ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪਾਰਟੀ ਨੇ ਜਾਤੀ ਦੇ ਨਾਮ 'ਤੇ ਵੋਟਾਂ ਮੰਗਣ ਲਈ ਕਿਹਾ ਸੀ- ਸਾਬਕਾ ਆਪ ਨੇਤਾ ਆਸ਼ੂਤੋਸ਼

ਆਸ਼ੂਤੋਸ

ਇਸ ਮਹੀਨੇ ਦੇ ਸ਼ੁਰੂ 'ਚ  ਆਪ 'ਤੋਂ ਅਸਤੀਫਾ ਦੇਣ ਵਾਲੇ ਆਸ਼ੂਤੋਸ਼ ਨੇ ਬੁੱਧਵਾਰ ਨੂੰ ਕਿਹਾ ਕਿ ਉਨ੍ਹਾਂ ਨੂੰ 2014 ਦੀਆਂ ਆਮ ਚੋਣਾਂ ਦੌਰਾਨ ਆਪਣੇ ਗੋਤ ਦੀ ਵਰਤੋਂ ਕਰਨ ਲਈ ਪਾਰਟੀ ਨੇ ਮਜਬੂਰ ਕੀਤਾ ਸੀ।

 

ਆਸ਼ੂਤੋਸ਼ ਨੇ ਟਵੀਟ ਕੀਤਾ. "ਮੇਰੇ ਪੱਤਰਕਾਰੀ ਦੇ 23 ਸਾਲਾਂ ਵਿੱਚ ਕਿਸੇ ਨੇ ਵੀ ਮੇਰੀ ਜਾਤ, ਸਰਨੇਮ ਨਹੀਂ ਪੁੱਛਿਆ। ਮੇਨੂੰ ਮੇਰੇ ਅਗਲੇ ਨਾਮ ਦੁਆਰਾ ਜਾਣਿਆ ਗਿਆ ਪਰ ਜਦੋਂ ਮੈਂ 2014 ਲੋਕਸਭਾ ਚੋਣਾਂ ਵਿੱਚ ਉਮੀਦਵਾਰ ਵਜੋਂ ਪੇਸ਼ ਕੀਤਾ ਗਿਆ ਤਾਂ ਮੇਰੇ ਵਿਰੋਧ ਜਤਾਉਣ ਦੇ ਬਾਵਜੂਦ ਮੇਰੇ ਗੋਤ ਦਾ ਜ਼ਿਕਰ ਕੀਤਾ ਗਿਆ। "

 

ਸਾਬਕਾ ਪੱਤਰਕਾਰ ਆਸ਼ੂਤੋਸ਼ ਨੇ ਕਿਹਾ ਕਿ ਬਾਅਦ ਵਿੱਚ ਉਨ੍ਹਾਂ ਨੂੰ ਦੱਸਿਆ ਗਿਆ ਕਿ ਉਹ ਚਾਂਦਨੀ ਚੌਕ ਤੋਂ ਚੋਣ ਲੜ ਰਹੇ ਹਨ ਤੇ ਉਨ੍ਹਾਂ ਦੀ ਜਾਤੀ ਵੋਟ ਮਿਲਣ ਵਿੱਚ ਸਹਾਇਤਾ ਕਰੇਗੀ। ਉਹ ਭਾਰਤੀ ਜਨਤਾ ਪਾਰਟੀ ਦੇ ਹਰਸ਼ਵਰਧਨ ਅਤੇ ਕਾਂਗਰਸ ਨੇਤਾ ਕਪਿਲ ਸਿੱਬਲ ਤੋਂ ਹਾਰ ਗਏ ਸਨ।

 

 ਆਸ਼ੂਤੋਸ਼ ਨੇ ਬਾਅਦ ਵਿੱਚ ਫਿਰ ਟਵਿਟਰ ਉੱਤੇ ਕਿਹਾ ਕਿ "ਮੇਰੇ ਸ਼ਬਦਾਂ ਨੂੰ ਆਪ 'ਤੇ ਹਮਲਾ ਕਰਨ ਵਜੋਂ ਲੈਣਾ ਗਲਤ ਹੈ। ਮੇਰੇ ਟਵੀਟ ਨੂੰ ਗਲਤ ਸਮਝਿਆ ਗਿਆ ਹੈ। ਮੈਂ ਹੁਣ 'ਆਪ' ਨਾਲ ਨਹੀਂ ਹਾਂ, ਨਾ ਹੀ ਪਾਰਟੀ ਦਾ ਅਨੁਸ਼ਾਸਨ ਮੇਰੇ ਉੱਤੇ ਲਾਗੂ ਹੁੰਦਾ ਹੈ। ਇਸ ਲਈ ਮੈਂ ਵਿਚਾਰ ਪ੍ਰਗਟਾਉਣ ਲਈ ਆਜ਼ਾਦ ਹੈ।"

 

ਨਿੱਜੀ ਕਾਰਨਾਂ ਦਾ ਹਵਾਲਾ ਦਿੰਦਿਆਂ 15 ਅਗਸਤ ਨੂੰ  ਪਾਰਟੀ ਤੋਂ ਅਸਤੀਫਾ ਦੇਣ ਵਾਲੇ ਆਸ਼ੂਤੋਸ਼ ਦਾ ਇਹ ਟਵੀਟ ਆਮ ਆਦਮੀ ਪਾਰਟੀ ਨੇਤਾ ਅਤੀਸ਼ੀ ਮਾਰਲੇਨਾ  ਦੇ ਆਪਣੇ ਗੋਤ ਨੂੰ ਨਾਮ ਨਾਲ ਨਾ ਜੋੜਨ ਤੋਂ ਬਾਅਦ ਆਇਆ ਹੈ। ਅਗਲੇ ਸਾਲ ਹੋਣ ਵਾਲੀਆਂ ਲੋਕ ਸਭਾ ਚੋਣਾਂ ਲਈ ਅਤੀਸ਼ੀ ਨੂੰ ਪੂਰਬੀ ਦਿੱਲੀ ਦੇ ਉਮੀਦਵਾਰ ਵਜੋਂ ਘੋਸ਼ਿਤ ਕੀਤਾ ਗਿਆ।

 

ਇਕ ਆਪ ਨੇਤਾ ਨੇ ਕਿਹਾ ਕਿ ਅਜਿਹਾ ਇਸ ਲਈ ਕੀਤਾ ਗਿਆ ਹੈ ਕਿਉਂਕਿ ਭਾਰਤੀ ਜਨਤਾ ਪਾਰਟੀ ਵੋਟਰਾਂ ਨੂੰ ਇਹ ਕਹਿ ਕੇ ਧਰੁਵੀਕਰਨ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਕਿ ਉਹ "ਵਿਦੇਸ਼ੀ ਅਤੇ ਇੱਕ ਈਸਾਈ" ਹੈ। ਅਤੀਸ਼ੀ ਨੇ ਕਿਹਾ ਕਿ ਉਸਨੇ ਆਪਣਾ ਦੂਜਾ ਨਾਮ ਛੱਡ ਦਿੱਤਾ ਹੈ, ਕਿਉਂਕਿ ਉਹ "ਆਪਣੀ ਪਛਾਣ ਸਾਬਤ ਕਰਨ ਵਿੱਚ ਸਮਾਂ ਬਰਬਾਦ ਨਹੀਂ ਕਰਨਾ ਚਾਹੁੰਦੀ।"

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:party forced me to use my surname during loksabha elections said aasutosh