ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

AAP ਦਾ 'ਦਲਿਤ ਕਾਰਡ' ਖਹਿਰਾ ਨੂੰ ਕਮਜ਼ੋਰ ਕਰਨ ਦੀ ਰਾਜਨੀਤੀ ਜਾਂ ਪਾਰਟੀ ਨੂੰ?

ਆਮ ਆਦਮੀ ਪਾਰਟੀ

ਆਮ ਆਦਮੀ ਪਾਰਟੀ 2017 ਦੀਆਂ ਪੰਜਾਬ ਵਿਧਾਨ ਸਭਾ ਚੋਣਾ ਵਿੱਚ ਸਾਫ ਅਕਸ ਨਾਲ ਉੱਤਰੀ ਸੀ। ਪਾਰਟੀ ਵੱਲੋਂ ਲੋਕ ਪੱਖੀ ਹੋਣ ਦੇ ਨਾਲ–ਨਾਲ ਲੋਕਪੱਖੀ ਵਾਅਦੇ ਵੀ ਕੀਤੇ ਗਏ। ਪਰ ਪੰਜਾਬ ਦੇ ਲੋਕਾ ਨੇ ਆਮ ਆਦਮੀ ਪਾਰਟੀ 'ਤੇ ਭਰੋਸਾ ਨਾ ਕਰ ਪੰਜਾਬ ਦੀ ਸੱਤਾ ਕਾਗਰਸ ਦੇ ਹੱਥ ਦੇ ਦਿੱਤੀ। ਜਿੰਨਾਂ ਆਮ ਆਦਮੀ ਪਾਰਟੀ ਦੀ ਸਮੁੱਚੀ ਲੀਡਰਸ਼ਿਪ ਨੂੰ ਹਾਰ ਅਤੇ ਲੋਕਾਂ ਵੱਲੋਂ ਦਿਖਾਈ ਬੇਯਕੀਨੀ ਦਾ ਮੰਥਨ ਕਰਨਾ ਉਦੋ ਜ਼ਰੂਰੀ ਸੀ, ਅੱਜ ਵੀ ਉਨ੍ਹਾਂ ਹੀ ਜਰੂਰੀ ਹੈ। ਪਰ ਸੱਚ ਇਹ ਵੀ ਹੈ ਕਿ ਆਮ ਆਦਮੀ ਪਾਰਟੀ ਵਿੱਚ ਲੰਮੇ ਸਮੇ ਤੋ ਆਪਸੀ ਕਲੇਸ਼ ਚੱਲਦੇ ਆ ਰਹੇ ਹਨ । ਪਾਰਟੀ ਦੀ ਸਮੁੱਚੀ ਲੀਡਰਸ਼ਿਪ ਨੂੰ ਸੋਚਣਾ ਇਹ ਪੈਣਾ ਹੈ ਕਿ ਉਹ ਪੰਜਾਬ ਦੇ ਭਖ਼ਦੇ ਮੁੱਦਿਆਂ ਦੀ ਗੱਲ ਜ਼ਰੂਰ ਕਰੇ ਪਰ ਆਪਣਾ ਜੱਥੇਬੰਦਕ ਢਾਚਾ ਡਿੱਗਣ ਤੋਂ ਵੀ ਬਚਾਵੇ। ਪਾਰਟੀ ਵਿਚ ਚੱਲ ਰਿਹਾ ਆਪਸੀ ਕਲੇਸ਼ ਕਈ ਸਵਾਲ ਪਿੱਛੇ ਛੱਡ ਰਿਹਾ ਹੈ, ਜਿਨ੍ਹਾਂ ਦੇ ਜਵਾਬ ਹੁਣ ਤਰਾਸ਼ਣ ਦੇ ਯਤਨ ਕਰਨੇ ਚਾਹੀਦੇ ਹਨ, ਅਸਲ ਵਿਚ ਹੁਣ ਉਹ ਜਵਾਬ ਲੱਭਣੇ ਹੀ ਪਾਰਟੀ ਲਈ ਜ਼ਿਆਦਾ ਜ਼ਰੂਰੀ ਕੰਮ ਹੈ।

 

 ਖਹਿਰਾ ਨੂੰ ਡਾ.ਬਲਬੀਰ ਨਾਲ ਆਪਸੀ ਖਿੱਚੋਤਾਣ ਦੀ ਸਜਾ ਮਿਲੀ? 


ਜਿੱਥੇ ਆਮ ਆਦਮੀ ਪਾਰਟੀ ਲੋਕਤੰਤਰਿਕ ਢੰਗ ਨਾਲ ਕੰਮ ਕਰਨ ਦਾ ਦਾਅਵਾ ਕਰਦੀ ਹੈ ਉਥੇ ਹੀ ਖਹਿਰਾ ਨੂੰ ਵਿਰੋਧੀ ਧਿਰ ਨੇਤਾ ਦੇ ਪਦ ਤੋਂ ਲਾਂਭੇ ਕਰ ਦੇਣ ਦੀ ਘਟਨਾ ਨੇ ਪਾਰਟੀ ਵਿੱਚ ਲਗਾਤਾਰ ਚੱਲ ਰਹੀ ਕੇਂਦਰੀ  ਹਾਈਕਮਾਨ ਦੇ ਦਬਦਬੇ ਵਾਲੀ ਸਿਆਸਤ ਅਤੇ ਤਾਨਾਸ਼ਾਹੀ ਰਵੱਈਏ ਨੂੰ ਜੱਗ ਜਾਹਰ ਕੀਤਾ ਹੈ। ਟਾਇਮਜ਼ ਆੱਫ਼ ਇੰਡੀਆ ਵਿੱਚ ਛਪੇ ਇਕ ਬਿਆਨ ਵਿੱਚ ਡਾ. ਬਲਬੀਰ ਸਿੰਘ ਨੇ ਇਹ ਸਾਫ ਕਿਹਾ ਸੀ ਕਿ ਖਹਿਰਾ ਦੇ ਕੰਮ ਕਰਨ ਦੇ ਢੰਗ ਨੂੰ ਆਪ ਦੇ ਕਈ ਵਿਧਾਇਕ ਅਤੇ ਪਾਰਟੀ ਵਰਕਰ ਨਾਪਸੰਦ ਕਰਦੇ ਸਨ ਅਤੇ ਇਸ ਦੇ ਨਾਲ ਹੀ ਖਹਿਰਾ ਦੇ ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਸ ਨਾਲ ਜਨਤਕ ਥਾਵਾਂ 'ਤੇ ਸਟੇਜ ਸਾਂਝੀ ਕਰਨ ਨਾਲ ਵੀ ਗ਼ਲਤ ਸੰਦੇਸ਼ ਪਾਰਟੀ ਵਰਕਰਾਂ ਕੋਲ ਜਾ ਰਿਹਾ ਸੀ। ਜਿਸ ਕਰਕੇ ਪਾਰਟੀ ਨੂੰ ਨੁਕਸਾਨ ਨਾ ਹੋ ਜਾਵੇ ਇਹ ਦੇਖਦੇ ਹੋਏ ਹੀ ਹੋਰ ਦੇਰ ਨਾ ਲਗਾਉਦੇ ਉਹਨਾ ਨੂੰ ਵਿਰੋਧੀ ਧਿਰ ਦੇ ਅਹੁਦੇ ਤੋ ਹਟਾ ਦਿੱਤਾ ਗਿਆ।  ਇਸ ਤੋ ਪਹਿਲਾ ਡਾ. ਬਲਬੀਰ ਨੇ ਖਹਿਰਾ 'ਤੇ ਪੈਸੇ ਲੈਣ ਦੇਣ ਦੇ ਵੀ ਇਲਜਾਮ ਲਗਾਏ ਸਨ।  ਜਿਸ ਕਰਕੇ ਕੁਝ ਸਮੇ ਤੋ ਖਹਿਰਾ ਅਤੇ ਡਾ. ਬਲਬੀਰ ਵਿੱਚ ਖਿੱਚੋਤਾਣ ਚੱਲ ਰਹੀ ਸੀ। ਇਸ ਤੇਜ਼ੀ ਨਾਲ ਬਦਲੇ ਘਟਨਾਕ੍ਰਮ ਨੇ ਅੱਜ ਆਪ ਪੰਜਾਬ ਵਿੱਚ ਪਿਛਲੇ ਦਰਵਾਜੇ ਰਾਹੀਂ ਚੱਲ ਰਹੀ  ਹਾਈਕਮਾਨ ਸਿਆਸਤ ਦਾ ਪਰਦਾਫਾਸ਼ ਕਰ ਦਿੱਤਾ।

 

ਖਹਿਰਾ ਤੀਜੀ ਧਿਰ ਦੀ ਆਗਵਾਈ ਕਰ ਰਹੇ ਹਨ ? 


ਆਮ ਆਦਮੀ ਪਾਰਟੀ ਵਿੱਚ ਚੱਲ ਰਹੇ ਆਪਸੀ ਕਲੇਸ਼ ਵਿੱਚ ਨਵਾ ਮੌੜ ੳਦੋਂ ਆਇਆ ਜਦੋ ਖਹਿਰਾ ਨੇ ਆਪਣੀ ਹੁਸ਼ਿਆਰਪੁਰ ਫੇਰੀ ਰੱਦ ਕਰ ਦਿੱਲੀ ਵਿੱਚ ਹਾਈਕਮਾਨ ਵੱਲੋਂ ਬੁਲਾਈ ਮੀਟਿੰਗ ਵਿੱਚ ਜਾਣ ਦਾ ਫੈਸਲਾ ਲਿਆ।  ਕੁਰਸੀ ਚਲੀ ਜਾਣ ਤੋਂ ਬਾਅਦ ਖਹਿਰਾ ਵਲੰਟੀਅਰਾਂ ਕੋਲ ਵਿਚਰ ਰਹੇ ਹਨ।  ਇਹ ਉਨ੍ਹਾਂ ਦਾ ਆਪਣੇ ਲਈ ਪਾਰਟੀ ਵਰਕਰਾਂ ਦੀ ਹਮਾਇਤ ਅਤੇ ਹਮਦਰਦੀ ਹਾਸਲ ਕਰਨ ਦਾ ਯਤਨ ਸੀ। ਜਿਸਨੂੰ ਖਹਿਰਾ ਗਵਾਉਣਾ ਨਹੀ ਸੀ ਚਾਹੁੰਦੇ।  ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਖਹਿਰਾ ਦੀ ਹੁਸ਼ਿਆਰਪੁਰ ਫੇਰੀ ਬੇ-ਸ਼ੱਕ ਰੱਦ ਹੋ ਗਈ ਸੀ ਪਰ ਉਨ੍ਹਾਂ ਨੇ ਆਪ ਆਹੁਦੇਦਾਰਾਂ, ਵਲੰਟੀਅਰਾਂ ਨਾਲ ਵਿਡੀਓ ਕਾਨਫਰੈੱਸ ਜ਼ਰੀਏ ਵਾਰਤਾ ਕੀਤੀ। ਜਿਸ ਵਿੱਚ ਉਨ੍ਹਾਂ  ਨੇ  ਵਰਕਰਾਂ ਨੂੰ 2 ਅਗਸਤ ਨੂੰ ਬਠਿੰਡੇ ਆਉਣ ਦੀ ਅਪੀਲ ਵੀ ਕੀਤੀ।

 

ਖਹਿਰਾ ਦੀ 2 ਅਗਸਤ ਦੀ ਬਠਿੰਡਾ ਮੀਟਿੰਗ ਮਹਿਜ਼ ਇਕ ਸ਼ਕਤੀ ਪ੍ਰਦਰਸ਼ਨ ਹੈ ਅਤੇ ਉਹ ਇਸ ਸ਼ਕਤੀ ਪ੍ਰਦਰਸ਼ਨ ਨਾਲ ਪਾਰਟੀ ਹਾਈਕਮਾਨ 'ਤੇ ਆਪਣਾ ਦਬਦਬਾ ਬਣਾਉਣਾ ਚਾਹੁੰਦੇ ਹਨ । ਜਿਸ ਨਾਲ ਪਾਰਟੀ ਹਾਈਕਮਾਨ ਨੂੰ ਇਹ ਸਾਫ ਸੰਦੇਸ਼ ਜਾਵੇ ਕਿ ਉਹਨਾ ਦਾ ਖਹਿਰਾ ਨੂੰ ਵਿਰੋਧੀ ਧਿਰ ਦੇ ਆਹੁਦੇ ਤੋ ਹਟਾੳਣ ਦਾ ਫੈਸਲਾ ਗ਼ਲਤ ਅਤੇ ਗੈਰ-ਲੋਕਤੰਤਰਿਕ ਹੈ। ਖਹਿਰਾ ਵਿਵਾਦ ਮੀਡੀਆ ਲਈ ਚਰਚਾ ਦਾ ਵਿਸ਼ਾ ਜਰੂਰ ਬਣਿਆ ਹੋਇਆ ਤੇ ਕਿਤੇ ਨਾ ਕਿਤੇ ਇਹ ਵੀ ਵਿਚਾਰਿਆ ਜਾ ਰਿਹਾ ਹੈ ਕਿ ਖਹਿਰਾ ਜਲਦ ਕੋਈ ਵੱਡਾ ਐਲਾਨ ਕਰ ਪਾਰਟੀ ਨੂੰ ਛੱਡ ਸਕਦੇ ਹਨ। 

 

 ਆਪ ਦਾ ਦਲਿਤ ਕਾਰਡ ਖੇਡਣਾ ਖਹਿਰਾ ਨੂੰ ਕਮਜ਼ੋਰ ਕਰਨ ਦੀ ਰਾਜਨੀਤੀ


 ਮਨੀਸ਼ ਸਿਸ਼ੋਦੀਆ (ਪੰਜਾਬ ਇੰਚਾਰਜ ) ਲਗਾਤਾਰ ਇਸ ਗੱਲ ਦਾ ਦਾਅਵਾ ਕਰ ਰਹੇ ਹਨ ਕਿ ਦਲਿਤ, ਪਿਛੜੇ ਵਰਗ ਦੀ ਅਵਾਜ ਨੂੰ ਸੂਬੇ ਵਿਚ ਬੁਲੰਦ ਕਰਨ ਲਈ ਵਿਰੋਧੀ ਧਿਰ ਦੇ ਨੇਤਾ ਨੂੰ ਬਦਲਿਆ ਗਿਆ ਹੈ।  ਪਰ ਇਹ ਤਰਕ ਹਜ਼ਮ ਨਹੀਂ ਹੋੋ ਰਿਹਾ ਕਿਉਂਕਿ ਅਚਾਨਕ ਵਿਰੋਧੀ ਧਿਰ ਦੇ ਨੇਤਾ ਨੂੰ ਸਿਰਫ਼ ਇੱਕ ਟਵੀਟ ਕਰਕੇ ਬਦਲ ਦੇਣਾ ਗੈਰ-ਲੋਕਤੰਤਰਿਕ ਕਾਰਵਾਈ ਕਹੀ ਜਾ ਸਕਦੀ ਹੈ। ਇਸ ਦੇ ਨਾਲ ਆਪ ਪੰਜਾਬ ਇਕਾਈ ਦੀ ਖੁਦ-ਮੁਖਤਿਆਰੀ ਦਾ ਦਾਅਵਾ ਵੀ ਫੋਕਾ ਨਜਰ ਆ ਰਿਹਾ। ਮਨੀਸ਼ ਸਿਸੋਦੀਆ ਦੇ ਘਰ ਹੋਈ ਪੰਜਾਬ ਦੇ ਆਪ ਵਿਧਾਇਕਾ ਦੀ ਮੀਟਿੰਗ ਬੇਨਤੀਜਾ ਰਹੀ ਤੇ ਪਾਰਟੀ ਹਾਈਕਮਾਨ ਨੇ ਇਹ ਸਾਫ ਸੰਦੇਸ਼ ਦਿੱਤਾ ਕਿ ਨਾ ਤਾਂ ਉਹ ਆਪਣਾ ਫੈਸਲਾ ਬਦਲਣ ਵਾਲੀ ਹੈ ਤੇ ਨਾ ਹੀ ਉਹ ਖਹਿਰਾ ਦੀ 2 ਅਗਸਤ ਦੀ ਮੀਟਿੰਗ ਦਾ ਸਮਰਥਨ ਕਰਦੀ ਹੈ। 

 

ਆਪ ਹੋਵੇਗੀ ਵੱਡੇ ਰਾਜਨੀਤਕ ਸੰਕਟ ਦਾ ਸ਼ਿਕਾਰ ? 


ਆਪ ਵਿੱਚ ਲਗਾਤਾਰ ਚੱਲ ਰਹੇ ਮਨਮਰਜ਼ੀਆਂ ਦੇ ਦੌਰ ਤੇ ਤਾਨਾਸ਼ਾਹੀ ਭਰੇ ਫੈਸਲਿਆ ਕਾਰਨ ਛੇਤੀ ਹੀ ਆਪ ਪੰਜਾਬ ਦੋ ਟੁਕੜਿਆਂ ਵਿਚ ਵੰਡੀ ਹੋਈ ਨਜਰ ਆਵੇਗੀ। ਇਹ ਉਹ ਦੋ ਧਿਰਾਂ ਹੋਣਗੀਆਂ, ਇੱਕ ਜੋ ਖੁਦ-ਮੁਖਤਿਆਰੀ ਲਈ ਪਾਰਟੀ ਵਿੱਚ ਰਹਿ ਕੇ ਹੀ ਯਤਨ ਕਰੇਗੀ ਅਤੇ ਦੂਜੀ ਧਿਰ ਉਹ ਹੋਵੇਗੀ ਜੋ ਦਿੱਲੀ ਦੇ ਹੁਕਮਾਂ ਅਨੁਸਾਰ ਕੰਮ ਕਰੇਗੀ । ਆਉਣ ਵਾਲੇ ਸਮੇਂ ਵਿੱਚ ਆਪ ਅੰਦਰ ਇਹ ਵੱਡੇ ਰਾਜਨੀਤਕ ਸੰਕਟ ਦਾ ਆਗਾਜ ਹੈ, ਜਿਸਦਾ ਬੁਰਾ ਨਤੀਜਾ ਪਾਰਟੀ ਨੂੰ 2019 ਦੀਆਂ ਚੋਣਾਂ ਦੌਰਾਨ ਭੁਗਤਣਾ ਪੈ ਸਕਦੈ।


ਕਿਰਤੀਪਾਲ ਸਿੰਘ, ਲੇਖਕ ਆਮ ਆਦਮੀ ਪਾਰਟੀ ਪੰਜਾਬ ਇਕਾਈ ਦੇ ਸਾਬਕਾ ਅਡਵਾਈਜ਼ਰ ਹਨ, ਸਾਰੇ ਵਿਚਾਰ ਵੀ ਲੇਖਕ ਦੇ ਨਿੱਜੀ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:on going trouble in aap punjab will weak the party before 2019 elections