ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

PM ਮੋਦੀ ਨੇ ਕੇਂਦਰੀ ਮੰਤਰੀਆਂ ਨੂੰ ਦੱਸੇ ਕੰਮ ਕਰਨ ਦੇ ਗੁਰ ਤੇ ਸਮੇਂ ਦੀ ਕੀਮਤ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੁੱਧਵਾਰ ਨੂੰ ਕੈਬਨਿਟ ਕੌਂਸਲ ਦੀ ਬੈਠਕ ਚ ਸਾਰੇ ਮੰਤਰੀਆਂ ਨੂੰ ਕਿਹਾ ਕਿ ਉਹ ਸਮੇਂ ’ਤੇ ਦਫ਼ਤਰ ਪੁੱਜਣ, ਘਰੋਂ ਕੰਮ ਕਰਨ ਤੋਂ ਬਚਣ ਤੇ ਲੋਕਾਂ ਲਈ ਉਦਾਹਰਨ ਪੇਸ਼ ਕਰਨ।

 

ਬੈਠਕ ਮਗਰੋਂ ਸੂਤਰਾਂ ਨੇ ਦਸਿਆ ਕਿ ਨਵੀਂ ਸਰਕਾਰ ਦੀ ਕੈਬਨਿਟ ਕੌਂਸਲ ਦੀ ਪਹਿਲੀ ਬੈਠਕ ਚ ਪੀਐਮ ਮੋਦੀ ਨੇ ਸੀਨੀਅਰ ਮੰਤਰੀਆਂ ਨੂੰ ਕਿਹਾ ਕਿ ਉਹ ਨਵੇਂ ਮੰਤਰੀਆਂ ਨੂੰ ਨਾਲ ਲੈ ਕੇ ਚੱਲਣ।

 

ਕੇਂਦਰੀ ਰਾਜ ਮੰਤਰੀਆਂ ਨੂੰ ਵੱਡੀ ਭੂਮਿਕਾ ਦੇਣ ਦੀ ਗੱਲ ਕਰਦਿਆਂ ਹੋਇਆਂ ਮੋਦੀ ਨੇ ਕਿਹਾ ਕਿ ਕੈਬਨਿਟ ਮੰਤਰੀਆਂ ਨੂੰ ਉਨ੍ਹਾਂ ਨਾਲ ਜ਼ਰੂਰੀ ਫ਼ਾਈਲਾਂ ਸਾਂਝੀਆਂ ਕਰਨੀਆਂ ਚਾਹੀਦੀਅਠਾ ਹਨ। ਇਸ ਨਾਲ ਉਤਪਾਦਕਤਾ ਵਧੇਗੀ।

 

ਮੋਦੀ ਨੇ ਕਿਹਾ ਕਿ ਫ਼ਾਈਲਾਂ ਨੂੰ ਤੇਜ਼ੀ ਨਾਲ ਨਿਪਟਾਉਣ ਲਈ ਕੈਬਨਿਟ ਮੰਤਰੀ ਅਤੇ ਉਨ੍ਹਾਂ ਦੇ ਸਹਾਇਕ ਮੰਤਰੀ ਨਾਲ ਬੈਠ ਕੇ ਪ੍ਰਸਤਾਵਾਂ ਨੂੰ ਮਨਜ਼ੂਰੀ ਦੇ ਸਕਦੇ ਹਨ।

 

ਸਮੇਂ ਸਿਰ ਦਫ਼ਤਰ ਪੁੱਜਣ ਤੇ ਜ਼ੋਰ ਦਿੰਦਿਆਂ ਮੋਦੀ ਨੇ ਕਿਹਾ ਕਿ ਸਾਰੇ ਮੰਤਰੀ ਸਮੇਂ ਸਿਰ ਦਫ਼ਤਰ ਪੁੱਜਣ ਤੇ ਕੁਝ ਮਿੰਟਾਂ ਦਾ ਸਮਾਂ ਕੱਢ ਕੇ ਅਫ਼ਸਰਾਂ ਨਾਲ ਮੰਤਰਾਲਾ ਦੇ ਕੰਮਕਾਜ ਦੀ ਜਾਣਕਾਰੀ ਲੈਣ।

 

ਮੋਦੀ ਨੇ ਕਿਹਾ ਕਿ ਮੰਤਰੀਆਂ ਨੂੰ ਦਫ਼ਤਰ ਆਉਣਾ ਚਾਹੀਦਾ ਹੈ ਤੇ ਘਰ ਤੋਂ ਕੰਮ ਕਰਨ ਤੋਂ ਬਚਣਾ ਚਾਹੀਦਾ ਹੈ, ਨਾਲ ਹੀ ਉਨ੍ਹਾਂ ਨੂੰ ਪਾਰਟੀ ਦੇ ਸੰਸਦ ਮੈਂਬਰਾਂ ਅਤੇ ਜਨਤਾ ਨਾਲ ਵੀ ਮਿਲਣਾ ਚਾਹੀਦਾ ਹੈ। ਉਹ ਲੋਕ ਆਪੋ ਆਪਣੇ ਸੂਬੇ ਦੇ ਸੰਸਦ ਮੈਂਬਰਾਂ ਨਾਲ ਮੁਲਾਕਾਤ ਦੁਆਰਾ ਇਹ ਸਿਲਸਿਲਾ ਸ਼ੁਰੂ ਕਰ ਸਕਦੇ ਹਨ।

 

ਮੋਦੀ ਨੇ ਆਪਣੀ ਸੰਸਦੀ ਟੀਮ ਨੂੰ ਸਮਝਾਇਆ ਕਿ ਇਕ ਮੰਤਰੀ ਅਤੇ ਸੰਸਦ ਚ ਬਹੁਤਾ ਫਰਕ ਨਹੀਂ ਹੁੰਦ ਹੈ। ਇਸ ਤੋਂ ਇਲਾਵਾ ਮੋਦੀ ਨੇ ਹਰੇਕ ਮੰਤਰਾਲਾ ਦੀ 5 ਸਾਲਾ ਯੋਜਨਾ ਤੇ ਵੀ ਗੱਲ ਕੀਤੀ।

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:PM Modi Sets Ground Rules for Ministers Get to office on time No Working from Home