ਪਾਕਿਸਤਾਨ ਦੇ ਨਵੇਂ ਬਣੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੇ ਸਹੁੰ ਚੁੱਕ ਸਮਾਗਮ ਵਿਚ ਸ਼ਿਰਕਤ ਕਰਨ ਨੂੰ ਲੈ ਕੇ ਘਿਰੇ ਨਵਜੋਤ ਸਿੰਘ ਸਿੱਧੂ ਨੇ ਵਿਰੋਧੂੀਆਂ ਨੂੰ ਜਵਾਬ ਦਿੱਤਾ ਹੈ। ਪਾਕਿਸਤਾਨੀ ਫੌਜ ਦੇ ਮੁਖੀ ਜਨਰਲ ਕਮਰ ਜਾਵੇਦ ਬਾਜਵਾ ਨੂੰ ਗਲੇ ਲਗਾਉਂਣ ਕਾਰਨ ਬੀਜੇਪੀ ਨੇ ਸਿੱਧੂ 'ਤੇ ਜੰਮ ਕੇ ਨਿਸ਼ਾਨੇ ਲਗਾਏ। ਸਿੱਧੂ ਦੇ ਪਾਕਿਸਤਾਨੀ ਕਬਜ਼ੇ ਵਾਲੇ ਕਸ਼ਮੀਰ (ਪੀ.ਓ.ਕੇ.) ਦੇ ਪ੍ਰਧਾਨਮੰਤਰੀ ਦੇ ਬਿਲਕੁਲ ਨਾਲ ਬੈਠਣ ਨੂੰ ਲੈ ਕੇ ਵੀ ਵਿਵਾਦ ਹੋਇਆ। ਪੰਜਾਬ ਸਰਕਾਰ 'ਚ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਹੁਣ ਆਪਣੇ ਆਪ ਦਾ ਬਚਾਅ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਮੈਨੂੰ ਉੱਥੇ ਬੈਠਣ ਲਈ ਕਿਹਾ ਗਿਆ ਸੀ।
ਅਟਾਰੀ-ਵਾਹਗਾ ਬਾਰਡਰ ਰਾਹੀਂ ਭਾਰਤ ਪਰਤਣ ਤੋਂ ਬਾਅਦ ਸਿੱਧੂ ਨੇ ਮੀਡੀਆ ਨੂੰ ਕਿਹਾ ਕਿ "ਜੇ ਤੁਹਾਨੂੰ ਕਿਤੇ ਮਹਿਮਾਨ ਵਜੋਂ ਬੁਲਾਇਆ ਜਾਂਦਾ ਹੈ, ਤਾਂ ਤੁਸੀਂ ਉੱਥੇ ਹੀ ਬੈਠੋਗੇ ਜਿੱਥੇ ਤੁਹਾਨੂੰ ਬੈਠਣ ਲਈ ਕਿਹਾ ਜਾਵੇਗਾ. ਉਹ ਕਿਤੇ ਹੋਰ ਬੈਠ ਰਹੇ ਸਨ ਪਰ ਉਨ੍ਹਾਂ ਨੂੰ ਕਿਹਾ ਗਿਆ ਕਿ ਉੱਥੇ ਬੈਠੋ।"
ਉਨ੍ਹਾਂ ਨੇ ਪਾਕਿਸਤਾਨ ਦੇ ਸੈਨਾ ਮੁਖੀ ਬਾਜਵਾ ਨਾਲ ਗੱਲਬਾਤ ਬਾਰੇ ਕਿਹਾ ਕਿ "ਜੇ ਕੋਈ (ਬਾਜਵਾ) ਮੇਰੇ ਕੋਲ ਆਉਂਦਾ ਹੈ ਅਤੇ ਕਹਿੰਦਾ ਹੈ ਕਿ ਅਸੀਂ ਇਕੋ ਸੱਭਿਆਚਾਰ ਨਾਲ ਸਬੰਧ ਰੱਖਦੇ ਹਾਂ ਅਤੇ ਅਸੀਂ ਗੁਰੂ ਨਾਨਕ ਦੇਵ ਦੇ 550 ਪ੍ਰ੍ਕਾਸ਼ ਪੂਰਵ 'ਤੇ ਕਰਤਾਰਪੁਰ ਦੀ ਸਰਹੱਦ ਨੂੰ ਖੋਲ੍ਹ ਦੇਵਾਂਗੇ ਤਾਂ ਮੈਂ ਹੋਰ ਕੀ ਕਰਦਾ?' '
(ਏਐਨਆਈ ਦੀ ਇੰਨਪੁੱਟ ਦੇ ਨਾਲ)