ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸਾਬਕਾ ਇਨਕਾਊਂਟਰ ਮਾਹਰ ਪ੍ਰਦੀਪ ਸ਼ਰਮਾ ਸ਼ਿਵ ਸੈਨਾ ’ਚ ਸ਼ਾਮਲ

ਸਾਬਕਾ ਇਨਕਾਊਂਟਰ ਮਾਹਰ ਪ੍ਰਦੀਪ ਸ਼ਰਮਾ ਸ਼ੁੱਕਰਵਾਰ ਨੂੰ ਸ਼ਿਵ ਸੈਨਾ ਵਿਚ ਸ਼ਾਮਲ ਹੋ ਗਏ। ਇਸਦੇ ਨਾਲ ਪੁਲਿਸ ਸੇਵਾ ਚ ਉਨ੍ਹਾਂ ਦਾ 35 ਸਾਲਾਂ ਦਾ ਕੈਰੀਅਰ ਖਤਮ ਹੋ ਗਿਆ।

 

ਸ਼ਿਵ ਸੈਨਾ ਦੇ ਪ੍ਰਧਾਨ ਉਧਵ ਠਾਕਰੇ ਤੇ ਹੋਰ ਸੀਨੀਅਰ ਨੇਤਾਵਾਂ ਨੇ ਸ਼ਾਮ ਨੂੰ ਸ਼ਰਮਾ ਦਾ ਪਾਰਟੀ ਚ ਸਵਾਗਤ ਕੀਤਾ ਤੇ ਉਨ੍ਹਾਂ ਨੂੰ ਸ਼ਿਵ-ਬੰਧਨ ਬੰਨ੍ਹਿਆ ਤੇ ਪਾਰਟੀ ਦਾ ਝੰਡਾ ਸੌਂਪਿਆ।

 

ਸ਼ਰਮਾ ਪਾਲਘਰ ਜ਼ਿਲ੍ਹੇ ਦੀ ਨਾਲਾ ਸੋਪਾਰਾ ਵਿਧਾਨ ਸਭਾ ਸੀਟ ਤੋਂ ਚੋਣ ਲੜ ਸਕਦੇ ਹਨ। ਹਾਲਾਂਕਿ ਇਸਦਾ ਅਧਿਕਾਰਤ ਐਲਾਨ ਹੋਣਾ ਅਜੇ ਬਾਕੀ ਹੈ।

 

ਕਿਸੇ ਸਮੇਂ 150 ਤੋਂ ਵੱਧ ਭੈੜੇ ਅਪਰਾਧੀਆਂ ਅਤੇ ਅੱਤਵਾਦੀਆਂ ਨੂੰ ਮਾਰਨ ਲਈ ਟਾਈਮ ਮੈਗਜ਼ੀਨ ਦੇ ਪਹਿਲੇ ਪੇਜ ’ਤੇ ਦਰਜ ਸ਼ਰਮਾ ਨੇ ਮੱਧ ਜੁਲਾਈ ਚ ਮਹਾਰਾਸ਼ਟਰ ਪੁਲਿਸ ਤੋਂ ਅਸਤੀਫਾ ਦੇ ਦਿੱਤਾ ਸੀ। ਅਸਤੀਫੇ ਦੇ ਸਮੇਂ ਸ਼ਰਮਾ ਠਾਣੇ ਫਿਰੌਤੀ ਰੋਕੂ ਸੈਲ (ਏ.ਈ.ਸੀ.) ਦਾ ਮੁਖੀ ਸੀ ਜਿਹੜਾ ਕਿ ਉਨ੍ਹਾਂ ਦੀ ਅਗਵਾਈ ਹੇਠ ਪਿਛਲੇ ਦੋ ਸਾਲਾਂ ਤੋਂ ਉੱਚ-ਪ੍ਰੋਫਾਈਲ ਬਣ ਗਿਆ ਸੀ।

 

ਕਿਸੇ ਸਮੇਂ ਅੰਡਰਵਰਲਡ ਦੀ ਦਹਿਸ਼ਤ ਅਤੇ ਆਮ ਲੋਕਾਂ ਚ ਇਕ ਇਨਕਾਊਂਟਰ ਮਾਹਰ ਵਜੋਂ ਪ੍ਰਸਿੱਧ ਸ਼ਰਮਾ 1990 ਦੇ ਦਹਾਕੇ ਦੇ ਹੋਰਨਾਂ ਇਨਕਾਊਂਟਰ ਮਾਹਰਾਂ ਵਜੋਂ ਸ਼ਹਿਰ ਨੂੰ ਸੰਗਠਿਤ ਅਪਰਾਧੀਆਂ ਤੋਂ ਸਾਫ ਕਰਨ ਵਿੱਚ ਮਦਦ ਕੀਤੀ ਸੀ।

 

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:pradeep sharma joins shivsena