ਅਗਲੀ ਕਹਾਣੀ

ਸਿੱਧੂ ਬੋਲੇ- ਮੈਂ ਕੁਝ ਗ਼ਲਤ ਨੀ ਕੀਤਾ, ਕੈਬਨਿਟ ਮੀਟਿੰਗ 'ਚ ਮੰਤਰੀ ਰਹੇ ਚੁੱਪ

ਸਿੱਧੂ ਬੋਲੇ- ਮੈਂ ਕੁਝ ਗ਼ਲਤ ਨੀ ਕੀਤਾ, ਕੈਬਨਿਟ ਮੀਟਿੰਗ 'ਚ ਮੰਤਰੀ ਰਹੇ ਚੁੱਪ

ਸੋਮਵਾਰ ਨੂੰ ਕੈਬਨਿਟ ਦੀ ਮੀਟਿੰਗ ਦੌਰਾਨ ਸਥਾਨਕ ਬਾਡੀਜ਼ ਮੰਤਰੀ ਨਵਜੋਤ ਸਿੰਘ ਸਿੱਧੂ ਦੇ 'ਰਾਹੁਲ ਮੇਰੇ ਕੈਪਟਨ' ਬਿਆਨ ਬਾਰੇ ਕੋਈ ਚਰਚਾ ਨਹੀਂ ਹੋਈ। ਤ੍ਰਿਪਤ ਰਾਜਿੰਦਰ ਬਾਜਵਾ ਤੇ ਰਾਣਾ ਗੁਰਮੀਤ ਸਿੰਘ ਸੋਢੀ, ਜਿਨ੍ਹਾਂ ਨੇ ਕਿਹਾ ਸੀ ਕਿ ਸਿੱਧੂ ਨੂੰ ਕੁਰਸੀ ਛੱਡ ਦੇਣੀ ਚਾਹੀਦੀ ਹੈ ਤੇ ਮੰਤਰੀ ਮੰਡਲ ਦੀ ਬੈਠਕ ਵਿੱਚ ਇਹ ਮੁੱਦਾ ਚੁੱਕਿਆ ਜਾਵੇਗਾ, ਉਨ੍ਹਾਂ ਨੇ ਇਸ ਨੂੰ ਅੱਗੇ ਨਹੀਂ ਵਧਾਇਆ। ਦੋ ਹੋਰ ਮੰਤਰੀ ਸੁਖਬਿੰਦਰ ਸਰਕਾਰੀਆ ਤੇ ਸਾਧੂ ਸਿੰਘ ਧਰਮਸੋਤ ਨੇ ਸ਼ਨੀਵਾਰ ਨੂੰ ਮੰਗ ਕੀਤੀ ਸੀ ਕਿ ਮੰਤਰੀ ਅਸਤੀਫਾ ਦੇਣ।

 

ਸਿੱਧੂ 'ਤੇ ਇਨ੍ਹਾਂ ਚਾਰ ਮੰਤਰੀਆਂ ਨੇ ਐਤਵਾਰ ਨੂੰ ਹਮਲਾ ਕੀਤਾ ਤੇ ਮੰਗ ਕੀਤੀ ਕਿ ਉਹ ਮੁਆਫੀ ਮੰਗਣ।

 

ਰਾਜਸਥਾਨ ਵਿਚ ਪ੍ਰਚਾਰ ਕਰ ਰਹੇ ਸਿੱਧੂ ਮੀਟਿੰਗ ਵਿੱਚ ਮੌਜੂਦ ਨਹੀਂ ਸਨ। ਇੱਕ ਸੀਨੀਅਰ ਕਾਂਗਰਸੀ ਨੇਤਾ ਦੇ ਅਨੁਸਾਰ ਪਾਰਟੀ ਸਥਿਤੀ ਨੂੰ ਸੁਲਝਾਉਣ ਦੀ ਕੋਸ਼ਿਸ਼ ਕਰ ਰਹੀ ਹੈ ਤੇ ਇਸ ਮੁੱਦੇ ਨੂੰ ਕੈਬਨਿਟ 'ਚ ਉਠਾਉਣ ਨਾਲ ਮਾਮਲਾ ਭੜਕ ਸਕਦਾ ਸੀ।

 

ਜਦੋਂ ਸਿੱਧੂ ਤੋਂ ਪੁੱਛਿਆ ਗਿਆ ਕਿ ਕੀ ਉਨ੍ਹਾਂ ਨੂੰ ਆਪਣਾ ਬਿਆਨ ਵਾਪਸ ਲੈਣ ਲਈ ਤੇ ਮੁੱਖ ਮੰਤਰੀ ਤੋਂ ਮੁਆਫੀ ਮੰਗਣ ਲਈ ਪਾਰਟੀ ਹਾਈਕਮਾਨ ਨੇ ਕਿਹਾ ਸੀ, ਸਿੱਧੂ ਨੇ ਕਿਹਾ, "ਨਹੀਂ. ਮੈਂ ਕੁਝ ਗਲਤ ਨਹੀਂ ਕੀਤਾ।"

 

ਇੱਕ ਕੈਬਨਿਟ ਮੰਤਰੀ ਨੇ ਕਿਹਾ ਕਿ ਸਿੱਧੂ ਨੂੰ ਉਨ੍ਹਾਂ ਦੀ ਗੈਰਹਾਜ਼ਰੀ ਵਿਚ ਨਿਸ਼ਾਨਾ ਬਣਾਉਣਾ ਸਹੀ ਨਹੀਂ ਸੀ। "ਕੋਈ ਵੀ ਮੰਤਰੀ ਨੇ ਇਸ ਨੂੰ ਨਹੀਂ ਚੱਕਿਆ ਅਤੇ ਇਸ ਮਾਮਲੇ 'ਤੇ ਕੁਝ ਵੀ ਨਹੀਂ ਬੋਲਿਆ ਗਿਆ।''

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:No discussion on Sidhu in punjab cabinet meeting