ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਆਮ ਆਦਮੀ ਪਾਰਟੀ ਨੇ ਨਵਜੋਤ ਸਿੱਧੂ ’ਤੇ ਡੋਰੇ ਪਾਉਣੇ ਕੀਤੇ ਸ਼ੁਰੂ

ਆਮ ਆਦਮੀ ਪਾਰਟੀ (ਆਪ) ਦੇ ਸੀਨੀਅਰ ਆਗੂ ਤੇ ਪੰਜਾਬ ਵਿਧਾਨ ਸਭਾ ਚ ਵਿਰੋਧੀ ਧੜੇ ਦੇ ਆਗੂ ਹਰਪਾਲ ਸਿੰਘ ਚੀਮਾ ਨੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦੇ ਮੰਤਰੀ ਅਹੁਦੇ ਤੋਂ ਅਸਤੀਫ਼ਾ ਦੇਣ ਨੂੰ ਲੈ ਕੇ ਕਿਹਾ ਕਿ ਨਵਜੋਤ ਸਿੰਘ ਸਿੱਧੂ ਨੂੰ ਹੁਣ ਤੁਰੰਤ ‘ਭ੍ਰਿਸ਼ਟ ਪਾਰਟੀ’ ਕਾਂਗਰਸ ਤੋਂ ਵੀ ਕਿਨਾਰ ਕਰ ਲੈਣਾ ਚਾਹੀਦੈ।

 

ਚੀਮਾ ਨੇ ਪਾਰਟੀ ਦੇ ਮੁੱਖ ਦਫਤਰ ਤੋਂ ਮੀਡੀਆ ਦੇ ਗੱਲਬਾਤ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਪਾਰਟੀ ਨਵਜੋਤ ਸਿੱਧੂ ਦਾ ਸੁਆਗਤ ਕਰੇਗੀ ਕਿਉਂਕਿ ਉਹ ਪੰਜਾਬ ਦੇ ਜਵਾਨਾਂ, ਕਿਸਾਨਾਂ, ਦਲਿਤਾਂ, ਵਪਾਰੀਆਂ, ਉਦਯੋਗਪਤੀਆਂ, ਕਰਮਚਾਰੀਆਂ, ਬੇਰੋਜ਼ਗਾਰਾਂ ਦੇ ਹੱਕ ਚ ਮਾਫੀਆ-ਰਾਜ ਦੇ ਖਿਲਾਫ ਡਟਣ ਦਾ ਜਜ਼ਬਾ ਰੱਖਦੇ ਹਨ।

 

ਏਜੰਸੀ ਵਾਰਤਾ ਮੁਤਾਬਕ, ਆਪ ਆਗੂ ਹਰਪਾਲ ਸਿੰਘ ਸਿੱਧੂ ਨੇ ਕਿਹਾ ਕਿ ਸਿੱਧੂ ਦੀ ਸਾਫ ਸੁਥਰੀ ਸਿਆਸਤ, ਦਿੱਖ ਅਤੇ ਮੰਤਰੀ ਵਜੋਂ ਉਨ੍ਹਾਂ ਦਾ ਬਾਦਲਾਂ ਦੇ 10 ਸਾਲਾਂ ਦੇ ਮਾਫੀਆ-ਰਾਜ ਸਮੇਤ ਬੇਅਦਬੀ ਦੇ ਮਾਮਲੇ ਚ ਬਾਦਲਾਂ ਖਿਲਾਫ ਬੇਬਾਕੀ ਦੇ ਨਾਲ ਬੋਲਣਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਚੰਗਾ ਨਹੀਂ ਲੱਗ ਰਿਹਾ ਸੀ।

 

ਚੀਮਾ ਨੇ ਕਿਹਾ ਕਿ ਆਮ ਲੋਕਾਂ ਚ ਸਿੱਧੂ ਦੇ ਵੱਧਦੇ ਸਿਆਸੀ ਕੱਦ ਨੂੰ ਕੈਪਟਨ ਆਪਣੀ ਕੁਰਸੀ ਲਈ ਵੀ ਖਤਰਾ ਸਮਝਣ ਲਗੇ ਸੀ ਇਸ ਲਈ ਸਿੱਧੂ ਨੂੰ ਲਗਾਤਾਰ ਬੇਇਜ਼ੱਤ ਕੀਤਾ ਜਾ ਰਿਹਾ ਸੀ ਤੇ ਆਖਰ ਚ ਸਿੱਧੂ ਨੂੰ ਅਸਤੀਫਾ ਦੇਣ ਲਈ ਮਜਬੂਰ ਕਰ ਦਿੱਤਾ ਗਿਆ।

 

ਚੀਮਾ ਨੇ ਕਿਹਾ ਕਿ ਬੇਹਤਰ ਹੁੰਦਾ ਸਿੱਧੂ ਬਤੌਰ ਬਿਜਲੀ ਮੰਤਰੀ ਦਾ ਆਪਣਾ ਅਹੁਦਾ ਸੰਭਾਲ ਕੇ ਪਿਛਲੀ ਬਾਦਲ ਸਰਕਾਰ ਦੌਰਾਨ ਜਨਤਕ ਥਰਮਲ ਪਲਾਂਟ ਬੰਦ ਕਰਕੇ ਨਿਜੀ ਕੰਪਨੀਆਂ ਦੇ ਨਾਲ ਕੀਤੇ ਗਏ ਮਹਿੰਗੇ ਅਤੇ ਨਾਜਾਇਜ਼ ਸ਼ਰਤਾਂ ਵਾਲੇ ਸਮਝੌਤੇ ਰੱਦ ਕਰਦੇ ਤੇ ਬਾਦਲਾਂ ਦੇ ਬਿਜਲੀ-ਮਾਫੀਆ ਨੂੰ ਨੰਗਾ ਕਰਦੇ ਤੇ ਇਸ ਨੂੰ ਵੀ ਸਾਹਮਣੇ ਲਿਆਉਂਦੇ ਕਿ ਕੈਪਟਨ ਨਿਜੀ ਥਰਮਲ ਕੰਪਨੀਆਂ ਦੇ ਨਾਲ ਹੋਏ ਸਮਝੌਤੇ ਨੂੰ ਰੱਦ ਕਰਨ ਤੋਂ ਪਿੱਛੇ ਕਿਉਂ ਹਟੇ? ਚੀਮਾ ਨੇ ਕਿਹਾ ਕਿ ਸਿੱਧੂ ਨੇ ਸੂਬਾ ਵਾਸੀਆਂ ਨੂੰ ਰਾਹਤ ਦੇਣ ਦਾ ਮੌਕਾ ਗੁਆ ਦਿੱਤਾ ਹੈ।

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Navjot Singh Sidhu to be welcomed by AAP afetr resignation from Congress Party says Harpal Singh Cheema