ਅਗਲੀ ਕਹਾਣੀ

'ਸੁਖਬੀਰ ਬਚਾਓ ਰੈਲੀ ਕਰਕੇ ਧੁੱਪ-ਛਾਂ ਵੀ ਨਹੀਂ ਵੇਖ ਰਹੇ ਪ੍ਰਕਾਸ਼ ਸਿੰਘ ਬਾਦਲ'

ਬੀਰ ਦਵਿੰਦਰ ਸਿੰਘ

ਸਾਬਕਾ ਵਿਧਾਨ ਸਭਾ ਸਪੀਕਰ ਬੀਰ ਦਵਿੰਦਰ ਸਿੰਘ ਨੇ ਕਿਹਾ ਹੈ ਕਿ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਪਟਿਆਲਾ ਰੈਲੀ ਦਾ ਨਾਮ 'ਸੁਖਬੀਰ ਬਚਾਓ ਰੈਲੀ' ਰੱਖਣਾ ਚਾਹੀਦਾ ਹੈ।

 

"ਮੈਨੂੰ ਹੈਰਾਨੀ ਹੈ ਕਿ ਕਿਵੇਂ ਬਾਦਲ ਤੇ ਉਨ੍ਹਾਂ ਦੇ ਪੁੱਤਰ ਸੁਖਬੀਰ ਸਿੰਘ ਬਾਦਲ ਪਟਿਆਲਾ ਰੈਲੀ ਦੇ ਲਈ ਲੋਕਾਂ ਨੂੰ ਇਕੱਠੇ ਕਰਨ ਲਈ ਪੰਜਾਬ ਦੇ ਪਿੰਡ-ਪਿੰਡ ਘੁੰਮ ਰਹੇ ਹਨ. ਇਹ ਸਪੱਸ਼ਟ ਹੈ ਕਿ ਸੀਨੀਅਰ ਬਾਦਲ ਆਪਣੇ ਪੁੱਤਰ ਦੇ ਸਿਆਸੀ ਬਚਾਅ ਲਈ ਇੱਕ ਖ਼ਤਰਨਾਕ ਯਾਤਰਾ ਕਰ ਰਹੇ ਹਨ ਅਤੇ ਇਸ ਪੂਰੀ ਮੁਹਿੰਮ ਦਾ ਉਦੇਸ਼ ਉਨ੍ਹਾਂ ਦੇ ਬੇਟੇ ਸੁਖਬੀਰ ਦੀ ਅਗਵਾਈ ਨੂੰ ਬਚਾਉਣਾ ਹੈ। ' 

 

ਉਨ੍ਹਾਂ ਦੋਸ਼ ਲਗਾਇਆ ਕਿ ਆਪਣੇ ਅਹੁਦੇ ਦੀ ਦੁਰਵਰਤੋਂ ਕਰਕੇ ਬਾਦਲ ਨੇ ਪਾਰਟੀ ਦੇ ਭਰੋਸੇਮੰਦ, ਰਵਾਇਤੀ ਅਤੇ ਜਾਇਜ਼ ਸੀਨੀਅਰ ਲੀਡਰਸ਼ਿਪ ਨੂੰ ਛੱਡ ਕੇ ਸੁਖਬੀਰ ਨੂੰ ਸ਼੍ਰੋਮਣੀ ਅਕਾਲੀ ਦਲ ਦੀ ਪ੍ਰਧਾਨਗੀ ਦਾ ਅਹੁਦਾ ਹਾਸਿਲ ਕਰਾ ਦਿੱਤਾ। ਉਹ ਕਦਮ ਪਾਰਟੀ ਦੀ ਬਿਹਤਰੀ ਦੇ ਕੰਮ ਨਹੀਂ ਆਇਆ।

 

 "ਸਾਬਕਾ ਮੁੱਖ ਮੰਤਰੀ ਨੇ ਚਤੁਰਾਈ ਨਾਲ ਪੰਜਾਬ ਵਿਧਾਨ ਸਭਾ ਦੇ ਅਹਿਮ ਸੈਸ਼ਨ ਤੋਂ ਦੂਰ ਰਹਿਣ ਦੀ ਪੇਸ਼ਕਸ਼ ਕੀਤੀ, ਜਦੋਂ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ 'ਤੇ ਵਿਚਾਰ ਕੀਤੀ ਜਾ ਰਹੀ ਸੀ।

 

ਉਨ੍ਹਾਂ ਅੱਗੇ ਕਿਹਾ ਸੀਨੀਅਰ ਬਾਦਲ ਹੁਣ 20-25 ਲੋਕਾਂ ਦੀ ਬੈਠਕ ਵੀ ਨਹੀਂ ਛੱਡਦੇ। ਉਹ ਇਹ ਸਾਰਾ ਕੁਝ ਪੰਥ ਜਾਂ ਪੰਜਾਬ ਦੀ ਖਾਤਰ ਨਹੀਂ ਕਰ ਰਹੇ, ਸਗੋਂ ਉਹ ਗਰਮੀ ਵਿੱਚ ਇਸ ਲਈ ਮਿਹਨਤ ਕਰ ਰਹੇ ਹਨ ਤਾ ਜੋ ਆਪਣੇ ਬੇਟੇ ਨੂੰ ਅਕਾਲੀ ਦਲ ਦੇ ਬਾਗ਼ੀਆ ਆਗੂਆਂ ਅਤੇ ਬਾਦਲ ਪਰਿਵਾਰ ਦੇ ਵਿਰੁੱਧ ਸਿੱਖਾਂ ਦੇ ਭਿਆਨਕ ਗੁੱਸੇ ਤੋਂ ਬਚਾਇਆ ਜਾ ਸਕੇ। "

 

ਉਨ੍ਹਾਂ ਨੇ ਦਾਅਵਾ ਕੀਤਾ ਕਿ ਲੰਬੀ ਵਿਖੇ ਕਾਂਗਰਸ ਦੀ ਰੈਲੀ ਦਾ ਕੋਈ ਆਧਾਰ ਨਹੀਂ ਹੈ ਅਤੇ ਇਹ ਰੈਲੀ ਕਰਨ ਦਾ ਵੀ ਕੋਈ ਵਾਜਬ ਕਾਰਨ ਨਹੀਂ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Parkash Singh Badal should name the Patiala rally of the party scheduled on Sunday as Sukhbir Bachao rally