਣ ਦਾ ਦੋਸ਼ ਲਗਾਇਆ ਕਿਉਂਕਿ ਵਿਦੇਸ਼  ਮੰਤਰੀ ਨੇ ਸਾਬਕਾ ਕੇਂਦਰੀ ਮੰਤਰੀ ਐਮ.ਐਸ. ਗਿੱਲ ਨੂੰ ਮਿਲਣ ਦਾ ਸਮਾਂ ਦਿੱਤਾ ਸੀ ਪਰ ਸਿੱਧੂ ਉਨ੍ਹਾਂ ਨਾਲ ਹੀ ਮਿਲਣ ਆ ਗਏ।

 

ਭਾਜਪਾ ਦੇ ਬੁਲਾਰੇ ਨੇ ਕਿਹਾ ਕਿ ਸਵਰਾਜ ਨੇ ਆਪਣੀ ਬੈਠਕ' ਚ ਪਾਕਿਸਤਾਨ 'ਚ ਸਿੱਧੂ ਦੇ ਆਚਰਣ ਲਈ ਉਨ੍ਹਾਂ ਨੂੰ ਝਿੜਕਿਆ।

 

ਰੱਖਿਆ ਮੰਤਰੀ ਨਿਰਮਲਾ ਸੀਤਾਰਮਨ ਨੇ ਮੰਗਲਵਾਰ ਨੂੰ ਕਿਹਾ ਕਿ ਸਿੱਧੂ ਨੇ ਪਾਕਿਸਤਾਨੀ ਫੌਜ ਦੇ ਮੁਖੀ ਨੂੰ ਗਲੇ ਲਗਾ ਕੇ ਗਲਤ ਸੰਕੇਤ ਦਿੱਤਾ ਹੈ ਤੇ ਉਨ੍ਹਾਂ ਨੇ ਕਿਹਾ ਸੀ ਕਿ ਪੰਜਾਬ ਦੇ ਮੰਤਰੀ ਨੂੰ ਅਜਿਹਾ ਕਰਨ ਤੋਂ ਬਚਣਾ ਚਾਹੀਦਾ ਸੀ।

 

ਸਿੱਧੂ ਨੇ ਸੋਮਵਾਰ ਨੂੰ ਸ਼ੁਸ਼ਮਾ ਸਵਰਾਜ ਨਾਲ ਮੁਲਾਕਾਤ ਕੀਤੀ ਸੀ ਤੇ ਉਨ੍ਹਾਂ ਨੂੰ ਅਪੀਲ ਕੀਤੀ ਕਿ ਉਹ ਕਰਤਾਰਪੁਰ ਸਾਹਿਬ ਗਲਿਆਰਾ ਖੋਲ੍ਹਣ ਬਾਰੇ ਪਾਕਿਸਤਾਨ ਨਾਲ ਗੱਲਬਾਤ ਸ਼ੁਰੂ ਕਰਨ।

 

(ਇਹ ਕਹਾਣੀ  ਏਜੰਸੀ ਤੋਂ ਪ੍ਰਕਾਸ਼ਿਤ ਕੀਤੀ ਗਈ ਹੈ, ਜਿਸ ਵਿੱਚ ਕੋਈ ਬਦਲਾਵ ਨਹੀਂ  ਕੀਤਾ ਗਿਆ, ਸਿਰਫ ਸਿਰਲੇਖ ਬਦਲਿਆ ਗਿਆ ਹੈ)

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:navjot sidhu is speaking like a pakistani agent