ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੌਣ ਕੈਪਟਨ? ਮੇਰੇ ਕੈਪਟਨ ਤਾਂ ਰਾਹੁਲ ਗਾਂਧੀ ਸਾਬ੍ਹ - ਨਵਜੋਤ ਸਿੱਧੂ

ਕੌਣ ਕੈਪਟਨ? ਮੇਰਾ ਕੈਪਟਨ ਤਾਂ ਰਾਹੁਲ ਗਾਂਧੀ ਸਾਬ੍ਹ ਹੈ - ਨਵਜੋਤ ਸਿੱਧੂ

ਕਾਂਗਰਸ ਵਿਚਾਲੇ ਕਰਤਾਰਪੁਰ ਕੋਰੀਡੋਰ ਨੂੰ ਲੈ ਕੇ ਨਵਜੋਤ ਸਿੱਧੂ ਦੀ ਪਾਕਿਸਤਾਨ ਫੇਰੀ ਕਰਕੇ ਵਿਵਾਦ ਹੋਰ ਭਖਦਾ ਹੋਇਆ ਨਜ਼ਰ ਆ ਰਿਹਾ ਹੈ. ਇਸ ਤੋਂ ਪਹਿਲਾਂ ਕੈਪਟਨ  ਅਮਰਿੰਦਰ ਸਿੰਘ ਨੇ ਸਿੱਧੂ ਦੀ ਪਾਕਿ ਫੇਰੀ ਨੂੰ ਉਨ੍ਹਾਂ ਦਾ ਨਿੱਜੀ ਦੌਰਾ ਦੱਸਿਆ ਸੀ.

 

ਕੈਪਟਨ ਨੇ ਸਿੱਧੂ ਬਾਰੇ ਇੱਕ ਨਿੱਜੀ ਟੀਵੀ ਚੈਨਲ ਨੂੰ ਕਿਹਾ ਸੀ ਕਿ ,‘....ਤੁਸੀਂ ਸਰਕਾਰ `ਚ ਮੰਤਰੀ ਹੋ ਤੇ ਤੁਸੀਂ ਭਾਰਤੀ ਵੀ ਹੋ। ਭਾਰਤੀ ਉਨ੍ਹਾਂ ਫ਼ੌਜੀ ਜਰਨੈਲਾਂ ਨੂੰ ਹੱਲਾਸ਼ੇਰੀ ਨਹੀਂ ਦਿੰਦੇ, ਜਿਹੜੇ ਭਾਰਤ `ਤੇ ਹਮਲਾ ਕਰਦੇ ਹਨ।`

 

 

ਇਸ ਤੋਂ ਬਾਅਦ ਅੱਜ ਜਦੋਂ ਨਵਜੋਤ ਸਿੱਧੂ ਨੂੰ ਕੈਪਟਨ ਦੇ ਬਿਆਨ ਬਾਰੇ ਪੁੱਛਿਆ ਗਿਆ ਤਾਂ ਉਹ ਬੋਲੇ ਕਿ ਕਿਹੜਾ ਕੈਪਟਨ? ਮੇਰੇ ਕੈਪਟਨ ਤਾਂ ਰਾਹੁਲ ਗਾਂਧੀ ਹਨ।  ਉਨ੍ਹਾਂ ਨੇ ਹੀ ਤਾਂ ਮੈਨੂੰ ਹਰੇਕ ਥਾਂ ਭੇਜਿਆ ਹੈ। ਅਮਰਿੰਦਰ ਸਿੰਘ ਤਾਂ ਫ਼ੌਜ਼ ਦੇ ਕੈਪਟਨ ਹਨ. ਇਸ ਤੋਂ ਇਲਾਵਾ ਸਿੱਧੂ ਨੇ ਪੱਤਰਕਾਰਾਂ ਨੂੰ ਪੁੱਛਿਆ ਕਿ ਕਿਸ ਕੈਪਟਨ ਦੀ ਗੱਲ ਕਰ ਰਹੇ ਹੋ ਤੁਸ਼ੀਂ? ਬਾਅਦ ਵਿੱਚ ਸਿੱਧੂ ਬੋਲੇ ਕਿ ਅੱਛਾ ਤੁਸੀਂ ਕੈਪਟਨ  ਅਮਰਿੰਦਰ ਸਿੰਘ ਦੀ ਗੱਲ ਕਰ ਰਹੇ ਹੋ।ਕੈਪਟਨ ਦਾ ਕੈਪਟਨ ਰਾਹੁਲ ਗਾਂਧੀ ਹੈ ਤੇ ਮੇਰਾ ਕੈਪਟਨ ਵੀ ਰਾਹੁਲ ਗਾਂਧੀ ਹੈ।

 


ਕੈਪਟਨ ਨੇ ਇੱਕ ਕਦਮ ਹੋਰ ਅਗਾਂਹ ਜਾਂਦਿਆਂ ਸਿੱਧੂ ਬਾਰੇ ਕਿਹਾ ਸੀ ,‘ਮੈਨੂੰ ਪਤਾ ਨਹੀਂ ਕਿ ਉਸ (ਨਵਜੋਤ ਸਿੰਘ ਸਿੱਧੂ) ਨੂੰ ਇਹ ਸਭ ਗੱਲਾਂ ਕਰਨ ਦੀ ਆਦਤ ਕਿਉਂ ਹੈ। ਸ਼ਾਇਦ ਜਦੋਂ ਉਹ ਕੈਮਰਾ ਵੇਖ ਲੈਂਦਾ ਹੈ, ਤਦ ਉਹ ਬਿਨਾ ਕੁਝ ਸੋਚੇ ਬੋਲਣ ਲੱਗ ਪੈਂਦਾ ਹੈ। ਪਿਛਲੀ ਵਾਰ ਜਦੋਂ ਉਸ ਨੇ ਜਨਰਲ ਬਾਜਵਾ ਨੂੰ ਜੱਫੀ ਪਾਈ ਸੀ, ਮੈਂ ਉਸ ਨੂੰ ਕਿਹਾ ਸੀ ਕਿ ਤੈਨੂੰ ਇੰਝ ਨਹੀਂ ਕਰਨਾ ਚਾਹੀਦਾ ਸੀ ਕਿਉਂਕਿ ਹਰ ਰੋਜ਼ ਮੇਰੇ ਫ਼ੌਜੀਆਂ ਨੂੰ ਉਹ ਲੋਕ ਸ਼ਹੀਦ ਕਰ ਰਹੇ ਹਨ। ਮੇਰੀ ਆਪਣੀ ਬਟਾਲੀਅਨ ਦੇ ਇੱਕ ਮੇਜਰ ਤੇ ਦੋ ਜਵਾਨ ਹਾਲੇ ਕੁਝ ਹਫ਼ਤੇ ਪਹਿਲਾਂ ਹੀ ਸ਼ਹੀਦ ਹੋਏ ਹਨ। ਅਜਿਹੀਆਂ ਘਟਨਾਵਾਂ ਹਰ ਵੇਲੇ ਵਾਪਰਦੀਆਂ ਰਹਿੰਦੀਆਂ ਹਨ। ਸਾਡੇ ਫ਼ੌਜੀਆਂ ਨੂੰ ਸ਼ਹੀਦ ਕਰਨ ਦੇ ਹੁਕਮ ਕੌਣ ਦਿੰਦਾ ਹੈ? ਬਾਜਵਾ ਹੀ ਅਜਿਹੇ ਹੁਕਮ ਦਿੰਦਾ ਹੈ। ਉਹ ਸਾਡੇ ਨਾਲ ਇਹ ਕੁਝ ਕਰਦੇ ਹਨ ਤੇ ਤੁਸੀਂ ਅਜਿਹੇ ਲੋਕਾਂ ਨੂੰ ਜਾ-ਜਾ ਕੇ ਜੱਫੀਆਂ ਪਾ ਰਹੇ ਹੋ।`

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:navjot sidhu says my captain is only rahul gandhi