ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਵਿਰੋਧੀ ਧਿਰ ਦੀ ਤਰਜੀਹ ਭਾਜਪਾ ਨੂੰ ਹਰਾਉਣ ਦੀ, ਫਿਰ ਸੋਚਾਂਗੇ ਕੌਣ ਬਣੂੰ ਪ੍ਰਧਾਨ ਮੰਤਰੀ- ਰਾਹੁਲ ਗਾਂਧੀ

ਰਾਹੁਲ ਗਾਂਧੀ

ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਭਾਰਤ ਵਿੱਚ ਸਾਰੀਆਂ ਗੈਰ-ਭਾਜਪਾ ਪਾਰਟੀਆਂ ਦੀ ਪਹਿਲੀ ਤਰਜੀਹ ਇਹ ਹੈ ਕਿ 2019 ਦੀਆਂ ਚੋਣਾਂ ਵਿਚ ਭਾਜਪਾ ਦੀ ਅਗਵਾਈ ਵਾਲੀ ਸਰਕਾਰ ਨੂੰ ਸੱਤਾ ਤੋਂ ਹਟਾ ਦਿੱਤਾ ਜਾਵੇ, ਨਾ ਕਿ ਇਹ ਕਿ ਦੇਸ਼ ਦਾ ਅਗਲਾ ਪ੍ਰਧਾਨ ਮੰਤਰੀ ਹੋਣਾ ਚਾਹੀਦਾ ਹੈ

 

ਆਪਣੇ ਦੋ ਰੋਜ਼ਾ ਦੌਰੇ ਦੇ ਪਹਿਲੇ ਦਿਨ ਇੱਕ ਸੈਸ਼ਨ ਨੂੰ ਸੰਬੋਧਿਤ ਕਰਦੇ ਹੋਏ ਕਾਂਗਰਸ ਪ੍ਰਧਾਨ ਨੇ ਜ਼ੋਰ ਦਿੱਤਾ ਕਿ 2014 ਤੋਂ ਬਾਅਦ, ਭਾਜਪਾ ਦੀ ਅਗਵਾਈ ਵਾਲੀ ਸਰਕਾਰ ਨੇ ਸੰਸਥਾਵਾਂ 'ਤੇ ਹਮਲੇ ਕੀਤੇ ਹਨ।​​​​​​​ਰਾਹੁਲ ਨੇ ਕਿਹਾ, "ਮੈਂ ਇਹ ਕਹਿ ਸਕਦਾ ਹਾਂ ਕਿ ਭਾਰਤ ਉੱਤੇ ਅਸਲੀ ਭਾਰਤ ਜਿੱਤਣ ਜਾ ਰਿਹਾ ਹੈ, 100 ਫੀਸਦੀ ... ਅਸੀਂ ਭਾਰਤੀ ਸੰਵਿਧਾਨ ਅਤੇ ਸੰਸਥਾਵਾਂ 'ਤੇ ਹਮਲਿਆਂ ਨੂੰ ਰੋਕ ਰਹੇ ਹਾਂ।​​​​​​​"

 

ਲੰਡਨ ਸਕੂਲ ਆਫ ਇਕਨਾਮਿਕਸ (ਐਲਐਸਈ) ਵਿਚ ਵਿਦਿਆਰਥੀਆਂ ਨਾਲ ਗੱਲ ਕਰਦਿਆਂ ਰਾਹੁਲ ਗਾਂਧੀ ਨੇ ਕਿਹਾ ਕਿ 2019 ਵਿਚ ਭਾਜਪਾ ਨੂੰ ਇੱਕ ਵੱਡੇ ਗੱਠਜੋੜ ਦਾ ਸਾਹਮਣਾ ਕਰਨਾ ਪਵੇਗਾ।​​​​​​​ ਉਨ੍ਹਾਂ ਨੇ ਕਿਹਾ, "ਸਾਡਾ ਮੰਨਣਾ ਹੈ ਕਿ ਸਾਡੀ ਤਰਜੀਹ ਪਹਿਲਾਂ ਭਾਜਪਾ ਨੂੰ ਹਰਾਉਣਾ ਹੈ ਅਤੇ ਸੰਸਥਾਵਾਂ 'ਤੇ ਅਤਿਆਚਾਰਾਂ ਨੂੰ ਰੋਕਣਾ ਹੈ।​​​​​​​ ਉਸ ਜ਼ਹਿਰ ਨੂੰ ਰੋਕਣਾ ਹੈ ਜੋ ਹੁਣ ਫੈਲ ਰਹੀ ਹੈ।​​​​​​​

 

ਰਾਹੁਲ ਨੇ ਅੱਗੇ ਕਿਹਾ - " ਚੋਣ ਤੋਂ ਬਾਅਦ ਤਾਂ ਅਗਲੇ ਪ੍ਰਧਾਨ ਮੰਤਰੀ ਬਾਰੇ ਚਰਚਾ ਕਰਾਂਗੇ।​​​​​​​ ਪਰ ਜਦੋਂ ਤੱਕ ਅਸੀਂ ਸੱਤਾ ਤੋਂ ਭਾਜਪਾ ਨੂੰ ਹਟਾ ਨਹੀਂ ਦਿੰਦੇ ਉਦੋਂ ਤੱਕ ਇਸ ਬਾਰੇ ਚਰਚਾ ਨਹੀਂ ਕੀਤੀ ਜਾਵੇਗੀ।​​​​​​​ "

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Opposition priority is to remove BJP from power then decide who becomes PM says Rahul Gandhi in London