ਉੱਤਰ ਪ੍ਰਦੇਸ਼ ਦੇ ਡਰਾਈਵਰ ਨਵੇਂ ਹਨ. ਬਿਹਤਰ ਗੱਡੀ ਚਲਾਉਣਾ ਚਾਹੁੰਦੇ ਨੇ ਪਰ ਮਸ਼ੀਨ ਪੁਰਾਣੀ ਹੈ। ਉਹ ਤਾਂ ਆਪਣੀ ਮਰਜੀ ਨਾਲ ਹੀ ਚੱਲੇਗੀ। ਮੁੱਖ ਮੰਤਰੀ ਬਹੁਤ ਵਧੀਆ ਹੈ ਪਰ ਅਧਿਕਾਰੀਆਂ ਮਨਮਾਨੀ ਕਰ ਰਹੇ ਹਨ। ਸਰਕਾਰ ਦੀ ਬਦਨਾਮੀ ਕਰਨ ਵਿੱਚ ਲੱਗੇ ਹਨ ਕੋਈ ਵੀ ਸੁਣ ਹੀ ਨਹੀਂ ਰਿਹਾ। ਅਫਸਰ ਕੰਮ ਨਹੀਂ ਕਰ ਰਹੇ ਅਤੇ ਨਾ ਹੀ ਉਹ ਕਿਸੇ ਨੂੰ ਕਰਨ ਦਿੰਦੇ ਹਨ। ਕੰਮ ਕਰਨ ਦੀ ਬਜਾਏ ਮੁੱਖ ਮੰਤਰੀ ਨਾਲ ਹੋਰਨਾਂ ਨੂੰ ਵੀ ਗੁੰਮਰਾਹ ਕਰਕੇ ਉਨ੍ਹਾਂ ਦੀ ਛਿੱਲ ਕੱਟ ਰਹੇ ਹਨ।
ਇਹ ਗੱਲ ਭਾਰਤੀ ਸਮਾਜ ਪਾਰਟੀ ਦੇ ਮੁਖੀ, ਯੂਪੀ ਸਰਕਾਰ ਦੇੇ ਕੈਬਨਿਟ ਮੰਤਰੀ ਓਮ ਪ੍ਰਕਾਸ਼ ਰਾਜਭਰ ਨੇ ਕਹੀ ਹੈ। ਸੂਬਾ ਸਰਕਾਰ 'ਤੇ ਟਿੱਪਣੀ ਕਰਦੇ ਹੋਏ ਰਾਜਭਰ ਨੇ ਕਿਹਾ ਕਿ ਐਸਸੀ / ਐਸਟੀ ਕਾਨੂੰਨ ਬਾਰੇ ਸੁਪਰੀਮ ਕੋਰਟ ਦਾ ਸਮਰਥਨ ਕਰਨਾ ਚਾਹੀਦਾ ਹੈ। ਪਛੜੇ ਵਰਗਾਂ,ਨੂੰ ਜੇ ਤਿੰਨ ਹਿੱਸਿਆਂ ਵਿਚ ਵੱਖ ਨਹੀਂ ਕੀਤਾ ਜਾਂਦਾ, ਤਾਂ ਸਰਕਾਰ ਨੂੰ ਨੁਕਸਾਨ ਹੋਵੇਗਾ।
ਆਉਂਦੀਆਂ ਲੋਕ ਸਭਾ ਚੋਣਾਂ ਦਾ ਜ਼ਿਕਰ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਜੇਕਰ ਐਸ.ਪੀ.-ਬਸਪਾ ਇਕਜੁੱਟ ਹੋ ਜਾਣ ਤਾਂ ਭਾਜਪਾ ਨੂੰ ਨਾ ਤਾਂ 'ਰਾਮ' ਮਿਲਣਗੇ ਨਾ 'ਮਾਇਆ' ਮਿਲੇਗੀ। ਉਨ੍ਹਾਂ ਨੇ ਕਿਹਾ ਕਿ ਬਸਪਾ ਪ੍ਰਧਾਨ ਮਾਇਆਵਤੀ ਅਤੇ ਸਮਾਜਵਾਦੀ ਪਾਰਟੀ ਦੇ ਪ੍ਰਧਾਨ ਅਖਿਲੇਸ਼ ਯਾਦਵ ਵਾਂਗ ਮੇਰਾ ਵੀ ਕੋਈ ਚੋਣਾਂ 'ਚ ਕੁਝ ਨਹੀਂ ਵਿਗਾਰ ਸਕਦਾ।
ਰਾਜਭਰ ਨੇ ਕਿਹਾ ਕਿ 2024 ਤੱਕ ਸਾਥ ਚੱਲਣ ਦਾ ਸਮਝੌਤਾ ਭਾਜਪਾ ਦੇ ਪ੍ਰਧਾਨ ਅਮਿਤ ਸ਼ਾਹ ਨੇ ਕੀਤਾ ਹੈ। ਸਾਡੀ ਪਾਰਟੀ ਨੂੰ ਲੋਕ ਸਭਾ ਚੋਣਾਂ ਵਿੱਚ ਕਿਸੇ ਵੀ ਸੀਟ ਦੀ ਲੋੜ ਨਹੀਂ ਹੈ। ਸਾਡੀ ਪਾਰਟੀ ਅਤੇ ਸਾਡੇ ਸਮਾਜ ਦੀ ਰੱਖਿਆ ਕਰਨ ਤੇ ਉਸਨੂੰ ਬਚਾਉਣ ਲਈ ਮੈਂ ਹੀ ਬਹੁਤ ਹਾਂ।