ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮਹਾਰਾਸ਼ਟਰ ’ਚ ਐਨਸੀਪੀ-ਕਾਂਗਰਸ 125-125 ਸੀਟਾਂ 'ਤੇ ਲੜੇਗੀ ਸਾਂਝੀ ਚੋਣ

ਨੈਸ਼ਨਲ ਕਾਂਗਰਸ ਪਾਰਟੀ (ਐਨਸੀਪੀ) ਦੇ ਪ੍ਰਧਾਨ ਸ਼ਰਦ ਪਵਾਰ ਨੇ ਸੋਮਵਾਰ ਨੂੰ ਐਲਾਨ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਪਾਰਟੀ ਅਤੇ ਕਾਂਗਰਸ ਅਗਲੇ ਮਹੀਨੇ ਹੋਣ ਵਾਲੀਆਂ ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ਵਿੱਚ 125-125 ਸੀਟਾਂ ‘ਤੇ ਆਪਣੇ ਉਮੀਦਵਾਰ ਖੜ੍ਹੇ ਕਰਨਗੀਆਂ।

 

ਪਵਾਰ ਨੇ ਐਲਾਨ ਕੀਤਾ ਕਿ ਕਾਂਗਰਸ ਨਾਲ ਗਠਜੋੜ ਤਹਿਤ ਸੀਟ ਦੀ ਵੰਡ ਨੂੰ ਅੰਤਮ ਰੂਪ ਦੇ ਦਿੱਤਾ ਗਿਆ ਹੈ। ਐਨਸੀਪੀ ਪ੍ਰਧਾਨ ਨੇ ਟਵੀਟ ਕੀਤਾ ਕਿ ਬਾਕੀ 38 ਸੀਟਾਂ ਸਮਝੌਤੇ ਤਹਿਤ ਗੱਠਜੋੜ ਦੇ ਭਾਈਵਾਲਾਂ ਲਈ ਛੱਡੀਆਂ ਜਾਣਗੀਆਂ।

 

ਪਵਾਰ ਨੇ ਕਿਹਾ ਕਿ ਐਨਸੀਪੀ ਇਸ ਚੋਣ ਚ ਨਵੇਂ ਚਿਹਰਿਆਂ ਨੂੰ ਮੌਕਾ ਦੇਵੇਗੀ। ਕੁਝ ਸੀਟਾਂ ਨੂੰ ਕਾਂਗਰਸ ਨਾਲ ਬਦਲਿਆ ਜਾਵੇਗਾ।

 

ਦੋਵੇਂ ਪਾਰਟੀਆਂ ਦੇ ਕਈ ਪ੍ਰਮੁੱਖ ਨੇਤਾ ਆਉਂਦੀਆਂ ਵਿਧਾਨ ਸਭਾ ਚੋਣਾਂ ਲਈ ਕਾਂਗਰਸ ਅਤੇ ਐਨਸੀਪੀ ਵਿਚਾਲੇ ਗੱਠਜੋੜ ਤੋਂ ਪਹਿਲਾਂ ਹੀ ਛੱਡ ਕੇ ਲੰਘ ਗਏ ਹਨ। ਇਨ੍ਹਾਂ ਚੋਂ ਐਨਸੀਪੀ ਚੋਂ ਵਧੇਰੇ ਨੇਤਾ ਪਾਰਟੀ ਛੱਡ ਕੇ ਜਾ ਚੁੱਕੇ ਹਨ। ਇਨ੍ਹਾਂ ਚੋਂ ਬਹੁਤ ਸਾਰੇ ਨੇਤਾ ਭਾਜਪਾ ਚ ਸ਼ਾਮਲ ਹੋ ਗਏ ਹਨ ਤੇ ਕੁਝ ਸ਼ਿਵ ਸੈਨਾ ਚ ਸ਼ਾਮਲ ਹੋ ਗਏ ਹਨ।

 

ਦੱਸ ਦੇਈਏ ਕਿ ਮਹਾਰਾਸ਼ਟਰ ਵਿਧਾਨ ਸਭਾ ਦੀਆਂ ਕੁੱਲ 288 ਸੀਟਾਂ ਹਨ। ਦੋਵਾਂ ਪਾਰਟੀਆਂ ਨੇ 2014 ਦੀਆਂ ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ਵੱਖੋ-ਵੱਖ ਤੌਰ 'ਤੇ ਲੜੀਆਂ ਸਨ। ਉਦੋਂ ਕਾਂਗਰਸ ਅਤੇ ਐਨਸੀਪੀ ਦਰਮਿਆਨ ਸੀਟ ਦੀ ਵੰਡ 'ਤੇ ਕੋਈ ਸਹਿਮਤੀ ਨਹੀਂ ਬਣੀ ਸੀ ਜਿਸ ਤੋਂ ਬਾਅਦ ਪਵਾਰ ਦੀ ਪਾਰਟੀ ਨੇ 15 ਸਾਲ ਪੁਰਾਣੇ ਗੱਠਜੋੜ ਨੂੰ ਤੋੜ ਦਿੱਤਾ ਸੀ।

 

ਪਿਛਲੀਆਂ ਵਿਧਾਨ ਸਭਾ ਚੋਣਾਂ ਚ ਕਾਂਗਰਸ ਨੇ 42 ਸੀਟਾਂ ਜਿੱਤੀਆਂ ਸਨ ਅਤੇ ਐਨਸੀਪੀ ਨੇ 41 ਸੀਟਾਂ ਜਿੱਤੀਆਂ ਸਨ। ਇਨ੍ਹਾਂ 2014 ਦੀਆਂ ਚੋਣਾਂ ਚ ਭਾਜਪਾ 122 ਸੀਟਾਂ ਜਿੱਤ ਕੇ ਇਕੋ ਵੱਡੀ ਪਾਰਟੀ ਵਜੋਂ ਉਭਰੀ ਸੀ।

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:ncp congress will fight on 125 125 seats in maharashtra election