ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਕਿਹਾਹੈ ਕਿ ਪਹਿਲਾਂ ਪ੍ਰਧਾਨ ਮੰਤਰੀ ਦਾ ਜਨਮ ਪ੍ਰਧਾਨਮੰਤਰੀ ਦੇ ਢਿੱਡ ਵਿੱਚੋ ਹੁੰਦਾ ਸੀ, ਪਰ ਸਾਨੂੰ ਇਸ ਨੂੰ ਬਦਲਣਾ ਹੋਵੇਗਾ। ਗਡਕਰੀ ਬੋਲੇ, 'ਅਸੀਂ ਗਰੀਬ ਆਬਾਦੀ ਵਾਲੇ ਇੱਕ ਖੁਸ਼ਹਾਲ ਰਾਸ਼ਟਰ ਹਾਂ। ਜਿਨ੍ਹਾਂ ਨੇ ਰਾਜ ਕੀਤਾ, ਉਨ੍ਹਾਂ ਨੇ ਆਪਣੇ ਪਰਿਵਾਰਾਂ ਨੂੰ ਲਾਭ ਪਹੁੰਚਾਇਆ। ਪ੍ਰਧਾਨ ਮੰਤਰੀ ਦੇ ਢਿੱਡ ਵਿੱਚੋਂ ਪ੍ਰਧਾਨ ਮੰਤਰੀ ਪੈਦਾ ਹੋਏ, ਮੁੱਖ ਮੰਤਰੀ ਦੇ ਢਿੱਡ 'ਚੋਂ ਮੁੱਖ ਮੰਤਰੀ ਪੈਦਾ ਹੋਏ। ਵਿਧਾਇਕ ਦੇ ਢਿੱਡ 'ਚੋਂ ਵਿਧਾਇਕ ਤੇ ਐਮਪੀ ਦੇ ਢਿੱਡ 'ਚੋਂ ਐਮਪੀ। ਪਰ ਹੁਣ ਸਾਨੂੰ ਇਸ ਨੂੰ ਬਦਲਣਾ ਹੋਵੇਗਾ। '
BJP isn't one family's party. It isn't a party which does politics on basis of caste,religion,language.Vajpayee ji was our tallest leader but BJP was never identified with his or Advani ji's name.Rajnath ji&I were its Pres but it wasn't identified with our names: N Gadkari(27.10) pic.twitter.com/Dp2994KKMO
— ANI (@ANI) October 27, 2018
ਉਨ੍ਹਾਂ ਨੇ ਕਿਹਾ ਕਿ ਭਾਜਪਾ ਕਿਸੇ ਵੀ ਇੱਕ ਪਰਿਵਾਰ ਦੀ ਪਾਰਟੀ ਨਹੀਂ ਹੈ। ਭਾਜਪਾ ਉਹ ਪਾਰਟੀ ਨਹੀਂ ਹੈ ਜੋ ਜਾਤ, ਧਰਮ ਤੇ ਭਾਸ਼ਾ ਦੇ ਆਧਾਰ 'ਤੇ ਰਾਜਨੀਤੀ ਕਰਦੀ ਹੈ। ਵਾਜਪਾਈ ਜੀ ਸਾਡੇ ਸਭ ਤੋਂ ਵੱਡੇ ਨੇਤਾ ਸਨ ਪਰ ਪਾਰਟੀ ਨੂੰ ਕਦੇ ਵੀ ਉਨ੍ਹਾਂ ਦੇ ਜਾਂ ਅਡਵਾਨੀ ਦੇ ਨਾਂਅ ਨਾਲ ਨਹੀਂ ਜਾਣਿਆ ਜਾਂਦਾ। ਰਾਜਨਾਥ ਤੇ ਮੈਂ ਪਾਰਟੀ ਦੇ ਪ੍ਰਧਾਨ ਰਹੇ ਹਾਂ, ਪਰ ਪਾਰਟੀ ਸਾਡੇ ਨਾਂਅ ਨਾਲ ਵੀ ਨਹੀਂ ਪਹਿਚਾਣੀ ਜਾਂਦੀ ਹੈ।
ਇਸ ਤੋਂ ਇਲਾਵਾ, ਕੇਂਦਰੀ ਮੰਤਰੀ ਨੇ ਕਿਹਾ ਕਿ ਤਾਮਿਲਨਾਡੂ, ਕਰਨਾਟਕ, ਆਂਧਰਾ ਪ੍ਰਦੇਸ਼ ਤੇ ਤੇਲੰਗਾਨਾ ਸੂਬਿਆਂ ਵਿੱਚ ਪਾਣੀ ਦੀਆਂ ਲੋੜਾਂ ਨੂੰ ਪੂਰਾ ਕਰਨ ਲਈ ਪਾਰਟੀ ਦਰਿਆਵਾਂ ਨੂੰ ਜੋੜਨ ਲਈ ਵਚਨਬੱਧ ਹੈ। ਭਾਰਤੀ ਜਨਤਾ ਯੁਵਾ ਮੋਰਚਾ (ਬੀਜੇਯੂਐਮ) ਦੇ ਨੈਸ਼ਨਲ ਕਾਨਫਰੰਸ ਦੇ ਨੁਮਾਇੰਦੇ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਸਰਕਾਰ ਨੇ ਛੇ ਨਦੀਆਂ ਨੂੰ ਜੋੜਨ ਦੀ ਯੋਜਨਾ ਬਣਾਈ ਹੈ, ਜਿਸ ਦੀ ਲਾਗਤ ਲਗਭਗ ਦੋ ਲੱਖ ਕਰੋੜ ਰੁਪਏ ਹੋਵੇਗੀ।