ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਨਵੇਂ ਵਿਰੋਧੀ ਧਿਰ ਆਗੂ ਹਰਪਾਲ ਚੀਮਾ ਨੂੰ ਪਸੰਦ ਨਹੀਂ ਆਇਆ ਸਰਕਾਰੀ ਬੰਗਲਾ

ਹਰਪਾਲ ਸਿੰਘ ਚੀਮਾ

ਪੰਜਾਬ ਦੇ ਨਵੇਂ ਵਿਰੋਧੀ ਧਿਰ ਨੇਤਾ ਹਰਪਾਲ ਸਿੰਘ ਚੀਮਾ ਚੰਡੀਗੜ੍ਹ ਦੇ ਦੱਖਣੀ ਪਾਸੇ ਉਨ੍ਹਾਂ ਨੂੰ ਅਲਾਟ ਕੀਤੇ ਇੱਕ ਸਰਕਾਰੀ ਬੰਗਲੇ ਤੋਂ ਖੁਸ਼ ਨਹੀਂ ਹਨ।  ਕੈਪਟਨ ਅਮਰਿੰਦਰ ਸਿੰਘ ਸਰਕਾਰ ਵੱਲੋਂ ਉਨ੍ਹਾਂ ਨੂੰ ਇਹ ਬੰਗਲਾ ਸੁਖਪਾਲ ਕਹਿਰਾ ਜਗ੍ਹਾਂ 'ਤੇ ਅਲਾੱਟ ਕੀਤਾ ਗਿਆ ਹੈ। 

 

 ਅਸਲ ਵਿੱਚ ਆਮ ਆਦਮੀ ਪਾਰਟੀ ਆਗੂ ਚੀਮਾ ਉੱਤਰੀ ਪਾਸੇ ਇੱਕ ਅਜਿਹੇ ਸਥਾਨ 'ਤੇ ਰਹਿਣਾ ਚਾਹੁੰਦੇ ਸਨ, ਜਿੱਥੇ ਮੁੱਖ ਮੰਤਰੀ, ਜ਼ਿਆਦਾਤਰ ਮੰਤਰੀ ਅਤੇ ਬਾਕੀ ਉੱਚ ਅਧਿਕਾਰੀ ਆਉਂਦੇ ਰਹਿੰਦੇ ਹਨ।  ਪਰ ਹੁਣ ਉਹ ਦੂਰ ਦੁਰਾਡੇ ਦੇ ਸੈਕਟਰ 39 'ਚ ਰਹਿ ਰਹੇ ਹਨ। 

 

ਚੀਮਾ ਨੇ ਕਿਹਾ ਕਿ,'ਜਦੋਂ ਵੀ ਮੈਂ ਸ਼ਹਿਰ ਵਿੱਚ ਹੁੰਦਾ ਹਾਂ ਤਾਂ ਪਾਰਟੀ ਦੇ ਨੇਤਾਵਾਂ ਅਤੇ ਸਮਰਥਕਾਂ ਨੂੰ ਮਿਲਣ ਲਈ ਮੈਨੂੰ ਕੁਝ ਥਾਂ ਚਾਹੀਦੀ ਹੈ।  ਪਰ ਵਿਭਾਗ ਅਜੇ ਘਰ ਦੀ ਮੁਰੰਮਤ ਕਰ ਰਿਹਾ ਹੈ।  ਕੰਮ ਪੂਰਾ ਹੋਣ ਵਿੱਚ ਕੁਝ ਸਮਾਂ ਲੱਗ ਸਕਦਾ ਹੈ। "

 

ਹਾਲਾਂਕਿ ਚੀਮਾ ਅਤੇ ਉਨ੍ਹਾਂ ਦੇ ਪਾਰਟੀ ਸਹਿਯੋਗੀਆਂ, ਜਿਨ੍ਹਾਂ ਵਿਚ ਵਿਰੋਧੀ ਧਿਰ ਦੇ ਸਾਬਕਾ ਨੇਤਾ ਹਰਵਿੰਦਰ ਸਿੰਘ ਫੂਲਕਾ ਵੀ ਹਨ, ਨੇ ਇਸ ਮੁੱਦੇ ਨੂੰ ਕੈਪਟਨ ਅਮਰਿੰਦਰ ਸਿੰਘ ਕੋਲ ਉਠਾਇਆ ਸੀ, ਪਰ ਮੁੱਖ ਮੰਤਰੀ ਨੇ ਇਸ ਬੇਨਤੀ ਨੂੰ ਸਵੀਕਾਰ ਨਹੀਂ ਕੀਤਾ।  ਉਨ੍ਹਾਂ ਨੇ ਆਪ ਨੇਤਾਵਾਂ ਨੂੰ ਦੱਸਿਆ ਕਿ ਕੁਝ ਮੰਤਰੀ ਤਾਂ ਅਜੇ ਤੱਕ ਬੰਗਲਾ ਮਿਲਣ ਦੀ ਉਡੀਕ ਕਰ ਰਹੇ ਹਨ ਕਿਉਂਕਿ ਬੰਗਲਿਆਂ ਦੀ ਘਾਟ ਹੈ ਅਤੇ ਵਿਰੋਧੀ ਧਿਰ ਦੇ ਨੇਤਾ ਲਈ ਖਾਸ ਤੌਰ 'ਤੇ ਕੋਈ ਥਾਂ ਤੈਅ ਨਹੀਂ ਕੀਤੀ ਗਈ। 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:new opposition leader cheema upset with the bungalow alloted to him