ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਰਫਾਲ ਨੂੰ ਹਥਿਆਰ ਵਜੋਂ ਪੁੱਜਣ ’ਤੇ ਖੜਗੇ ਨੂੰ ਕਾਂਗਰਸੀ ਨੇ ਹੀ ਦਿੱਤਾ ਠੋਕਵਾਂ ਜਵਾਬ

ਫਰਾਂਸ ਚ ਮੰਗਲਵਾਰ ਨੂੰ ਰੱਖਿਆ ਮੰਤਰੀ ਰਾਜਨਾਥ ਸਿੰਘ ਦੁਆਰਾ ਅਧਿਕਾਰਤ ਤੌਰ ਤੇ ਪ੍ਰਾਪਤ ਕੀਤੇ ਗਏ ਪਹਿਲੇ ਰਫਾਲ ਲੜਾਕੂ ਜਹਾਜ਼ ਦੀ ਹਥਿਆਰ ਵਜੋਂ ਕੀਤੀ ਗਈ ਪੂਜਾ ਬਾਰੇ ਕਾਂਗਰਸੀ ਨੇਤਾ ਮੱਲੀਕਾਰਜੁਨ ਖੜਗੇ ਦੇ ਬਿਆਨ ਨੂੰ ਉਨ੍ਹਾਂ ਦੇ ਆਪਣੀ ਹੀ ਪਾਰਟੀ ਦੇ ਨੇਤਾ ਸੰਜੇ ਨਿਰੂਪਮ ਨੇ ਕੈੜੇ ਹੱਥੀ ਲਿਆ ਹੈ।

 

ਨਿਊਜ਼ ਏਜੰਸੀ ਏਐਨਆਈ ਮੁਤਾਬਕ ਸੰਜੇ ਨਿਰੂਪਮ ਨੇ ਕਿਹਾ- “ਹਥਿਆਰ-ਪੂਜਾ ਕੋਈ ਅੰਧਵਿਸ਼ਵਾਸ ਜਾਂ ਤਮਾਸ਼ਾ ਨਹੀਂ ਹੈ। ਇਹ ਸਾਡੀ ਪੁਰਾਣੀ ਰਵਾਇਤ ਰਹੀ ਹੈ। ਸਮੱਸਿਆ ਇਹ ਹੈ ਕਿ ਮਲਿੱਕਾਰਜੁਨ ਖੜਗੇ ਇਕ ਨਾਸਤਿਕ ਵਿਅਕਤੀ ਹਨ ਪਰ ਕਾਂਗਰਸ ਪਾਰਟੀ ਦੇ ਅੰਦਰ ਸਾਰੇ ਲੋਕ ਨਾਸਤਿਕ ਨਹੀਂ ਹਨ।”

 

ਦਰਅਸਲ ਕਾਂਗਰਸੀ ਆਗੂ ਖੜਗੇ ਨੇ ਕੇਂਦਰ ਸਰਕਾਰ 'ਤੇ ਵਰ੍ਹਦਿਆਂ ਕਿਹਾ ਕਿ ਸਾਡੀ ਪਾਰਟੀ ਨੇ ਉਦੋਂ ਇੰਨਾ ਦਿਖਾਵਾ ਨਹੀਂ ਕੀਤਾ ਸੀ ਜਦੋਂ ਕਾਂਗਰਸ ਸਰਕਾਰ ਉਸ ਸਮੇਂ ਬੋਫੋਰਜ਼ ਬੰਦੂਕ ਵਰਗੇ ਹਥਿਆਰ ਲੈ ਕੇ ਆਈ ਸੀ।

 

ਦੱਸਣਯੋਗ ਹੈ ਕਿ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਮੰਗਲਵਾਰ ਨੂੰ ਤਕਰੀਬਨ 30 ਮਿੰਟ ਦੀ ਰਫਾਲ ਚ ਉਡਾਣ ਭਰਨ ਤੋਂ ਪਹਿਲਾਂ ਰਫਾਲ ਦੀ ਹਥਿਆਰ ਵਜੋਂ ਦੀ ਪੂਜਾ ਕੀਤੀ। ਉਨ੍ਹਾਂ ਨੇ ਰਫਾਲ ਉੱਤੇ ‘ਓਮ’ ਲਿਖਿਆ ਤੇ ਜਹਾਜ਼ ਦੇ ਪਹਿਏ ਹੇਠਾਂ ਨਿੰਬੂ ਰੱਖੇ ਸਨ।

 

 

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:On Kharge statement on shastra Pooja Sanjay Nirupam