ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

​​​​​​​ਦੇਸ਼ ਦੀ ਵੰਡ ਤੋਂ ਪੰਜਾਬ ਦੀ ਸਿਆਸਤ ’ਚ ਸਰਗਰਮ ਹਨ ਪ੍ਰਕਾਸ਼ ਸਿੰਘ ਬਾਦਲ

​​​​​​​ਦੇਸ਼ ਦੀ ਵੰਡ ਤੋਂ ਪੰਜਾਬ ਦੀ ਸਿਆਸਤ ’ਚ ਸਰਗਰਮ ਹਨ ਪ੍ਰਕਾਸ਼ ਸਿੰਘ ਬਾਦਲ

ਪ੍ਰਕਾਸ਼ ਸਿੰਘ ਬਾਦਲ ਇੱਕ ਅਜਿਹਾ ਨਾਂਅ ਹੈ, ਜੋ ਹੁਣ ਤੱਕ ਪੰਜਾਬ ਦੀ ਸਿਆਸਤ ਵਿੱਚ ਸਭ ਤੋਂ ਵੱਧ ਚਰਚਿਤ ਰਿਹਾ ਹੈ। ਦੇਸ਼ ਵਿੱਚ ਪੰਜਾਬ ਦੀ ਸਿਆਸਤ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਹੁਰਾਂ ਨਾਲ ਹੀ ਪਛਾਣਿਆ ਜਾਂਦਾ ਹੈ। ਆਜ਼ਾਦੀ ਦੇ ਬਾਅਦ ਤੋਂ ਹੀ ਪੰਜਾਬ ਵਿੱਚ ਸ਼ਾਇਦ ਹੀ ਅਜਿਹੀ ਕੋਈ ਚੋਣ ਰਹੀ ਹੋਵੇ, ਜਿਸ ਦੀ ਮੁਹਿੰਮ ਦਾ ਉਹ ਹਿੱਸਾ ਨਾ ਰਹੇ ਹੋਣ।

 

 

91 ਸਾਲਾਂ ਦੇ ਹੋ ਚੁੱਕੇ ਵੱਡੇ ਬਾਦਲ ਉੱਤੇ ਹੁਣ ਉਮਰ ਦਾ ਅਸਰ ਵਿਖਾਈ ਦੇਣ ਲੱਗਾ ਹੈ। ਸ਼ਾਇਦ ਇਸ ਵਾਰ ਦੇ ਚੋਣ–ਪ੍ਰਚਾਰ ਵਿੱਚ ਉਹ ਹਾਲੇ ਤੱਕ ਤਾਂ ਨਹੀਂ ਦਿਸੇ ਪਰ ਮੰਨਿਆ ਜਾ ਰਿਹਾ ਹੈ ਕਿ ਉਹ ਛੇਤੀ ਪ੍ਰਚਾਰ ਕਰਦੇ ਵਿਖਾਈ ਦੇਣਗੇ। ਉਹ ਪੰਜਾਬ ਦੇ ਸਭ ਤੋਂ ਵੱਡੀ ਉਮਰ ਦੇ ਤਜਰਬੇਕਾਰ ਆਗੂ ਹਨ। ਮੌਜੂਦਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੀ ਉਨ੍ਹਾਂ ਤੋਂ 15 ਵਰ੍ਹੇ ਛੋਟੇ ਹਨ।

 

 

1927 ’ਚ ਜਨਮੇ ਪ੍ਰਕਾਸ਼ ਸਿੰਘ ਬਾਦਲ ਨੇ ਆਜ਼ਾਦੀ ਦੇ ਬਾਅਦ ਤੋਂ ਹੀ ਸਿਆਸੀ ਸਫ਼ਰ ਦੀ ਸ਼ੁਰੂਆਤ ਕਰ ਦਿੱਤੀ ਸੀ। ਆਪਣੇ ਲੰਮੇਰੇ ਤੇ ਅਣਥੱਕ ਜਤਨਾਂ ਦੇ ਬਲ ਉੱਤੇ ਪ੍ਰਕਾਸ਼ ਸਿੰਘ ਬਾਦਲ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਪੰਜਾਬ ਵਿੱਚ ਹੀ ਨਹੀਂ, ਸਗੋਂ ਦੇਸ਼ ਵਿੱਚ ਵੀ ਪਛਾਣ ਦਿਵਾਈ।

 

 

ਇਸ ਵੇਲੇ ਅਕਾਲੀ ਦਲ ਦੇ ਲੋਕ ਸਭਾ ਵਿੱਚ ਚਾਰ ਤੇ ਰਾਜ ਸਭਾ ਵਿੱਚ ਤਿੰਨ ਸੰਸਦ ਮੈਂਬਰ ਹਨ। ਮੋਰਾਰਜੀ ਦੇਸਾਈ ਦੀ ਕੇਂਦਰੀ ਹਕੂਮਤ ਵੇਲੇ ਵੀ ਉਹ ਸੰਸਦ ਮੈਂਬਰ ਬਣੇ ਸਨ। ਉਨ੍ਹਾਂ ਨੂੰ ਕੇਂਦਰੀ ਮੰਤਰੀ ਵਜੋਂ ਖੇਤੀਬਾੜੀ ਤੇ ਸਿੰਜਾਈ ਮੰਤਰਾਲੇ ਦੀ ਜ਼ਿੰਮੇਵਾਰੀ ਸੌਂਪੀ ਗਈ ਸੀ।

 

 

ਸ੍ਰੀ ਪ੍ਰਕਾਸ਼ ਸਿੰਘ ਬਾਦਲ ਪੰਜਾਬ, ਪੰਜਾਬੀਅਤ ਤੇ ਪੰਜਾਬੀਆਂ ਦੀ ਰੱਖਿਆ ਤੇ ਉਨ੍ਹਾਂ ਦੇ ਹਿਤਾਂ ਲਈ ਆਵਾਜ਼ ਉਠਾਉਣ ਕਾਰਨ ਆਪਣੇ ਜੀਵਨ ਦੇ ਲਗਭਗ 17 ਵਰ੍ਹੇ ਜੇਲ੍ਹਾਂ ਵਿੱਚ ਬਿਤਾ ਚੁੱਕੇ ਹਨ।

 

 

ਸ੍ਰੀ ਪ੍ਰਕਾਸ਼ ਸਿੰਘ ਬਾਦਲ ਉੱਤੇ ਭ੍ਰਿਸ਼ਟਾਚਾਰ ਦੇ ਵੀ ਦੋਸ਼ ਲੱਗੇ। ਸਾਲ 2003 ਦੋਰਾਨ ਸ੍ਰੀ ਬਾਦਲ ਉਨ੍ਹਾਂ ਦੀ ਪਤਨੀ ਸੁਰਿੰਦਰ ਕੌਰ ਤੇ ਪੁੱਤਰ ਸੁਖਬੀਰ ਬਾਦਲ ਤੇ ਸੱਤ ਹੋਰਨਾਂ ਉੱਤੇ ਭ੍ਰਿਸ਼ਟਾਚਾਰ ਦੇ ਦੋਸ਼ ਲੱਗੇ ਸਨ। ਭਾਵੇਂ ਸਾਲ 2010 ਦੌਰਾਨ ਸਬੂਤਾਂ ਦੀ ਘਾਟ ਕਾਰਨ ਉਨ੍ਹਾਂ ਨੂੰ ਬਰੀ ਵੀ ਕਰ ਦਿੱਤਾ ਗਿਆ ਸੀ।

 

 

ਸ੍ਰੀ ਪ੍ਰਕਾਸ਼ ਸਿੰਘ ਬਾਦਲ ਪੰਜ ਵਾਰ ਪੰਜਾਬ ਦੇ ਮੁੱਖ ਮੰਤਰੀ ਰਹਿ ਚੁੱਕੇ ਹਨ। ਇੰਨੀ ਵਾਰ ਕੋਈ ਵੀ ਹੋਰ ਇਸ ਸੂਬੇ ਦਾ ਮੁੱਖ ਮੰਤਰੀ ਨਹੀਂ ਬਣ ਸਕਿਆ। ਪਹਿਲੀ ਵਾਰ ਉਹ 1970–71 ਵਿੱਚ ਮੁੱਖ ਮੰਤਰੀ ਚੁਣੇ ਗਏ ਸਨ। ਇਸ ਤੋਂ ਬਾਅਦ 1977 ਤੋਂ ਲੈ ਕੇ 1980 ਤੱਕ, ਫਿਰ 1990 ਤੋਂ 2002 ਤੱਕ, 2007 ਤੋਂ 2012 ਤੇ ਫਿਰ 2012 ਤੋਂ 2017 ਤੱਕ ਪੰਜਾਬ ਦੇ ਮੁੱਖ ਮੰਤਰੀ ਬਣੇ।

 

 

ਸ੍ਰੀ ਬਾਦਲ ਹੁਣ ਤੱਕ ਕੁੱਲ 10 ਵਾਰ ਵਿਧਾਇਕ ਚੁਣੇ ਜਾ ਚੁੱਕੇ ਹਨ।

 

 

ਸ੍ਰੀ ਬਾਦਲ ਦਾ ਜਨਮ 8 ਦਸੰਬਰ, 1927 ਨੂੰ ਸ੍ਰੀ ਮੁਕਤਸਰ ਸਾਹਿਬ ਦੀ ਮਲੋਟ ਤਹਿਸੀਲ ਦੇ ਪਿੰਡ ਅਬੁਲ ਖੁਰਾਨਾ ’ਚ ਹੋਇਆ ਸੀ। ਉਨ੍ਹਾਂ ਲਾਹੌਰ ਦੇ ਫ਼ੋਰਮੈਨ ਕ੍ਰਿਸਚੀਅਨ ਕਾਲਜ ਤੋਂ ਗ੍ਰੈਜੂਏਸ਼ਨ ਦੀ ਡਿਗਰੀ ਲਈ ਸੀ। 20 ਸਾਲ ਦੀ ਉਮਰ ਵਿੱਚ ਹੀ ਉਹ ਸਿਆਸਤ ਨਾਲ ਜੁੜ ਗਏ ਸਨ। ਸਾਲ 2015 ਦੌਰਾਨ ਉਨ੍ਹਾਂ ਨੂੰ ਪਦਮ ਵਿਭੂਸ਼ਣ ਨਾਲ ਸਨਮਾਨਿਆ ਗਿਆ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Parkash Singh Badal is active in Punjab Politics since India s independence