ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਨੂੰ ਲੋਕ ਸਭਾ ਅਤੇ ਰਾਜਸਭਾ ਦੇ ਸੰਸਦ ਮੈਂਬਰਾਂ ਨੂੰ ਡਿਨਰ ਤੇ ਸੱਦਿਆ। ਸਰਕਾਰੀ ਪੰਜ ਸਿਤਾਰਾ ਅਸ਼ੋਕ ਹੋਟਲ ਚ ਹੋਏ ਇਸ ਡਿਨਰ ਚ ਵਿਰੋਧੀ ਦਲਾਂ ਦੇ ਆਗੂ ਨੇਤਾ ਗੁਲਾਮ ਨਬੀ ਆਜ਼ਾਦ, ਆਪ ਦੇ ਰਾਜਸਭਾ ਮੈਂਬਰ ਸੰਜੇ ਸਿੰਘ, ਦ੍ਰਮੁਖ ਦੀ ਕਨਿਮੋਝੀ ਤੇ ਟੀਡੀਪੀ ਤੋਂ ਭਾਜਪਾ ਚ ਆਉਣ ਵਾਲੇ ਚਾਰ ਚੋਂ 3 ਰਾਜ ਸਭਾ ਮੈਂਬਰ ਵੀ ਇਸ ਖਾਣੇ ਚ ਸ਼ਾਮਲ ਹੋਏ।
ਪੀਐਮ ਮੋਦੀ ਨੇ ਦੋਨਾਂ ਸਦਨਾਂ ਦੇ ਸੰਸਦ ਮੈਂਬਰਾਂ ਦੀ ਇਕ ਦੂਜੇ ਨਾਲ ਮੁਲਾਕਾਰ ਕਰਾਉਣ ਦੇ ਟੀਚੇ ਨਾਲ ਇਸ ਡਿਨਰ ਪਾਰਟੀ ਦਾ ਸਮਾਗਮ ਕਰਵਾਇਆ। ਭਾਜਪਾ ਆਗੂ ਰਾਜੀਵ ਪ੍ਰਤਾਪ ਰੂਡੀ ਨੇ ਦਸਿਆ ਕਿ ਇਸ ਦੌਰਾਨ ਸੰਸਦ ਮੈਂਬਰਾਂ ਨੇ ਪੀਐਮ ਮੋਦੀ ਨਾਲ ਗੈਰ-ਰਵਾਇਤੀ ਗੱਲਬਾਤ ਕੀਤੀ ਤੇ ਉਨ੍ਹਾਂ ਨਾਲ ਸੈਲਫ਼ੀਆਂ ਵੀ ਲਈਆਂ। ਇਸ ਮੌਕੇ ਸਿਰਫ ਸ਼ਾਕਾਹਾਰੀ ਭੋਜਨ ਹੀ ਪਰੋਸੀ ਗਈ।
ਸਮਾਗਮ ਚ ਕਾਂਗਰਸ ਦੇ ਸੰਸਦ ਮੈਂਬਰ ਕਾਰਤਿਕ ਚਿਦੰਬਰਮ ਵੀ ਸ਼ਾਮਲ ਹੋਏ ਤੇ ਡਿਨਰ ਪਾਰਟੀ ਤੋਂ ਬਾਅਦ ਕਾਰਤਿਕ ਨੇ ਪੀਐਮ ਮੋਦੀ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸਾਰੇ ਸੰਸਦ ਮੈਂਬਰਾਂ ਦੀ ਮੇਜਬਾਨੀ ਕਰਨਾ ਪ੍ਰਧਾਨ ਮੰਤਰੀ ਵਲੋਂ ਚੰਗਾ ਇਸ਼ਾਰਾ ਸੀ। ਸਾਡੇ ਵਿਚੋਂ ਜ਼ਿਆਦਾਤਰ ਲੋਕ ਪਹਿਲੀ ਵਾਰ ਆਏ ਸਨ। ਇਹ ਪੂਰੀ ਤਰ੍ਹਾਂ ਗੈਰ-ਰਵਾਇਤੀ ਅਤੇ ਚੰਗਾ ਕਦਮ ਸੀ।
ਖਾਸ ਗੱਲ ਇਹ ਰਹੀ ਕਿ ਇਸ ਡਿਨਰ ਚ ਸੋਨੀਆ ਗਾਂਧੀ, ਰਾਹੁਲ ਗਾਂਧੀ, ਅਖਿਲੇਸ਼ ਯਾਦਵ, ਮਾਇਆਵਤੀ ਤੋਂ ਟੀਐਮਸੀ, ਮਾਕਪਾ, ਭਾਕਪਾ ਅਤੇ ਰਾਜਦ ਦੇ ਸੰਸਦ ਮੈਂਬਰ ਗੈਰ-ਹਾਜ਼ਰ ਰਹੇ। ਜਾਣਕਾਰੀ ਮੁਤਾਬਕ ਇਸ ਡਿਨਰ ਪਾਰਟੀ ਚ ਮੰਤਰਾਲਾ ਨੇ ਲਗਭਗ 750 ਸੰਸਦ ਮੈਂਬਰਾਂ ਨੂੰ ਸੱਦਾ ਭੇਜਿਆ ਸੀ।
.